
ਇਸ ਤੋਂ ਇਲਾਵਾ ਡੀਜੀਸੀਏ ਨੇ ਏਅਰਲਾਈਨਜ਼ ਨੂੰ ਜ਼ੀਰੋ ਬੈਗੇਜ, ਪਸੰਦੀਦਾ ਸੀਟ ਸ਼ੇਅਰਿੰਗ, ਭੋਜਨ, ਪੀਣ ਵਾਲੇ ਪਦਾਰਥ ਅਤੇ ਸੰਗੀਤਕ ਯੰਤਰ ਲਿਜਾਣ ਦੀ ਇਜਾਜ਼ਤ ਦਿੱਤੀ ਹੈ।
ਨਵੀਂ ਦਿੱਲੀ - ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਮੰਗਲਵਾਰ (23 ਅਪ੍ਰੈਲ) ਨੂੰ ਇੱਕ ਬਿਆਨ ਜਾਰੀ ਕੀਤਾ ਹੈ ਕਿ ਸਾਰੀਆਂ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਡਾਣਾਂ ਦੌਰਾਨ 12 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਪਿਆਂ ਨਾਲ ਹੀ ਬੈਠਣ। ਰੈਗੂਲੇਟਰ ਨੇ ਇਹ ਕਦਮ ਫਲਾਈਟ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਹੈ।
ਡੀਜੀਸੀਏ ਨੇ ਕਿਹਾ ਕਿ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ 12 ਸਾਲ ਤੱਕ ਦੇ ਬੱਚਿਆਂ ਨੂੰ ਉਹਨਾਂ ਦੇ ਮਾਤਾ-ਪਿਤਾ ਵਿਚੋਂ ਘੱਟੋ -ਘੱਟ ਇਕ ਨਾਲ ਸੀਟਾਂ ਅਲਾਟ ਕੀਤੀਆਂ ਜਾਣ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇ। ਦੱਸ ਦਈਏ ਕਿ ਇਸ ਸ਼ਿਕਾਇਤ ਤੋਂ ਬਾਅਦ ਡੀਜੀਸੀਏ ਨੇ ਇਹ ਕਦਮ ਚੁੱਕਿਆ ਹੈ। ਜਦੋਂ ਇੱਕ ਬੱਚੇ ਨੂੰ ਆਪਣੇ ਮਾਤਾ-ਪਿਤਾ ਨਾਲ ਬੈਠਣ ਦੀ ਇਜਾਜ਼ਤ ਨਹੀਂ ਸੀ।
ਇਸ ਤੋਂ ਇਲਾਵਾ ਡੀਜੀਸੀਏ ਨੇ ਏਅਰਲਾਈਨਜ਼ ਨੂੰ ਜ਼ੀਰੋ ਬੈਗੇਜ, ਪਸੰਦੀਦਾ ਸੀਟ ਸ਼ੇਅਰਿੰਗ, ਭੋਜਨ, ਪੀਣ ਵਾਲੇ ਪਦਾਰਥ ਅਤੇ ਸੰਗੀਤਕ ਯੰਤਰ ਲਿਜਾਣ ਦੀ ਇਜਾਜ਼ਤ ਦਿੱਤੀ ਹੈ। ਇਸਦੇ ਲਈ ਏਅਰ ਟ੍ਰਾਂਸਪੋਰਟ ਸਰਕੂਲਰ 01 2024 ਵਿਚ ਵੀ ਬਦਲਾਅ ਕੀਤੇ ਗਏ ਹਨ। ਡੀਜੀਸੀਏ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੁਵਿਧਾਵਾਂ ਆਪਟ-ਇਨ ਆਧਾਰ 'ਤੇ ਹਨ ਯਾਨੀ ਤੁਹਾਡੀ ਇੱਛਾ 'ਤੇ। ਇਹ ਬਿਲਕੁਲ ਵੀ ਲਾਜ਼ਮੀ ਨਹੀਂ ਹੈ। ਯਾਤਰੀਆਂ ਲਈ ਆਟੋ ਸੀਟ ਦੀ ਸਹੂਲਤ ਵੀ ਹੈ, ਜਿਸ ਵਿੱਚ ਕੰਪਨੀ ਤੁਹਾਨੂੰ ਆਪਣੇ ਆਪ ਸੀਟ ਦਿੰਦੀ ਹੈ। ਅਜਿਹੀ ਸਥਿਤੀ ਵਿਚ ਉਹ ਸਾਰੇ ਯਾਤਰੀ ਜਿਨ੍ਹਾਂ ਨੇ ਵੈੱਬ ਚੈਕ-ਇਨ ਦੌਰਾਨ ਆਪਣੀਆਂ ਸੀਟਾਂ ਨਹੀਂ ਲਈਆਂ ਹੋਣਗੀਆਂ। ਉਨ੍ਹਾਂ ਨੂੰ ਏਅਰਲਾਈਨ ਵੱਲੋਂ ਆਪਣੇ ਆਪ ਸੀਟ ਅਲਾਟ ਕਰ ਦਿੱਤੀ ਜਾਵੇਗੀ।