
ਕੁੜਮੀ ਨੂੰ ਅਨੁਸੂਚਿਤ ਜਨਜਾਤੀ (ਐਸਟੀ) ਦਾ ਦਰਜਾ ਦੇਣ ਦੀ ਮੰਗ 'ਤੇ ਝਾਰਖੰਡ ਬੰਦ ਦਾ ਕੋਈ ਖ਼ਾਸ ਅਸਰ ਨਹੀਂ ਦਿਖਿਆ। ਲੋਹਰਦਗਾ, ਚਤਰਾ, ...
ਰਾਂਚੀ: ਕੁੜਮੀ ਨੂੰ ਅਨੁਸੂਚਿਤ ਜਨਜਾਤੀ (ਐਸਟੀ) ਦਾ ਦਰਜਾ ਦੇਣ ਦੀ ਮੰਗ 'ਤੇ ਝਾਰਖੰਡ ਬੰਦ ਦਾ ਕੋਈ ਖ਼ਾਸ ਅਸਰ ਨਹੀਂ ਦਿਖਿਆ। ਲੋਹਰਦਗਾ, ਚਤਰਾ, ਗੁਮਲਾ, ਧਨਬਾਦ ਅਤੇ ਰਾਂਚੀ ਵਿਚ ਬੰਦ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਇਆ। ਸੋਮਵਾਰ ਸਵੇਰੇ ਰਾਜਧਾਨੀ ਰਾਂਚੀ ਸਥਿਤ ਅਲਬਰਟ ਏਕਾ ਚੌਕ 'ਤੇ ਪ੍ਰਦਰਸ਼ਨ ਕਰਨ ਲਈ ਆਏ ਕੁੜਮੀ ਸਮਾਜ ਦੇ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
st included kurmi sangharsh morcha jharkhand bandh today
ਇਸੇ ਤਰ੍ਹਾਂ ਕਾਂਕੇ ਚੌਕ ਤੋਂ ਵੀ ਕਈ ਬੰਦ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਨਾਵਾਡੀਹ ਵਿਚ ਕੁੜਮੀ ਸੰਘਰਸ਼ ਮੋਰਚਾ ਦੀ ਬੰਦੀ ਦਾ ਵਿਆਪਕ ਅਸਰ ਦੇਖਿਆ ਗਿਆ। ਦੇਵੀ ਕਾਲਜ ਕੋਲ ਬੰਦ ਸਮਰਥਕਾਂ ਨੇ ਡੁਮਰੀ-ਬੇਰਮੋ ਮੁੱਖ ਮਾਰਗ ਨੂੰ ਜਾਮ ਕਰ ਦਿਤਾ। ਇਸ ਨਾਲ ਸੜਕ 'ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
st included kurmi sangharsh morcha jharkhand bandh today
ਗੁਮਲਾ ਵਿਚ ਬੰਦ ਦਾ ਕੋਈ ਅਸਰ ਨਹੀਂ ਦੇਖਣ ਨੂੰ ਮਿਲਿਆ। ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਆਮ ਦਿਨਾਂ ਵਾਂਗ ਵਾਹਨ ਚੱਲ ਰਹੇ ਸਨ। ਕੁੜਮੀ ਸਮਾਜ ਦੇ ਲੋਕ ਬੰਦ ਕਰਵਾਉਣ ਲਈ ਇੱਥੇ ਸੜਕਾਂ 'ਤੇ ਨਹੀਂ ਉਤਰੇ। ਧਨਬਾਦ ਵਿਚ ਵੀ ਬੰਦ ਦਾ ਕੋਈ ਅਸਰ ਨਹੀਂ ਦਿਖਿਆ। ਸਕੂਲ, ਕਾਲਜ ਖੁੱਲ੍ਹੇ ਅਤੇ ਬਾਜ਼ਾਜ ਵੀ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਰੇਲ ਆਵਾਜਾਈ ਅਤੇ ਸੜਕ 'ਤੇ ਆਵਾਜਾਈ ਵੀ ਆਮ ਹੈ।
st included kurmi sangharsh morcha jharkhand bandh today
ਰਾਂਚੀ-ਹਜ਼ਾਰੀਬਾਗ਼ ਰੋਡ ਦੇ ਓਰਮਾਂਝੀ ਬਲਾਕ ਚੌਕ ਨੂੰ ਬੰਦ ਸਮਰਥਕਾਂ ਨੇ ਜਾਮ ਕਰ ਦਿਤਾ। ਮੌਕੇ 'ਤੇ ਪੁਲਿਸ ਪਹੁੰਚ ਗਈ ਅਤੇ ਜਾਮ ਨੂੰ ਹਟਵਾ ਦਿਤਾ। ਝਾਰਖੰਡ ਬੰਦ ਤਹਿਤ ਬੋਕਾਰੋ ਦੇ ਚੰਦਰਪੁਰਾ ਵਿਚ ਕੁੜਮੀ ਸਮਾਜ ਵਲੋਂ ਬੰਦ ਸਮਰਥਕ ਸੜਕਾਂ 'ਤੇ ਉਤਰੇ ਅਤੇ ਇੱਥੇ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ।