ਝੁੱਗੀ-ਝੌਂਪੜੀਆਂ ਦੀ ਮੌਜੂਦਾ ਸਥਿਤੀ 'ਤੇ ਬੋਲੇ Ratan Tata, 'ਸਾਨੂੰ ਸ਼ਰਮ ਆਉਣੀ ਚਾਹੀਦੀ ਹੈ'
Published : Apr 23, 2020, 11:30 am IST
Updated : Apr 23, 2020, 11:30 am IST
SHARE ARTICLE
File Photo
File Photo

ਝੁੱਗੀ-ਝੌਂਪੜੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ

ਨਵੀਂ ਦਿੱਲੀ: ਮਸ਼ਹੂਰ ਉਦਯੋਗਪਤੀ ਰਤਨ ਟਾਟਾ ਨੇ ਮੁੰਬਈ ਦੇ ਇੱਕ ਝੁੱਗੀ-ਝੌਂਪੜੀ ਖੇਤਰ ਧਾਰਾਵੀ ਵਿੱਚ ਕੋਰੋਨਾ  ਵਾਇਰਸ ਦੇ ਪ੍ਰਕੋਪ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਝੁੱਗੀ-ਝੌਂਪੜੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਡਿਵੈਲਪਰਾਂ ਅਤੇ ਆਰਕੀਟੈਕਟਾਂ ਦੀ ਸਖ਼ਤ ਆਲੋਚਨਾ ਕਰਦਿਆਂ, ਉਨ੍ਹਾਂ ਨੇ ਕਿਹਾ ਹੈ ਕਿ ਉਹ ਝੁੱਗੀ-ਝੌਂਪੜੀਆਂ ਨੂੰ ਸ਼ਹਿਰ ਦੇ ਅਵਸ਼ੇਸ਼ ਰੂਪ ਨਾਲ ਟ੍ਰੀਟ ਕਰਦੇ ਹਨ।

Slums ChildrenFile Photo

ਟਾਟਾ ਦੇ ਅਨੁਸਾਰ, ਸ਼ਹਿਰਾਂ ਵਿਚ ਝੁੱਗੀਆਂ-ਝੌਂਪੜੀਆਂ ਦੀਆਂ ਬਸਤੀਆਂ ਉਭਰ ਆਉਣ ਲਈ ਬਿਲਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਹਾਲ ਹੀ ਵਿਚ ਹੋਏ ਭਵਿੱਖ ਦੇ ਡਿਜ਼ਾਈਨ ਅਤੇ ਉਸਾਰੀ ਬਾਰੇ ਇਕ ਆਨਲਾਈਨ ਵਿਚਾਰ ਵਟਾਂਦਰੇ ਦੌਰਾਨ ਰਤਨ ਟਾਟਾ ਨੇ ਕਿਹਾ, ‘ਕੋਰੋਨਾ ਵਿਸ਼ਾਣੂ ਦੀ ਤਬਾਹੀ ਨੇ ਸ਼ਹਿਰ ਵਿਚ ਮਕਾਨ ਦੇ ਸੰਕਟ ਦਾ ਪਰਦਾਫਾਸ਼ ਕੀਤਾ ਹੈ।

Corona VirusFile Photo

ਮੁੰਬਈ ਦੇ ਲੱਖਾਂ ਲੋਕ ਤਾਜ਼ੀ ਹਵਾ ਅਤੇ ਖੁੱਲ੍ਹੀ ਜਗ੍ਹਾ ਤੋਂ ਵਾਂਝੇ ਹਨ। ਬਿਲਡਰਾਂ ਨੇ ਝੁੱਗੀਆਂ-ਝੌਂਪੜੀਆਂ ਬਣਾ ਦਿੱਤੀਆਂ ਹਨ ਜਿੱਥੇ ਸਫਾਈ ਦੀ ਕੋਈ ਸਹੂਲਤ ਨਹੀਂ ਹੈ। ਅਸੀਂ ਉੱਚ ਪੱਧਰੀ ਰਿਹਾਇਸ਼ ਡਿਜ਼ਾਇਨ ਕਰਦੇ ਹਾਂ ਜਿੱਥੇ ਇਕ ਵਾਰ ਝੁੱਗੀਆਂ ਹੁੰਦੀਆਂ ਸਨ। ਇਹ ਝੁੱਗੀਆਂ ਵਿਕਾਸ ਦੇ ਅਵਸ਼ੇਸ਼ ਵਰਗੀਆਂ ਹਨ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਇਕ ਪਾਸੇ ਅਸੀਂ ਆਪਣੀ ਚੰਗੀ ਤਸਵੀਰ ਦਿਖਾਉਣਾ ਚਾਹੁੰਦੇ ਹਾਂ ਅਤੇ ਦੂਜੇ ਪਾਸੇ ਇਕ ਅਜਿਹਾ ਹਿੱਸਾ ਹੈ

Corona virus vaccine could be ready for september says scientist File Photo

ਜਿਸ ਨੂੰ ਅਸੀਂ ਲੁਕਾਉਣਾ ਚਾਹੁੰਦੇ ਹਾਂ। ਇਸ ਮਹਾਂਮਾਰੀ ਨੇ ਝੁੱਗੀਆ ਦੁਆਰਾ ਹਰ ਕਿਸੇ ਲਈ ਖੜ੍ਹੀ ਹੋਣ ਵਾਲੀ ਮੁਸੀਬਤ ਨੂੰ ਘਟਾ ਦਿੱਤਾ ਹੈ। ਜੇ ਸਾਨੂੰ ਸਾਡੀਆਂ ਕਾਮਯਾਬੀਆਂ 'ਤੇ ਮਾਣ ਹੈ ਤਾਂ ਆਪਣੀਆਂ ਨਾਕਾਮੀਆਂ 'ਤੇ ਸ਼ਰਮਿੰਦਾ ਵੀ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਮਹਾਰਾਸ਼ਟਰ ਵਿਚ ਕੋਰੋਨਾ ਵਿਸ਼ਾਣੂ ਤੇਜੀ ਨਾਲ ਫੈਲ ਰਿਹਾ ਹੈ ਅਤੇ ਇਸ ਵਿਚ ਸਭ ਤੋਂ ਵੱਡਾ ਖ਼ਤਰਾ ਝੁੱਗੀ ਝੌਂਪੜੀ ਵਾਲਿਆਂ ਨੂੰ ਹੈ। ਹੁਣ ਤੱਕ ਇੱਥੇ 150 ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਹ ਗਿਣਤੀ ਵਧ ਵੀ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Jan 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM
Advertisement