
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰ ਇਸ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਲਖਨਊ: ਗਾਜ਼ੀਆਬਾਦ ਦੇ ਮੋਦੀਨਗਰ 'ਚ ਨਾਨ ਬਣਾਉਣ ਲਈ ਵਿਅਕਤੀ ਵੱਲੋਂ ਆਪਣੇ ਥੁੱਕ ਦੀ ਵਰਤੋਂ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਗੋਵਿੰਦਪੁਰੀ ਕਲੋਨੀ ਵਿਚ ਇਕ ਵਿਆਹ ਸਮਾਗਮ ਦਾ ਹੈ ਜਿੱਥੇ ਇਕ ਵਿਅਕਤੀ ਨੂੰ ਨਾਨ ਬਣਾਉਣ ਲਈ ਆਪਣੇ ਥੁੱਕ ਦੀ ਵਰਤੋਂ ਕਰਦੇ ਹੋਏ ਦੇਖਿਆ ਗਿਆ।
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰ ਇਸ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਉਕਤ ਵਿਅਕਤੀ ਦੀ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ 'ਚ ਦੋਸ਼ੀ ਨੂੰ ਤੰਦੂਰ 'ਤੇ ਪਕਾਉਣ ਤੋਂ ਪਹਿਲਾਂ ਉਸ 'ਤੇ ਥੁੱਕ ਪਾ ਕੇ ਨਾਨ ਬਣਾਉਂਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਦੋ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ।
Man uses saliva to make naan during wedding in Ghaziabad
ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਸਾਲ ਪਿੰਡ ਦੌਸਾ ਬੰਜਰਪੁਰ ਤੋਂ ਲੋਕਾਂ ਵੱਲੋਂ ਨਾਨ ਦੇ ਆਟੇ 'ਤੇ ਥੁੱਕਣ ਦੀ ਵੀਡੀਓ ਸਾਹਮਣੇ ਆਈ ਸੀ। ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ।