
ਲੋਕ ਵੱਖ-ਵੱਖ ਗਰੁੱਪਾਂ ’ਚ ਸਮਾਨ ਲੋਕਾਂ ਨੂੰ ਆਸਾਨੀ ਨਾਲ ਦੇਖ ਸਕਣਗੇ
ਨਵੀਂ ਦਿੱਲੀ: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵਟਸਐਪ 'ਤੇ 'ਗਰੁੱਪ' ਲਈ ਦੋ ਨਵੇਂ ਅਪਡੇਟਾਂ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਐਡਮਿਨਾਂ ਲਈ ਨਵੇਂ ਨਿਯੰਤਰਣ ਅਤੇ ਲੋਕ ਵੱਖ-ਵੱਖ ਗਰੁੱਪਾਂ ’ਚ ਸਮਾਨ ਲੋਕਾਂ ਨੂੰ ਆਸਾਨੀ ਨਾਲ ਦੇਖ ਸਕਣਗੇ। ਵਟਸਐਪ ਨੇ ਕੁਝ ਦਿਨ ਪਹਿਲਾਂ ਹੀ ਕੰਮਿਊਨਿਟੀਜ਼ ਨਾਂ ਨਾਲ ਇਕ ਫੀਚਰ ਲਾਂਚ ਕੀਤਾ ਸੀ, ਜਿਸ 'ਚ ਵੱਡੇ ਅਤੇ ਜ਼ਿਆਦਾ ਡਿਸਕਸ਼ਨ ਗਰੁੱਪ ਬਣਾਉਣਾ ਸੰਭਵ ਹੋਇਆ ਹੈ।
ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਕਮਿਊਨਿਟੀਜ਼ ਨੂੰ ਲਾਂਚ ਕੀਤਾ ਸੀ ਤਾਂ ਕਿ ਲੋਕਾਂ ਨੂੰ ਆਪਣੇ ਗਰੁੱਪਾਂ ਤੋਂ ਜ਼ਿਆਦਾ ਲਾਭ ਉਠਾਉਣ 'ਚ ਮਦਦ ਮਿਲੇ। ਇਸ ਦੀ ਲਾਂਚਿੰਗ ਤੋਂ ਬਾਅਦ ਹੀ ਅਸੀਂ ਐਡਮਿਨਜ਼ ਤੇ ਯੂਜ਼ਰਜ਼ ਲਈ ਹੋਰ ਟੂਲਜ਼ ਬਣਾਉਣਾ ਚਾਹੁੰਦੇ ਸਨ।
ਐਡਮਿਨਜ਼ ਲਈ ਗਰੁੱਪ ਨੂੰ ਜ਼ਿਆਦਾ ਮੈਨੇਜਬਲ ਬਣਾਉਣ ਅਤੇ ਹਰ ਕਿਸੇ ਲਈ ਨੈਵੀਗੇਸ਼ਨ ਨੂੰ ਆਸਾਨ ਬਣਾਉਣ ਲਈ ਅਸੀਂ ਜੋ ਤਬਦੀਲੀਆਂ ਕੀਤੀਆਂ ਹਨ, ਉਨ੍ਹਾਂ ਦੇ ਐਲਾਨ 'ਤੇ ਅਸੀਂ ਉਤਸ਼ਾਹਿਤ ਹਾਂ। ਕਮਿਊਨਿਟੀਜ਼ ਅਤੇ ਉਹਨਾਂ ਦੇ ਵੱਡੇ ਸਮੂਹਾਂ ਦੇ ਵਾਧੇ ਦੇ ਨਾਲ, ਤਕਨੀਕੀ ਦਿੱਗਜ ਨੇ ਕਿਹਾ ਕਿ ਉਹ ਇਹ ਜਾਣਨਾ ਆਸਾਨ ਬਣਾਉਣਾ ਚਾਹੁੰਦਾ ਹੈ ਕਿ ਤੁਹਾਡਾ ਕਿਸ ਦੇ ਨਾਲ ਸਮਾਨ ਗਰੁੱਪ ਹਨ।