
ਹੁਣ ਹਰਿਆਣੇ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 270 ਤੱਕ ਪਹੁੰਚ ਚੁੱਕੀ ਹੈ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਕਰੋਨ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾਉਂਣ ਤੋਂ ਬਾਅਦ ਹੁਣ ਭਾਰਤ ਵਿਚ ਵੀ ਆਪਣੇ ਪੈਰ ਪਸਾਰਨ ਲੱਗਾ ਹੋਇਆ ਹੈ। ਭਾਂਵੇ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਲੌਕਡਾਊਨ ਲਾਗਾਇਆ ਗਿਆ ਹੈ ਪਰ ਫਿਰ ਵੀ ਆਏ ਦਿਨ ਕਰੋਨਾ ਵਾਇਰਸ ਦੇ ਕੇਸਾਂ ਵਿਚ ਇਜਾਫਾ ਹੋ ਰਿਹਾ ਹੈ।
Coronavirus
ਇਸ ਤਹਿਤ ਅੱਜ ਹਰਿਆਣਾ ਵਿਚ ਕਰੋਨਾ ਦੇ 6 ਪੌਜਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 4 ਮਾਮਲੇ ਗੁਰੂਗ੍ਰਾਮ ਨਾਲ ਸਬੰਧਿਤ ਹਨ ਅਤੇ 2 ਮਾਮਲੇ ਰੋਹਤਕ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਹੁਣ ਹਰਿਆਣੇ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 270 ਤੱਕ ਪਹੁੰਚ ਚੁੱਕੀ ਹੈ ਅਤੇ ਇਨ੍ਹਾਂ ਮਰੀਜ਼ਾਂ ਵਿਚ 14 ਮਰੀਜ਼ ਇਟਲੀ ਦੇ ਵੀ ਸ਼ਾਮਿਲ ਹਨ।
Coronavirus cases
ਪੂਰੇ ਸੂਬੇ ਵਿਚ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 162 ਮਰੀਜ਼ ਅਜਿਹੇ ਵੀ ਹਨ ਜੋ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦੱਸ ਦੱਈਏ ਕਿ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ 17171 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਦੇ ਲਈ ਭੇਜ ਦਿੱਤੇ ਹਨ ਅਤੇ ਇਨ੍ਹਾਂ ਵਿਚੋਂ 15178 ਦੀ ਰਿਪੋਰਟ ਆ ਚੁੱਕੀ ਹੈ ਪਰ 1738 ਦੀ ਹਾਲੇ ਰਿਪੋਰਟ ਆਉਂਣੀ ਹਾਲੇ ਬਾਕੀ ਹੈ।
Coronavirus
ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਦੇਸ਼ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਦੇ ਕਾਰਨ 681 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 21,393 ਲੋਕਾਂ ਇਸ ਵਾਇਰਸ ਦੇ ਪ੍ਰਭਾਵ ਵਿਚ ਆ ਚੁੱਕੇ ਹਨ। ਇਸ ਤੋਂ ਇਲਾਵਾ 4258 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਆਪਣੇ ਘਰ ਵੀ ਪਰਤ ਚੁੱਕੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।