ਸਰਕਾਰ ਨੇ TV ਚੈਨਲਾਂ ਲਈ ਜਾਰੀ ਕੀਤੇ ਹੁਕਮ, 'ਸਨਸਨੀਖੇਜ਼ ਕਵਰੇਜ ਅਤੇ ਭੜਕਾਊ ਖ਼ਬਰਾਂ ਤੋਂ ਕੀਤਾ ਜਾਵੇ ਗੁਰੇਜ਼' 
Published : Apr 23, 2022, 7:03 pm IST
Updated : Apr 23, 2022, 7:13 pm IST
SHARE ARTICLE
 Channels warned over ‘provocative’ coverage of Ukraine war and Delhi violence
Channels warned over ‘provocative’ coverage of Ukraine war and Delhi violence

ਟੀਵੀ ਚੈਨਲਾਂ ਨੇ ਗੈਰ-ਪ੍ਰਮਾਣਿਤ ਸੀਸੀਟੀਵੀ ਫੁਟੇਜ ਪ੍ਰਸਾਰਿਤ ਕਰਕੇ ਉੱਤਰ ਪੱਛਮੀ ਦਿੱਲੀ ਵਿਚ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਵਿਚ ਰੁਕਾਵਟ ਪਾਈ।

 

ਨਵੀਂ ਦਿੱਲੀ - ਯੂਕਰੇਨ-ਰੂਸ ਯੁੱਧ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ 'ਤੇ ਇਤਰਾਜ਼ ਜਤਾਉਂਦੇ ਹੋਏ, ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਨਿਊਜ਼ ਚੈਨਲਾਂ ਨੂੰ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਉਨ੍ਹਾਂ ਨੂੰ ਸਬੰਧਤ ਕਾਨੂੰਨਾਂ ਦੁਆਰਾ ਨਿਰਧਾਰਤ ਪ੍ਰੋਗਰਾਮ ਕੋਡ ਦੀ ਪਾਲਣਾ ਕਰਨ ਲਈ ਕਿਹਾ ਹੈ।
ਕੇਂਦਰ ਸਰਕਾਰ ਨੇ ਯੂਕਰੇਨ-ਰੂਸ ਯੁੱਧ 'ਤੇ ਰਿਪੋਰਟਿੰਗ ਕਰਦੇ ਸਮੇਂ ਨਿਊਜ਼ ਐਂਕਰਾਂ ਦੁਆਰਾ ਵਦਾ ਚੜ੍ਹਾ ਕੇ ਲਿਖੇ ਬਿਆਨਾਂ ਅਤੇ ਨਿੰਦਣਯੋਗ ਸੁਰਖੀਆਂ ਅਤੇ ਟੈਗਲਾਈਨਾਂ ਦੀਆਂ ਖਾਸ ਉਦਾਹਰਣਾਂ ਦਾ ਹਵਾਲਾ ਦਿੱਤਾ। ਟੀਵੀ ਚੈਨਲਾਂ ਨੇ ਗੈਰ-ਪ੍ਰਮਾਣਿਤ ਸੀਸੀਟੀਵੀ ਫੁਟੇਜ ਪ੍ਰਸਾਰਿਤ ਕਰਕੇ ਉੱਤਰ ਪੱਛਮੀ ਦਿੱਲੀ ਵਿਚ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਵਿਚ ਰੁਕਾਵਟ ਪਾਈ।

TV channelTV channel

ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਉੱਤਰ ਪੱਛਮੀ ਦਿੱਲੀ 'ਚ ਹੋਈਆਂ ਘਟਨਾਵਾਂ 'ਤੇ ਟੈਲੀਵਿਜ਼ਨ ਚੈਨਲਾਂ 'ਤੇ ਕੁਝ ਬਹਿਸਾਂ ਦੌਰਾਨ ਗੈਰ-ਸੰਸਦੀ, ਭੜਕਾਊ ਅਤੇ ਸਮਾਜਿਕ ਤੌਰ 'ਤੇ ਅਸਵੀਕਾਰਨਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ। ਪਿਛਲੇ ਹਫਤੇ, ਹਨੂੰਮਾਨ ਜਯੰਤੀ ਦੀ ਸ਼ੋਭਾ ਯਾਤਰਾ ਦੌਰਾਨ, ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਵਿਚ ਦੋ ਭਾਈਚਾਰਿਆਂ ਵਿਚ ਝੜਪ ਹੋ ਗਈ ਸੀ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਡਵਾਈਜ਼ਰੀ 'ਚ ਟੈਲੀਵਿਜ਼ਨ ਚੈਨਲਾਂ 'ਤੇ ਸਮੱਗਰੀ ਦੇ ਪ੍ਰਸਾਰਣ ਦੇ ਤਰੀਕੇ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਚੈਨਲਾਂ ਨੂੰ ਸਖ਼ਤੀ ਨਾਲ ਸਲਾਹ ਦਿੱਤੀ ਹੈ ਕਿ ਉਹ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ 1995 ਅਤੇ ਇਸ ਦੇ ਅਧੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਅਤੇ ਪ੍ਰਸਾਰਿਤ ਕਰਨ ਤੋਂ ਤੁਰੰਤ ਗੁਰੇਜ਼ ਕਰਨ।

Tv Channel Tv Channel

ਐਕਟ ਦੇ ਤਹਿਤ ਪ੍ਰੋਗਰਾਮ ਕੋਡ ਦੀ ਧਾਰਾ 6 ਵਿਚ ਕਿਹਾ ਗਿਆ ਹੈ ਕਿ ਕੇਬਲ ਸੇਵਾ ਵਿਚ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ ਜੋ ਚੰਗੇ ਸਵਾਦ ਜਾਂ ਸ਼ਿਸ਼ਟਾਚਾਰ ਦੇ ਵਿਰੁੱਧ ਹੋਵੇ। ਸਹਿਯੋਗੀ ਅਲੋਚਨਾ ਸਮੇਤ, ਧਰਮਾਂ ਜਾਂ ਭਾਈਚਾਰਿਆਂ 'ਤੇ ਹਮਲੇ, ਜਾਂ ਧਾਰਮਿਕ ਸਮੂਹਾਂ ਦਾ ਅਪਮਾਨ ਕਰਨ ਵਾਲੇ ਦ੍ਰਿਸ਼ ਜਾਂ ਸ਼ਬਦ ਜਾਂ ਸੰਪਰਦਾਇਕ ਰਵੱਈਏ ਨੂੰ ਉਤਸ਼ਾਹਿਤ ਕਰਨ ਸਮੇਤ। ਅਸ਼ਲੀਲ, ਅਪਮਾਨਜਨਕ, ਜਾਣਬੁੱਝ ਕੇ, ਝੂਠੇ ਅਤੇ ਸੰਕੇਤਕ, ਅੱਧ-ਸੱਚ ਸਮੇਤ ਹੋਰ ਕਈ ਭੜਕਾਊ ਖਬਰਾਂ ਤੋਂ ਬਚਣ। 

ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਰੂਸ-ਯੂਕਰੇਨ ਯੁੱਧ 'ਤੇ ਰਿਪੋਰਟਿੰਗ ਕਰਦੇ ਹੋਏ ਦੇਖਿਆ ਗਿਆ ਹੈ ਕਿ ਚੈਨਲ ਝੂਠੇ ਦਾਅਵੇ ਕਰ ਰਹੇ ਹਨ ਅਤੇ ਅਕਸਰ ਅੰਤਰਰਾਸ਼ਟਰੀ ਏਜੰਸੀਆਂ ਜਾਂ ਅਦਾਕਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਇਹ ਵੀ ਦੇਖਿਆ ਗਿਆ ਕਿ ਇਨ੍ਹਾਂ ਚੈਨਲਾਂ ਦੇ ਕਈ ਪੱਤਰਕਾਰਾਂ ਅਤੇ ਨਿਊਜ਼ ਐਂਕਰਾਂ ਨੇ ਦਰਸ਼ਕਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਮਨਘੜਤ ਅਤੇ ਅਤਿਕਥਨੀ ਵਾਲੇ ਬਿਆਨ ਦਿੱਤੇ ਹਨ।

TV channelsTV channels

ਐਡਵਾਈਜ਼ਰੀ ਵਿੱਚ ਟੈਗਲਾਈਨਾਂ ਜਾਂ ਸੁਰਖੀਆਂ ਦੀ ਵਰਤੋਂ ਦੀਆਂ ਉਦਾਹਰਣਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਵੇਂ ਕਿ 'ਜ਼ੇਲੇਂਸਕੀ ਪਰਮਾਣੂ ਪੁਤਿਨ ਨੂੰ ਲੈ ਕੇ ਚਿੰਤਤ', 'ਜੇਲੇਂਸਕੀ ਪ੍ਰਮਾਣੂ ਕਾਰਵਾਈ ਤੋਂ ਚਿੰਤਤ'। ਅੰਤਰਰਾਸ਼ਟਰੀ ਏਜੰਸੀਆਂ ਦੇ ਗੈਰ-ਪ੍ਰਮਾਣਿਤ ਦਾਅਵੇ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਗਿਆ ਕਿ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਹੈ।

ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਇਕ ਚੈਨਲ ਨੇ ਯੂਕਰੇਨ 'ਤੇ ਹੋਣ ਵਾਲੇ ਪ੍ਰਮਾਣੂ ਹਮਲੇ ਦੇ ਸਬੂਤ ਹੋਣ ਦਾ ਦਾਅਵਾ ਕਰਨ ਵਾਲੀਆਂ ਮਨਘੜਤ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ। ਇਸ ਦਾ ਮਕਸਦ ਸਿਰਫ਼ ਦਰਸ਼ਕਾਂ ਨੂੰ ਭਰਮਾਉਣਾ ਅਤੇ ਉਨ੍ਹਾਂ ਅੰਦਰ ਮਨੋਵਿਗਿਆਨਕ ਉਥਲ-ਪੁਥਲ ਪੈਦਾ ਕਰਨਾ ਹੈ।
ਦਿੱਲੀ ਦੰਗਿਆਂ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਨਿਊਜ਼ ਚੈਨਲ 'ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਵਿਅਕਤੀ ਦੇ ਵਾਰ-ਵਾਰ ਤਲਵਾਰ ਫੜੀ ਹੋਈ ਵੀਡੀਓ ਕਲਿਪਿੰਗ 'ਤੇ ਇਤਰਾਜ਼ ਜਤਾਇਆ ਹੈ ਅਤੇ ਇਕ ਹੋਰ ਚੈਨਲ ਦੁਆਰਾ ਕੀਤੇ ਗਏ ਦਾਅਵੇ ਕਿ ਧਾਰਮਿਕ ਯਾਤਰਾ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸੀ।

file photo 

ਮੰਤਰਾਲੇ ਨੇ ਨਿੱਜੀ ਟੀਵੀ ਚੈਨਲਾਂ ਨੂੰ ਗੈਰ-ਸੰਸਦੀ, ਭੜਕਾਊ ਅਤੇ ਸਮਾਜਿਕ ਤੌਰ 'ਤੇ ਅਸਵੀਕਾਰਨਯੋਗ ਭਾਸ਼ਾ, ਫਿਰਕੂ ਟਿੱਪਣੀਆਂ ਅਤੇ ਅਪਮਾਨਜਨਕ ਹਵਾਲਿਆਂ ਵਾਲੀਆਂ ਬਹਿਸਾਂ ਦੇ ਪ੍ਰਸਾਰਣ ਵਿਰੁੱਧ ਸਾਵਧਾਨ ਕੀਤਾ ਹੈ, ਜੋ ਦਰਸ਼ਕਾਂ 'ਤੇ ਨਕਾਰਾਤਮਕ ਮਨੋਵਿਗਿਆਨਕ ਪ੍ਰਭਾਵ ਪਾ ਸਕਦੇ ਹਨ ਅਤੇ ਫਿਰਕੂ ਅਸ਼ਾਂਤੀ ਅਤੇ ਵੱਡੇ ਪੱਧਰ 'ਤੇ ਸ਼ਾਂਤੀ ਨੂੰ ਭੰਗ ਕਰ ਸਕਦੇ ਹਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement