ਕਿਸਾਨ ਨੇ ਮ੍ਰਿਤਕਾਂ ਦੇ ਸਸਕਾਰ ਲਈ ਬਣਾਈ ਭੱਠੀ, ਹੁਣ ਘੱਟ ਸਮੇਂ ਤੇ ਘੱਟ ਲੱਕੜ ਨਾਲ ਹੋਵੇਗਾ ਸਸਕਾਰ
Published : Apr 23, 2021, 1:22 pm IST
Updated : Apr 23, 2021, 1:22 pm IST
SHARE ARTICLE
The cremation will be done with less time and less wood
The cremation will be done with less time and less wood

ਪਰਿਵਾਰਕ ਮੈਂਬਰ ਇਸ ਭੱਠੀ ’ਚ ਜੈਵਿਕ ਕੋਲੇ ਜਾਂ ਗੋਹੇ ਨਾਲ ਬਣੀਆਂ ਪਾਥੀਆਂ ਵੀ ਵਰਤ ਸਕਦੇ ਹਨ।

ਰਾਜਕੋਟ - ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਕਈ ਮੁਸੀਬਤਾਂ ਦੇ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿਵੇਂ ਹਸਪਤਾਲਾਂ ’ਚ ਸਹੂਲਤਾਂ, ਬਿਸਤਰਿਆਂ, ਟੀਕਿਆਂ, ਆਕਸੀਜਨ ਦੀ ਕਮੀ ਆਦਿ। ਇਸ ਮਹਾਮਾਰੀ ਦੀ ਚਪੇਟ ’ਚ ਆਉਣ ਨਾਲ ਵੱਡੇ ਪੱਧਰ ’ਤੇ ਮੌਤਾਂ ਵੀ ਹੋ ਰਹੀਆਂ ਹਨ ਤੇ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਅੰਤਿਮ ਸਸਕਾਰ ਲਈ ਟਨਾਂ ਦੇ ਹਿਸਾਬ ਨਾਲ ਲੱਕੜ ਰੋਜ਼ ਸਾੜੀ ਜਾ ਰਹੀ ਹੈ ਤੇ ਇਸ ਲਈ ਵੱਡੀ ਗਿਣਤੀ ’ਚ ਦਰੱਖਤਾਂ ਨੂੰ ਵੀ ਵੱਢਣਾ ਪੈ ਰਿਹਾ ਹੈ।

Photo

ਇਸ ਮੁਸੀਬਤ ਨੂੰ ਦੇਖਦੇ ਹੋਏ ਗੁਜਰਾਤ ’ਚ ਇਕ ਅਜਿਹੀ ਭੱਠੀ ਬਣਾਈ ਗਈ ਹੈ ਜੋ ਘੱਟ ਲਕੜੀ ਤੇ ਘੱਟ ਸਮੇਂ ’ਚ ਲਾਸ਼ਾਂ ਦਾ ਸਸਕਾਰ ਕਰਨ ’ਚ ਪਰਿਵਾਰਕ ਮੈਂਬਰਾਂ ਤੇ ਪ੍ਰਸ਼ਾਸਨ ਦੀ ਮਦਦਗਾਰ ਬਣੀ ਹੋਈ ਹੈ। ਦਰਅਸਲ ਗੁਜਰਾਤ ਦੇ ਕੇਸ਼ੋਦ ਨਗਰ ਦੇ 56 ਸਾਲਾ ਕਿਸਾਨ ਅਰਜੁਨ ਪਗਧਰ ਨੇ ਇਹ ਭੱਠੀ ਬਣਾਈ ਹੈ। ਮੋਟੇ ਅਨੁਮਾਨ ਅਨੁਸਾਰ ਇਕ ਲਾਸ਼ ਸਾੜਣ ਲਈ ਜਿੰਨੇ ਕਿੱਲੋ ਲੱਕੜ ਦੀ ਲੋੜ ਪੈਂਦੀ ਹੈ, ਇਹ ਭੱਠੀ ਉਸ ਦੇ ਮੁਕਾਬਲੇ 25 ਫੀਸਦੀ ਲੱਕੜ ਨਾਲ ਹੀ ਲਾਸ਼ ਦਾ ਚੰਗੀ ਤਰ੍ਹਾਂ ਸਸਕਾਰ ਕਰ ਦਿੰਦੀ ਹੈ। ਇੰਨਾ ਹੀ ਨਹੀਂ ਪਰਿਵਾਰਕ ਮੈਂਬਰ ਇਸ ਭੱਠੀ ’ਚ ਜੈਵਿਕ ਕੋਲੇ ਜਾਂ ਗੋਹੇ ਨਾਲ ਬਣੀਆਂ ਪਾਥੀਆਂ ਵੀ ਵਰਤ ਸਕਦੇ ਹਨ।

Photo

ਪਗਧਰ ਦੱਸਦੇ ਹਨ ਕਿ ਭੱਠੀ ਵਿਗਿਆਨਕ ਢੰਗ ਨਾਲ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਭੱਠੀ ’ਚੋਂ ਨਿਕਲਣ ਲਈ ਅੱਗ ਨੂੰ ਕੋਈ ਰਾਹ ਨਾ ਮਿਲੇ ਤੇ ਉਹ ਲਾਸ਼ ਦੇ ਸਾਰੇ ਅੰਗਾਂ ਤੱਕ ਬਰਾਬਰ ਪਹੁੰਚੇ। ਪਗਧਰ ਅੱਗੇ ਕਿਹਾ ਕਿ ਭੱਠੀ ਬਣਾਉਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਸਸਕਾਰ ਸਾਰੇ ਵਿਧੀ ਵਿਧਾਨ ਪੂਰੇ ਹੋਣ ਉਹਨਾਂ ਵਿਚ ਕੋਈ ਰੁਕਾਵਟ ਨਾ ਆਵੇ। 

Photo

ਅਰਜੁਨ ਪਗਧਰ ਜਦ 14 ਸਾਲਾਂ ਦਾ ਸੀ ਤਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਆਖਰੀ ਸਸਕਾਰ ’ਚ ਗਿਆ ਸੀ। ਲਾਸ਼ ਸਾੜਣ ਲਈ ਲਿਆਂਦੀ ਗਈ ਬਹੁਤ ਜ਼ਿਆਦਾ ਲੱਕੜ ਦੇਖ ਕੇ ਉਹ ਹੈਰਾਨ ਰਹਿ ਗਿਆ ਸੀ। ਉਸ ਦੇ ਮਨ ’ਚ ਤੁਰੰਤ ਇਹ ਸਵਾਲ ਉਠਿਆ ਸੀ ਕਿ ਇੰਨੀ ਲੱਕੜ ਲਈ ਕਿੰਨੇ ਦਰੱਖਤ ਕੱਟਣੇ ਪਏ ਹੋਣਗੇ। ਉਸ ਨੇ ਦੱਸਿਆ ਕਿ ਇਕ ਦਰੱਖਤ, ਜਿਸ ਤੋਂ 100 ਤੋਂ 150 ਕਿੱਲੋ ਲੱਕੜ ਮਿਲਦੀ ਹੈ, ਉਸ ਨੂੰ ਵੱਡਾ ਹੋਣ ’ਚ ਲਗਭਗ 15 ਸਾਲ ਲੱਗਦੇ ਹਨ। ਇਸ ਨਾਲ ਹਰਿਆਲੀ ਨੂੰ ਜੋ ਨੁਕਸਾਨ ਪਹੁੰਚ ਰਿਹਾ ਹੈ।

File Photo

ਉਸ ਨੇ ਦੱਸਿਆ ਕਿ ਲਾਸ਼ ਤੇ ਲਕੜੀਆਂ ਵਿਚਾਲੇ ਜਗ੍ਹਾ ਛੱਡੀ ਜਾਂਦੀ ਹੈ, ਜਿਸ ਨਾਲ ਬਲਣ ਲਈ ਅੱਗ ਨੂੰ ਜ਼ਿਆਦਾ ਆਕਸੀਜਨ ਮਿਲੇ। ਘੱਟ ਲਕੜੀ ਸਾੜਣ ਦਾ ਇਹੀ ਫੰਡਾ ਹੈ। ਰਵਾਇਤੀ ਸਸਕਾਰ ਲਈ ਵੈਸੇ 250-400 ਕਿੱਲੋ ਲੱਕੜ ਲੱਗਦੀ ਹੈ ਪਰ ਇਸ ਭੱਠੀ ’ਚ ਸਿਰਫ਼ 70-80 ਕਿੱਲੋ ਲੱਕੜ ਹੀ ਲੱਗਦੀ ਹੈ। ਭੱਠੀ ’ਚ ਲਾਸ਼ ਦਾ ਸਸਕਾਰ 2 ਘੰਟਿਆਂ ’ਚ ਪੂਰਾ ਹੋ ਜਾਂਦਾ ਹੈ ਪਰ ਵੈਸੇ ਸਸਕਾਰ ਕਰਨ ਵਿਚ 3 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਦਾ ਹੈ। ਭੱਠੀ ਦੇ ਅੱਗੇ ਤੇ ਪਿੱਛੇ ਢੱਕਣ ਵੀ ਰੱਖੇ ਗਏ ਹਨ ਤਾਂ ਜੋ ਰਸਮਾਂ ਕਰਨ ਲਈ ਖੋਲ੍ਹੇ ਵੀ ਜਾ ਸਕਦੇ ਹਨ।

ਭੱਠੀ ਦੀ ਛੱਤ ’ਚ ਸਿਰੇਮਿਕ ਭੱਠੀਆਂ ’ਚ ਵਰਤਿਆ ਜਾਣ ਵਾਲਾ ਸੇਰਾ-ਵੂਲ ਲਗਾਇਆ ਗਿਆ ਹੈ, ਜੋ 1500 ਡਿਗਰੀ ਤਾਪਮਾਨ ਝੱਲ ਜਾਂਦਾ ਹੈ। ਭੱਠੀ ’ਚ ਹਵਾ ਦੇਣ ਤੇ ਗਰਮ ਹਵਾ ਦੀ ਨਿਕਾਸੀ ਲਈ ਪੱਖੇ ਤੇ ਨੋਜ਼ਲ ਵੀ ਬਣਾਏ ਗਏ ਹਨ। 

SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement