ਸੀ.ਬੀ.ਐਸ.ਈ. ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕਰੇਗਾ 
Published : Mar 23, 2024, 8:10 pm IST
Updated : Mar 23, 2024, 8:32 pm IST
SHARE ARTICLE
CBSE
CBSE

ਸਕੂਲਾਂ ਨੂੰ ਤੀਜੀ ਤੋਂ ਛੇਵੀਂ ਜਮਾਤ ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਨੂੰ ਅਪਣਾਉਣ ਦੀ ਸਲਾਹ ਦਿਤੀ

ਨਵੀਂ ਦਿੱਲੀ: ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰੀਸਰਚ ਐਂਡ ਟ੍ਰੇਨਿੰਗ (NCERT) 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸਾਲ 2024-25 ਲਈ ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਅਤੇ ਪਾਠ ਪੁਸਤਕਾਂ ਜਾਰੀ ਕਰੇਗੀ। ਹੋਰ ਜਮਾਤਾਂ ਦੇ ਸਿਲੇਬਸ ਅਤੇ ਪਾਠ ਪੁਸਤਕਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਸੀ.ਬੀ.ਐਸ.ਈ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਸਬੰਧਤ ਸਕੂਲਾਂ ਨੂੰ ਭੇਜੀ ਚਿੱਠੀ ’ਚ ਕਿਹਾ ਕਿ ਐਨ.ਸੀ.ਈ.ਆਰ.ਟੀ. ਨੇ ਉਸ ਨੂੰ ਸੂਚਿਤ ਕੀਤਾ ਹੈ ਕਿ ਤੀਜੀ ਤੋਂ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਅਤੇ ਪਾਠ ਪੁਸਤਕਾਂ ਪ੍ਰਕਿਰਿਆ ’ਚ ਹਨ ਅਤੇ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ। ਸੀ.ਬੀ.ਐਸ.ਈ. ਦੇ ਡਾਇਰੈਕਟਰ (ਸਿੱਖਿਆ) ਜੋਸਫ ਇਮੈਨੁਅਲ ਨੇ ਕਿਹਾ, ‘‘ਸਕੂਲਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਸਾਲ 2023 ਤਕ NCERT ਵਲੋਂ ਪ੍ਰਕਾਸ਼ਤ ਪਾਠ ਪੁਸਤਕਾਂ ਦੀ ਥਾਂ ਤੀਜੀ ਤੋਂ ਛੇਵੀਂ ਜਮਾਤ ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਨੂੰ ਅਪਣਾਉਣ।’’

ਉਨ੍ਹਾਂ ਕਿਹਾ ਕਿ ਛੇਵੀਂ ਜਮਾਤ ਲਈ ਬ੍ਰਿਜ ਕੋਰਸ ਅਤੇ ਤੀਜੀ ਜਮਾਤ ਲਈ ਸੰਖੇਪ ਹਦਾਇਤਾਂ NCERT ਵਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਨਵੀਂ ਵਿਦਿਅਕ ਪ੍ਰਣਾਲੀ ਅਤੇ ਨਵੇਂ ਪਾਠਕ੍ਰਮ ਢਾਂਚੇ, 2023 ਦੇ ਅਨੁਸਾਰ ਪੜ੍ਹਾਈ ਕਰਨ ਦੀ ਸਹੂਲਤ ਦਿਤੀ ਜਾ ਸਕੇ। ਐਨ.ਸੀ.ਈ.ਆਰ.ਟੀ. ਤੋਂ ਸਮੱਗਰੀ ਪ੍ਰਾਪਤ ਕਰਨ ਤੋਂ ਬਾਅਦ, ਇਸ ਨੂੰ ਸਾਰੇ ਸਕੂਲਾਂ ਨੂੰ ਆਨਲਾਈਨ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੀ.ਬੀ.ਐਸ.ਈ. ਸਕੂਲ ਮੁਖੀਆਂ ਅਤੇ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਵੀ ਕਰੇਗਾ ਤਾਂ ਜੋ ਉਨ੍ਹਾਂ ਨੂੰ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.)-2020 ’ਚ ਦਰਸਾਏ ਗਏ ਨਵੀਨਤਾਕਾਰੀ ਸਿੱਖਣ ਦੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਇਆ ਜਾ ਸਕੇ। ਸਿੱਖਿਆ ਮੰਤਰਾਲੇ ਨੇ ਪਿਛਲੇ ਸਾਲ 18 ਸਾਲਾਂ ਬਾਅਦ ਕੌਮੀ ਪਾਠਕ੍ਰਮ ਫਰੇਮਵਰਕ (ਐਨ.ਸੀ.ਐਫ.) ’ਚ ਸੋਧ ਕਰਦਿਆਂ ਇਸ ਤਬਦੀਲੀ ਨੂੰ ਨੋਟੀਫਾਈ ਕੀਤਾ ਸੀ। ਐਨ.ਸੀ.ਐਫ. ’ਚ ਪਹਿਲਾਂ ਹੀ ਚਾਰ ਵਾਰ 1975, 1988, 2000 ਅਤੇ 2005 ’ਚ ਸੋਧ ਕੀਤੀ ਜਾ ਚੁਕੀ ਹੈ। 

NCERT ਕੌਮੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਦੇ ਤਹਿਤ ਸਕੂਲੀ ਸਿੱਖਿਆ ਲਈ ਨਵੇਂ ਕੌਮੀ ਪਾਠਕ੍ਰਮ ਫਰੇਮਵਰਕ-2023 ਦੇ ਅਨੁਸਾਰ ਸਕੂਲਾਂ ਲਈ ਨਵੀਆਂ ਪਾਠ ਪੁਸਤਕਾਂ ਤਿਆਰ ਕਰਨ ਦੀ ਪ੍ਰਕਿਰਿਆ ’ਚ ਹੈ। ਉਨ੍ਹਾਂ ਕਿਹਾ ਕਿ 1 ਅਪ੍ਰੈਲ, 2024 ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸਾਲ 2024-25 ਲਈ ਹੋਰ ਜਮਾਤਾਂ ਦੇ ਸਿਲੇਬਸ ਅਤੇ ਪਾਠ ਪੁਸਤਕਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

Tags: cbse

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement