ਆਈਆਈਟੀ ਦੇ 50 ਸਾਬਕਾ ਵਿਦਿਆਰਥੀਆਂ ਨੇ ਨੌਕਰੀਆਂ ਛੱਡ ਕੇ ਬਣਾਈ ਸਿਆਸੀ ਪਾਰਟੀ
Published : Apr 23, 2018, 12:02 pm IST
Updated : Apr 23, 2018, 12:02 pm IST
SHARE ARTICLE
50 IIT alumni quit jobs to form political party
50 IIT alumni quit jobs to form political party

ਆਈਆਈਟੀ ਦੇ 50 ਸਾਬਕਾ ਵਿਦਿਆਰਥੀਆਂ ਨੇ ਨੌਕਰੀਆਂ ਛੱਡ ਕੇ ਬਣਾਈ ਸਿਆਸੀ ਪਾਰਟੀ

ਨਵੀਂ ਦਿੱਲੀ : ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈਆਈਟੀ) ਦੇ 50 ਸਾਬਕਾ ਵਿਦਿਆਰਥੀਆਂ ਦੇ ਇਕ ਸਮੂਹ ਨੇ ਅਨੁਸੂਚਿਤ ਜਾਤੀਆਂ (ਐਸਸੀ), ਅਨੁਸੂਚਿਤ ਜਨਜਾਤੀਆਂ (ਐਸਟੀ) ਅਤੇ ਹੋਰ ਪਛੜੇ ਵਰਗ (ਓਬੀਸੀ) ਦੇ ਅਧਿਕਾਰਾਂ ਦੀ ਲੜਾਈ ਲੜਨ ਲਈ ਅਪਣੀਆਂ ਨੌਕਰੀਆਂ ਛੱਡ ਕੇ ਇਕ ਸਿਆਸੀ ਪਾਰਟੀ ਬਣਾਈ ਹੈ। ਚੋਣ ਕਮਿਸ਼ਨ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਇਸ ਸਮੂਹ ਨੇ ਅਪਣੇ ਰਾਜਨੀਤਕ ਸੰਗਠਨ ਦਾ ਨਾਮ ਬਹੁਜਨ ਆਜ਼ਾਦ ਪਾਰਟੀ (ਬੀਏਪੀ) ਰਖਿਆ ਹੈ। 

50 IIT alumni quit jobs to form political party50 IIT alumni quit jobs to form political partyਇਸ ਸਮੂਹ ਦੇ ਆਗੂ ਅਤੇ ਸਾਲ 2015 ਵਿਚ ਆਈਆਈਟੀ (ਦਿੱਲੀ) ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਚੁਕੇ ਨਵੀਨ ਕੁਮਾਰ ਨੇ ਦਸਿਆ ਕਿ ਸਾਡਾ 50 ਲੋਕਾਂ ਦਾ ਇਕ ਸਮੂਹ ਹੈ। ਸਾਰੇ ਵੱਖ-ਵੱਖ ਆਈਆਈਟੀ ਤੋਂ ਹਨ, ਜਿਨ੍ਹਾਂ ਨੇ ਪਾਰਟੀ ਲਈ ਕੰਮ ਕਰਨ ਲਈ ਅਪਣੀਆਂ ਫੁਲ ਟਾਈਮ ਨੌਕਰੀਆਂ ਛਡੀਆਂ ਹਨ। ਅਸੀਂ ਮਨਜ਼ੂਰੀ ਲਈ ਚੋਣ ਕਮਿਸ਼ਨ ਵਿਚ ਅਰਜ਼ੀ ਪਾਈ ਹੈ ਅਤੇ ਇਸ ਵਿਚ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਾਂ।  

50 IIT alumni quit jobs to form political party50 IIT alumni quit jobs to form political party
​ਫਿਰ ਵੀ ਪਾਰਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਜਲਦਬਾਜ਼ੀ 'ਚ ਚੋਣ ਮੈਦਾਨ ਵਿਚ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ 2019 ਦੇ ਲੋਕ ਸਭਾ ਚੋਣ ਲੜਨਾ ਨਹੀਂ ਹੈ। ਕੁਮਾਰ ਨੇ ਕਿਹਾ ਕਿ ਅਸੀਂ ਜਲਦਬਾਜ਼ੀ ਵਿਚ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਅਸੀਂ ਵੱਡੀ ਲਾਲਸਾ ਵਾਲਾ ਛੋਟਾ ਸੰਗਠਨ ਬਣ ਕੇ ਵੀ ਰਹਿਣਾ ਨਹੀਂ ਚਾਹੁੰਦੇ। ਅਸੀਂ 2020 ਦੇ ਬਿਹਾਰ ਵਿਧਾਨ ਸਭਾ ਚੋਣ ਤੋਂ ਸ਼ੁਰੂਆਤ ਕਰਾਂਗੇ ਅਤੇ ਫਿਰ ਅਗਲੇ ਲੋਕ ਸਭਾ ਚੋਣ ਦਾ ਟੀਚਾ ਤੈਅ ਕਰਾਂਗੇ।  

50 IIT alumni quit jobs to form political party50 IIT alumni quit jobs to form political party
ਇਸ ਸੰਗਠਨ ਵਿਚ ਮੁੱਖ ਤੌਰ 'ਤੇ ਐਸਸੀ, ਐਸਟੀ ਅਤੇ ਓਬੀਸੀ ਤਬਕੇ ਦੇ ਮੈਂਬਰ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਪਿਛੜੇ ਵਰਗਾਂ ਨੂੰ ਸਿਖਿਆ ਅਤੇ ਰੁਜ਼ਗਾਰ ਮਾਮਲੇ ਵਿਚ ਉਨ੍ਹਾਂ ਦਾ ਸਹੀ ਹੱਕ ਨਹੀਂ ਮਿਲਿਆ ਹੈ। ਪਾਰਟੀ ਨੇ ਭੀਮਰਾਉ ਅੰਬੇਦਕਰ, ਸੁਭਾਸ਼ ਚੰਦਰ ਬੋਸ ਅਤੇ ਏਪੀਜੇ ਅਬਦੁਲ ਕਲਾਮ ਸਹਿਤ ਕਈ ਹੋਰ ਨੇਤਾਵਾਂ ਦੀਆਂ ਤਸਵੀਰਾਂ ਲਗਾ ਕੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਕੁਮਾਰ ਨੇ ਕਿਹਾ ਕਿ ਇਕ ਵਾਰ ਰਜਿਸਟ੍ਰੇਸ਼ਨ ਕਰਵਾ ਲੈਣ ਤੋਂ ਬਾਅਦ ਅਸੀਂ ਪਾਰਟੀ ਦੀਆਂ ਛੋਟੀਆਂ ਇਕਾਈਆਂ ਬਣਾਵਾਂਗੇ ਜੋ ਸਾਡੇ ਟੀਚੇ ਲਈ ਜ਼ਮੀਨੀ ਪਧਰ 'ਤੇ ਕੰਮ ਕਰਨਾ ਸ਼ੁਰੂ ਕਰਨਗੀਆਂ। ਉਨ੍ਹਾਂ ਕਿਹਾ ਕਿ ਅਸੀਂ ਖ਼ੁਦ ਨੂੰ ਕਿਸੇ ਰਾਜਨੀਤਕ ਪਾਰਟੀ ਜਾਂ ਵਿਚਾਰਧਾਰਾ ਦੀ ਵਿਰੋਧੀ ਦੇ ਤੌਰ 'ਤੇ ਪੇਸ਼ ਨਹੀਂ ਕਰਨਾ ਚਾਹੁੰਦੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement