
‘ਅੰਗ ਲਗਾ ਦੇ’ ਗੀਤ ’ਤੇ ਕੀਤਾ ਡਾਂਗ
Delhi Metro Viral Video: ਦਿੱਲੀ ਮੈਟਰੋ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਦਰਅਸਲ ਦਿੱਲੀ ਮੈਟਰੋ ਲੋਕਾਂ ਦੀਆਂ ਇੰਸਟਾਗ੍ਰਾਮ ਰੀਲਾਂ ਅਤੇ ਹੋਰ ਗਤੀਵਿਧੀਆਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
ਹੁਣ ਇਕ ਵਾਰ ਫਿਰ ਦਿੱਲੀ ਮੈਟਰੋ ਨਾਲ ਜੁੜੀ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਲੜਕੀਆਂ ਮੈਟਰੋ ਟਰੇਨ ਦੇ ਅੰਦਰ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਖੇਡਦੀਆਂ ਨਜ਼ਰ ਆ ਰਹੀਆਂ ਹਨ। ਰੰਗਾਂ ਨਾਲ ਹੋਲੀ ਖੇਡਣ ਤੋਂ ਇਲਾਵਾ ਇਹ ਦੋਵੇਂ ਬਾਲੀਵੁੱਡ ਦੇ ਹਿੱਟ ਗੀਤ ‘ਅੰਗ ਲਗਾ ਦੇ’ 'ਤੇ ਇਤਰਾਜ਼ਯੋਗ ਡਾਂਸ ਕਰਦੀਆਂ ਵੀ ਨਜ਼ਰ ਆ ਰਹੀਆਂ ਹਨ। ਇਕ ਯਾਤਰੀ ਨੇ ਇਸ ਦ੍ਰਿਸ਼ ਨੂੰ ਅਪਣੇ ਕੈਮਰੇ 'ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
Happy Holi friends from all the way metro ?? #holi #happyholi pic.twitter.com/H0sExl9Brp
ਇਸ ਵੀਡੀਉ ਦੀ ਕਈ ਲੋਕਾਂ ਵਲੋਂ ਨਿਖੇਧੀ ਵੀ ਕੀਤੀ ਜਾ ਰਹੀ ਹੈ। ਕੁੱਝ ਲੋਕ ਦਿੱਲੀ ਮੈਟਰੋ ਪ੍ਰਬੰਧਕਾਂ ਉਤੇ ਵੀ ਮਾਹੌਲ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੈਟਰੋ ਦੀਆਂ ਕਈ ਅਜਿਹੀਆਂ ਵੀਡੀਉਜ਼ ਵਾਇਰਲ ਹੋ ਚੁੱਕੀਆਂ ਹਨ।
(For more Punjabi news apart from Delhi Metro Viral Holi Video News, stay tuned to Rozana Spokesman)