ਪਿਤਾ ਨੇ ਆਪਣੇ ਹੀ ਬੱਚੇ ਨੂੰ ਕਾਰ ਥੱਲੇ ਕੁਚਲਿਆ
Published : Apr 23, 2019, 1:41 pm IST
Updated : Apr 23, 2019, 1:41 pm IST
SHARE ARTICLE
The father crushed his own child under the car
The father crushed his own child under the car

  ਤਸਵੀਰਾਂ ਸੀਸੀਟੀਵੀ ਵਿਚ ਰਿਕਾਰਡ

ਨਵੀਂ ਦਿੱਲੀ- ਗੱਡੀ ਚਲਾਉਂਦੇ ਸਮੇਂ ਫੋਨ ਇਸਤੇਮਾਲ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਸਦੀਆਂ  ਸੀਸੀਟੀਵੀ ਫੋਟੋਆਂ ਸਾਹਮਣੇ ਆਈਆਂ ਹਨ। ਦਿੱਲੀ ਦੇ ਭਾਰਤ ਨਗਰ ਥਾਣੇ ਦੀ ਬੁਣਕਰ ਕਲੋਨੀ ਵਿਚ ਇਕ ਤਿੰਨ ਸਾਲ ਬੱਚਾ ਜਿਸ ਗੱਡੀ ਵਿਚੋਂ ਨਿਕਲਿਆ ਉਸ ਗੱਡੀ ਦੇ ਥੱਲੇ ਹੀ ਆ ਗਿਆ। ਕਿਉਂਕਿ ਜਿਹੜਾ ਵਿਅਕਤੀ ਕਾਰ ਚਲਾ ਰਿਹਾ ਸੀ ਉਹ ਉਸ ਸਮੇਂ ਫੋਨ ਚਲਾਉਣ ਵਿਚ ਰੁੱਜਿਆ ਹੋਇਆ ਸੀ। ਜਿਸਦੀ ਵਜ੍ਹਾ ਨਾਲ ਤਿੰਨ ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਇਹ ਸਭ ਕੁੱਝ ਸੀਸੀਟੀਵੀ ਵਿਚ ਰਿਕਾਰਡ ਹੋ ਗਿਆ।

ਸੀਸੀਟੀਵੀ ਦੀਆਂ ਤਸਵੀਰਾਂ ਵਿਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਾਰ ਡਰਾਈਵਰ ਨੇ ਬੱਚੇ ਨੂੰ ਕਾਰ ਚੋਂ ਉਤਾਰਿਆ ਅਤੇ ਉਸ ਵੱਲ ਧਿਆਨ ਨਹੀਂ ਦਿੱਤਾ ਕਿ ਉਹ ਕਿੱਤੇ ਜਾ ਰਿਹਾ ਹੈ। ਉਸ ਸਮੇਂ ਕਾਰ ਡਰਾਈਵਰ ਫੋਨ ਚਲਾਉਣ ਵਿਚ ਵਿਅਸਤ ਸੀ ਅਤੇ ਫੋਨ ਚਲਾਉਂਦੇ ਵਿਅਕਤੀ ਨੇ ਗੱਡੀ ਨੂੰ ਅੱਗੇ ਚਲਾ ਦਿੱਤਾ। ਇਸ ਲਾਪਰਵਾਹੀ ਦੀ ਵਜ੍ਹਾ ਨਾਲ ਬੱਚਾ ਗੱਡੀ ਥੱਲੇ ਆ ਗਿਆ। ਜਿਵੇਂ ਹੀ ਕਾਰ ਸਵਾਰ ਨੇ ਮਾਸੂਮ ਨੂੰ ਕੁਚਲਿਆ, ਕੋਲ ਹੀ ਸੜਕ ਉੱਤੇ ਭੱਜਦੀ ਆਈ ਇਕ ਔਰਤ ਨੇ ਤੁਰੰਤ ਚੀਖਦੇ ਹੋਏ ਮਾਸੂਮ ਨੂੰ ਚੁੱਕਿਆ ਅਤੇ ਕਾਰ ਸਵਾਰ ਉੱਤੇ ਚੀਖਣ ਲੱਗੀ। ਚੀਖ- ਪੁਕਾਰ ਸੁਣਕੇ ਜਦੋਂ ਸ਼ਖ਼ਸ ਕਾਰ ਵਿਚੋਂ ਉਤਰਿਆ ਉਸ ਸਮੇਂ ਵੀ ਉਹ ਫੋਨ ਉੱਤੇ ਬਿਜੀ ਸੀ।

ਘਟਨਾ ਤੋਂ ਬਾਅਦ ਉਹ ਤੁਰੰਤ ਬੱਚੇ ਨੂੰ ਨਜ਼ਦੀਕ ਦੇ ਦੀਪਚੰਦ ਹਸਪਤਾਲ ਵਿਚ ਲੈ ਗਿਆ, ਜਿੱਥੋਂ ਬੱਚੇ ਨੂੰ ਏਮਸ ਵਿਚ ਰੈਫਰ ਕੀਤਾ ਗਿਆ। ਬੱਚੇ ਦੀ ਹਾਲਤ ਹੁਣ ਵੀ ਬਹੁਤ ਨਾਜ਼ੁਕ ਹੈ। ਹਸਪਤਾਲ ਦੇ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਭਾਰਤ ਨਗਰ ਥਾਣੇ ਦੀ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕਾਰ ਸਵਾਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਬੱਚੇ ਨੂੰ ਕੁਚਲਣ ਵਾਲਾ ਬੱਚੇ ਦਾ ਖੁਦ ਦਾ ਬਾਪ ਸੀ।       

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement