
ਸੁਰਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਤਰਨਤਾਰਨ : ਖੇਮਕਰਨ ਦੇ ਨੇੜਲੇ ਪਿੰਡ ਮਹਿੰਦੀਪੁਰ ਵਿਖੇ ਗੁਰਦੁਆਰਾ ਦਸਮੇਸ਼ ਦਰਬਾਰ ਵਿਚੋਂ ਸੁਰਜੀਤ ਸਿੰਘ ਨਾਂ ਦੇ ਇਕ ਵਿਅਕਤੀ ਵਲੋਂ ਗੁਟਕਾ ਸਾਹਿਬ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਬੀਰ ਸਿੰਘ ਅਤੇ ਮੁੱਖ ਗ੍ਰੰਥੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 20 ਮਾਰਚ ਦੀ ਸ਼ਾਮ ਇਹ ਘਟਨਾ ਵਾਪਰੀ ਜਿਸ 'ਤੇ ਪਹਿਲਾਂ ਸੋਚਿਆ ਗਿਆ ਕਿ ਸ਼ਾਇਦ ਬੱਚੇ ਗੁਟਕਾ ਸਾਹਿਬ ਪੜ੍ਹਨ ਲਈ ਘਰ ਲੈ ਗਏ ਹਨ ਪਰ ਜਦੋਂ ਸੀਸੀਟੀਵੀ ਫੁਟੇਜ ਵੇਖੀ ਤਾਂ ਪਤਾ ਚਲਿਆ ਕਿ ਇਕ ਨੌਜਵਾਨ ਵਲੋਂ ਗੁਟਕਾ ਸਾਹਿਬ ਚੋਰੀ ਕਰ ਕੇ ਉਸ ਨੂੰ ਪੈਰਾਂ ਵਿਚ ਸੁੱਟਿਆ ਗਿਆ ਹੈ। ਇਸ ਸਬੰਧੀ ਸੁਲੱਖਣ ਸਿੰਘ ਮਾਨ ਡੀਐਸਪੀ ਭਿੱਖੀਵਿੰਡ ਨੇ ਦਸਿਆ ਕਿ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਕੇਸ ਦਰਜ ਕਰ ਕੇ ਸੁਰਜੀਤ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਵਾਲਿਆਂ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾ ਕਿ ਧਾਰਮਕ ਗ੍ਰੰਥਾਂ ਨੂੰ ਕੋਈ ਹੱਥ ਨਾ ਪਾ ਸਕੇ।
ਇਸ ਮੌਕੇ ਸਤਨਾਮ ਸਿੰਘ ਮਨਾਵਾ, ਸਾਬਕਾ ਸਰਪੰਚ, ਬੇਅੰਤ ਸਿੰਘ, ਸਾਹਬ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਗੁਰਬੀਰ ਸਿੰਘ, ਕੁਲਬੀਰ ਸਿੰਘ, ਬਾਬਾ ਬਲਬੀਰ ਸਿੰਘ, ਪਰਗਟ ਸਿੰਘ ਸਰਪੰਚ, ਦਿਲਬਾਗ ਸਿੰਘ ਸਰਪੰਚ ਹਵੇਲੀਆ, ਜੋਧਾ ਸਿੰਘ ਫ਼ੌਜੀ, ਰਣਜੀਤ ਸਿੰਘ, ਮੁਖਤਿਆਰ ਸਿੰਘ, ਸਾਹਬ ਸਿੰਘ ਸਰਪੰਚ, ਹਰਭਜਨ ਸਿੰਘ, ਬਲਵਿੰਦਰ ਸਿੰਘ ਪ੍ਰਧਾਨ, ਸੁਰਜੀਤ ਸਿੰਘ ਭੂਰਾ ਆਦਿ ਹਾਜ਼ਰ ਸਨ।