
ਕੋਰੋਨਾ ਵਾਇਰਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਲਈ ਲਗਾਤਾਰ ਤੀਜਾ ਦਿਨ ਵੀ ਰਾਹਤ ਭਰਿਆ ਹੈ। ਬੀਤੇ 72 ਘੰਟਿਆਂ ਦੌਰਾਨ ਸੂਬੇ 'ਚ ਕੋਰੋਨਾ ਇਨਫ਼ੈਕਟਡ ਕੋਈ
ਸ਼ਿਮਲਾ, 22 ਅਪ੍ਰੈਲ : ਕੋਰੋਨਾ ਵਾਇਰਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਲਈ ਲਗਾਤਾਰ ਤੀਜਾ ਦਿਨ ਵੀ ਰਾਹਤ ਭਰਿਆ ਹੈ। ਬੀਤੇ 72 ਘੰਟਿਆਂ ਦੌਰਾਨ ਸੂਬੇ 'ਚ ਕੋਰੋਨਾ ਇਨਫ਼ੈਕਟਡ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੰਗਲਵਾਰ ਰਾਤ 9 ਵਜੇ ਸੂਬੇ 'ਚ 459 ਸੈਂਪਲ ਜਾਂਚ ਲਈ ਪਹੁੰਚੇ ਸੀ। ਇਸ 'ਚ 278 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਅਤੇ 181 ਦੀ ਰਿਪੋਰਟ ਦਾ ਇੰਤਜ਼ਾਰ ਹੈ। ਇਕ ਸੈਂਪਲ ਰੱਦ ਹੋਇਆ, ਜਿਸ ਦੀ ਜਾਂਚ ਦੁਬਾਰਾ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਹੁਣ 8298 ਲੋਕਾਂ ਨੂੰ ਨਿਗਰਾਨੀ 'ਚ ਰਖਿਆ ਗਿਆ ਹੈ,
ਜਿਨ੍ਹਾਂ 'ਚੋਂ 5380 ਲੋਕਾਂ ਨੇ ਨਿਰਧਾਰਤ 28 ਦਿਨਾਂ ਦੀ ਨਿਗਰਾਨੀ ਨੂੰ ਪੂਰਾ ਕਰ ਲਿਆ ਹੈ। ਹਿਮਾਚਲ ਪ੍ਰਦੇਸ਼ 'ਚ ਹੁਣ ਤਕ 3340 ਟੈਸਟ ਕੀਤੇ ਗਏ ਹਨ, ਜਿਨ੍ਹਾਂ 'ਚੋਂ 3120 ਦੀ ਰਿਪੋਰਟ ਨੈਗੇਟਿਵ ਆਈ ਹੈ। ਸੂਬੇ 'ਚ ਹੁਣ ਤਕ 39 ਲੋਕਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਵੀ ਦਸਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ 'ਚ ਕੋਰੋਨਾਵਾਇਰਸ ਦੇ ਸੱਭ ਤੋਂ ਜ਼ਿਆਦਾ ਊਨਾ ਜ਼ਿਲ੍ਹੇ 'ਚ 16 ਮਾਮਲੇ ਹਨ। ਇਸ ਤੋਂ ਬਾਅਦ ਸੋਲਨ 'ਚ 9, ਚੰਬਾ 'ਚ 6, ਕਾਂਗੜਾ 5, ਹਮੀਰਪੁਰ 2 ਅਤੇ ਸਿਰਮੌਰ 'ਚੋਂ 1 ਸਾਹਮਣੇ ਆਇਆ ਹੈ। ਸੂਬੇ 'ਚ ਹੁਣ ਤਕ 11 ਮਰੀਜ਼ ਠੀਕ ਵੀ ਹੋ ਚੁੱਕੇ ਹਨ। (ਏਜੰਸੀ