
ਦੋ ਮਹੀਨੇ ਪਹਿਲਾਂ ਹੋਇਆ ਸੀ ਸ਼ੁਭਮ-ਈਸ਼ਾਨਿਆ ਦਾ ਵਿਆਹ
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ’ਚ 27 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਵਿਚ ਇਕ ਸ਼ੁਭਮ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ। ਜਿਸ ਦਾ ਕੁੱਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਅਨੁਸਾਰ ਜਦੋਂ ਕਾਇਰ ਅੱਤਵਾਦੀਆਂ ਨੇ ਈਸ਼ਾਨਿਆ ਦੇ ਪਤੀ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਖੋਹ ਲਿਆ ਤਾਂ ਉਸ ਦੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਹੋਈ ਸੀ।
ਦੋ ਮਹੀਨੇ ਪਹਿਲਾਂ 12 ਫਰਵਰੀ ਨੂੰ ਈਸ਼ਾਨਿਆ ਦਾ ਸ਼ੁਭਮ ਨਾਲ ਵਿਆਹ ਹੋਇਆ ਸੀ। ਇਸ ਤੋਂ ਪਹਿਲਾਂ ਕਿ ਉਹ ਪਹਿਲਗਾਮ ਵਿਚ ਅੱਤਵਾਦੀਆਂ ਦੇ ਇਰਾਦਿਆਂ ਨੂੰ ਸਮਝ ਪਾਉਂਦੀ, ਸ਼ੁਭਮ ਦੇ ਸਿਰ ਵਿਚ ਗੋਲੀ ਮਾਰ ਦਿਤੀ ਗਈ ਸੀ। ਚਚੇਰੇ ਭਰਾ ਸੌਰਭ ਨੇ ਦਸਿਆ ਕਿ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਸੀਮਿੰਟ ਦਾ ਕਾਰੋਬਾਰ ਚਲਾ ਰਿਹਾ ਹੈ। ਸ਼ੁਭਮ ਤੀਜੀ ਪੀੜ੍ਹੀ ਦਾ ਕਾਰੋਬਾਰ ਸੰਭਾਲ ਰਿਹਾ ਸੀ।
ਸ਼ੁਭਮ ਨੇ ਆਪਣਾ ਹਾਈ ਸਕੂਲ ਅਤੇ ਇੰਟਰਮੀਡੀਏਟ ਗੁਰੂ ਹਰ ਰਾਏ ਸਕੂਲ, ਸਾਨੀਗਵਾਨ, ਚਕੇਰੀ ਤੋਂ ਕੀਤਾ। ਉਹ ਸੀਮਿੰਟ ਦੇ ਕਾਰੋਬਾਰ ਨੂੰ ਕਾਫੀ ਅੱਗੇ ਲੈ ਕੇ ਜਾ ਰਿਹਾ ਸੀ। ਉਸ ਦਾ ਵਿਆਹ ਯਸ਼ੋਦਾ ਨਗਰ ਬਲਾਕ ਦੀ ਰਹਿਣ ਵਾਲੀ ਈਸ਼ਾਨਿਆ ਨਾਲ 12 ਫਰਵਰੀ ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਈਸ਼ਾਨਿਆ ਐਚ ਬਲਾਕ ਦੇ ਵਰਿੰਦਰ ਸਵਰੂਪ ਸਕੂਲ ਵਿਚ ਪੜ੍ਹਾਉਂਦੀ ਸੀ।
ਈਸ਼ਾਨਿਆ ਦੇ ਚਚੇਰੇ ਭਰਾ ਸ਼ੁਭਮ ਪਾਂਡੇ ਨੇ ਕਿਹਾ ਕਿ ਉਹ ਦੋਵੇਂ ਬਹੁਤ ਖੁਸ਼ ਸਨ। ਭੈਣ ਅਤੇ ਜੀਜਾ ਨੇ ਸਾਰਿਆਂ ਨਾਲ ਸ੍ਰੀਨਗਰ ਟੂਰ ’ਤੇ ਜਾਣ ਦੀ ਯੋਜਨਾ ਬਣਾਈ ਸੀ। ਸ਼ੁਭਮ 15 ਅਪ੍ਰੈਲ ਨੂੰ ਆਖਰੀ ਵਾਰ ਯਸ਼ੋਦਾ ਨਗਰ ਸਥਿਤ ਆਪਣੇ ਸਹੁਰੇ ਘਰ ਆਇਆ ਸੀ। ਇਹ ਦੌਰਾ 17 ਤੋਂ 23 ਅਪ੍ਰੈਲ ਤਕ ਸੀ। ਪਿਤਾ ਸੰਜੇ ਨੇ ਫੋਨ ’ਤੇ ਰੋਂਦੇ ਹੋਏ ਕਿਹਾ, ਸਭ ਕੁਝ ਬਰਬਾਦ ਹੋ ਗਿਆ ਹੈ।
ਜ਼ਾਲਮ ਅੱਤਵਾਦੀਆਂ ਨੇ ਕਾਇਰਤਾ ਨਾਲ ਹਮਲਾ ਕਰ ਕੇ ਪੁੱਤਰ ਨੂੰ ਸਦਾ ਲਈ ਖੋਹ ਲਿਆ। ਅੱਤਵਾਦੀ ਹਮਲੇ ’ਚ ਮਾਰੇ ਗਏ ਸ਼ੁਭਮ ਦੇ ਪਿਤਾ ਸੰਜੇ ਦਿਵੇਦੀ ਨੇ ਫੋਨ ’ਤੇ ਦਸਿਆ ਕਿ ਉਹ ਸ੍ਰੀਨਗਰ ਦੇ ਕੈਬੋ ਹੋਟਲ ’ਚ ਠਹਿਰੇ ਹੋਏ ਸਨ।