
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਆਪ ਆਗੂ ਦੇਵ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਇੱਕ ਹਸਪਤਾਲ ਵਿਚ ਡਾਕਟਰ ਨਾਲ ਬਹਿਸ ਕਰਦੇ ਵੇਖੇ ਜਾ ਸਕਦੇ ਹਨ। ਹੁਣ ਸੋਸ਼ਲ ਮੀਡੀਆ ਯੂਜ਼ਰਸ ਅਤੇ ਕੁਝ ਮੀਡੀਆ ਅਦਾਰਿਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਇਸ ਵੀਡੀਓ ਨੂੰ ਪੰਜਾਬ ਦੇ ਨਾਮੀ ਮੀਡੀਆ ਅਦਾਰਿਆਂ ਵੱਲੋਂ ਹਾਲੀਆ ਸਾਂਝਾ ਕੀਤਾ ਗਿਆ। ਇਸ ਤਰ੍ਹਾਂ ਇੱਕ ਮੀਡੀਆ ਅਦਾਰੇ ਨੇ 16 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਡਾਕਟਰ ਕਹਿੰਦੀ ‘Nonsense’ ਅੱਗੋਂ ਸਾਈਕਲ ਵਾਲਾ MLA ਹੋ ਗਿਆ ਤੱਤਾ, ਕਹਿੰਦਾ “ਮੈਨੂੰ ਲੋਕਾਂ ਨੇ ਚੁਣਿਆ, ਦੇਵ ਮਾਨ ਮੇਰਾ ਨਾਂ” ਲਗਾਈ ਡਾਕਟਰਾਂ ਦੀ ਕਲਾਸ…"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ
ਸਾਨੂੰ ਦੇਵ ਮਾਨ ਵੱਲੋਂ ਕੀਤੇ ਗਏ Facebook Live ਦਾ ਅਸਲ ਲਿੰਕ ਮਿਲਿਆ। ਦੱਸ ਦਈਏ ਕਿ ਇਹ ਲਾਈਵ ਉਨ੍ਹਾਂ ਵੱਲੋਂ 8 ਅਕਤੂਬਰ 2018 ਨੂੰ ਕੀਤਾ ਗਿਆ ਸੀ ਅਤੇ ਮਾਮਲਾ ਭਾਦਸੋ ਦੇ ਸਰਕਾਰੀ ਹਸਪਤਾਲ ਦਾ ਹੈ।
ਦੇਵ ਮਾਨ ਨੇ 8 ਅਕਤੂਬਰ 2018 ਨੂੰ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, "ਭਾਦਸੋਂ ਸਰਕਾਰੀ ਹਸਪਤਾਲ ਦੇ ਡਾਕਟਰਾ ਦਾ ਹਾਲ ਦੇਖੋ …"
ਲਾਈਵ ਅਨੁਸਾਰ ਮਾਮਲਾ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਹੈ ਜਦੋਂ ਆਪ ਆਗੂ ਦੇਵ ਮਾਨ ਵੱਲੋਂ ਹਸਪਤਾਲ ਜਾ ਕੇ ਇੱਕ ਬਿਮਾਰ ਬੱਚੇ ਦੇ ਇਲਾਜ਼ ਸਬੰਧੀ ਡਾਕਟਰਾਂ ਨਾਲ ਬਹਿਸ ਕੀਤੀ ਜਾਂਦੀ ਹੈ। ਇਸ ਲਾਈਵ ਵਿਚ ਦੇਵ ਮਾਨ ਸਰਕਾਰੀ ਸਿਹਤ ਸਹੂਲਤਾਂ ਦੀ ਨਾਕਾਮੀ ਦਾ ਜ਼ਿਕਰ ਵੀ ਕਰਦੇ ਦਿੱਸਦੇ ਹਨ।
ਮਤਲਬ ਸਾਫ ਸੀ ਕਿ ਮਾਮਲਾ ਹਾਲੀਆ ਨਹੀਂ 2018 ਦਾ ਹੈ ਹੁਣ ਮੀਡੀਆ ਅਦਾਰਿਆਂ ਵੱਲੋਂ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਾਨੂੰ ਆਪਣੀ ਸਰਚ ਦੌਰਾਨ ਇਸ ਮਾਮਲੇ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ ਵਿਚ ਦਿੱਸ ਰਹੀ ਡਾਕਟਰ ਦਾ ਵੀ ਬਿਆਨ ਮਿਲਿਆ। ਇਸ ਬਿਆਨ ਵਿਚ ਡਾਕਟਰ ਨੇ ਮਾਮਲੇ ਦਾ ਅਸਲ ਪੱਖ ਆਪਣੇ ਵੱਲੋਂ ਸ਼ੇਅਰ ਕੀਤਾ। Press Punjab ਨਾਂਅ ਦੇ ਪੇਜ ਵੱਲੋਂ ਇਹ ਸਪਸ਼ਟੀਕਰਣ 18 ਅਕਤੂਬਰ 2018 ਨੂੰ ਸ਼ੇਅਰ ਕੀਤਾ ਗਿਆ ਸੀ ਜਿਸਨੂੰ ਕਲਿਕ ਕਰ ਸੁਣਿਆ ਜਾ ਸਕਦਾ ਹੈ।
ਸਪਸ਼ਟੀਕਰਣ ਅਨੁਸਾਰ ਆਪ ਆਗੂ ਦੇਵ ਮਾਨ ਵੱਲੋਂ ਬਿਨਾਂ ਪੁੱਛ-ਗਿੱਛ ਇਹ ਵੀਡੀਓ ਬਣਾਇਆ ਗਿਆ ਅਤੇ ਮਾਮਲਾ ਦੇ ਅਸਲ ਪੱਖ ਨਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਦੱਸ ਦਈਏ ਕਿ ਵੀਡੀਓ ਵਿਚ ਡਾਕਟਰ ਨੇ ਮਰੀਜ਼ ਦੇ ਆਉਣ ਦੇ ਸਮੇਂ ਅਤੇ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਦੇਵ ਮਾਨ ਵੱਲੋਂ ਭਾਦਸੋਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Recent Video Of AAP MLA Dev Mann Visiting Hospital
Claimed By- SM Users and Punjabi Web Media
Fact Check- Misleading