Pahalgam attack: ਪਹਿਲਗਾਮ ਹਮਲੇ ਨੂੰ ਲੈ ਕੇ ਕ੍ਰਿਕਟ ਜਗਤ ’ਤੇ ਛਾਈ ਸੋਗ ਦੀ ਲਹਿਰ

By : PARKASH

Published : Apr 23, 2025, 11:24 am IST
Updated : Apr 23, 2025, 11:24 am IST
SHARE ARTICLE
Wave of grief over Pahalgam attack engulfs cricket world
Wave of grief over Pahalgam attack engulfs cricket world

Pahalgam attack: ਭਾਰਤੀ ਕ੍ਰਿਕਟਰਾਂ ਨੇ ਪਹਿਲਗਾਮ ਹਮਲੇ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਹਮਲੇ ਦੀ ਕੀਤੀ ਨਿੰਦਾ 

 

Indian cricketers express grief over Pahalgam attack: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ’ਚ 27 ਬੇਕਸੂਰ ਲੋਕਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਆਪਣੇ ਅਧਿਕਾਰਤ ਮੀਡੀਆ ਹੈਂਡਲ ’ਤੇ ਕਿਹਾ ਕਿ ਉਹ ਜੰਮੂ-ਕਸ਼ਮੀਰ ’ਚ ਹੋਏ ਅਤਿਵਾਦੀ ਹਮਲੇ ਦੀ ਖ਼ਬਰ ਸੁਣ ਕੇ ‘ਬਹੁਤ ਦੁਖੀ’ ਹੋਏ ਹਨ। ਯੁਵਰਾਜ ਸਿੰਘ ਨੇ ਐਕਸ ’ਤੇ ਲਿਖਿਆ, ‘‘ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਾਂ। ਪੀੜਤਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਤਾਕਤ ਲਈ ਪ੍ਰਾਰਥਨਾ ਕਰਦੇ ਹਾਂ। ਆਓ ਉਮੀਦ ਅਤੇ ਮਨੁੱਖਤਾ ਨਾਲ ਇਕਜੁੱਟ ਹੋਈਏ।’’ ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਅਤੇ ਵਰਿੰਦਰ ਸਹਿਵਾਗ ਵਰਗੇ ਕੁਝ ਹੋਰ ਖਿਡਾਰੀਆਂ ਨੇ ਵੀ ਇਸ ਭਿਆਨਕ ਘਟਨਾ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ।

ਇਸ ਦੇ ਨਤੀਜੇ ਭੁਗਤਨੇ ਪੈਣਗੇ, ਭਾਰਤ ਹਮਲਾ ਕਰੇਗਾ : ਗੌਤਮ ਗੰਭੀਰ
ਭਾਰਤ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ, ‘‘ਮ੍ਰਿਤਕਾਂ ਦੇ ਪ੍ਰਵਾਰਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ। ਜ਼ਿੰਮੇਵਾਰ ਲੋਕ ਇਸਦੀ ਕੀਮਤ ਚੁਕਾਉਣਗੇ। ਭਾਰਤ ਹਮਲਾ ਕਰੇਗਾ।’’

ਸਾਡੇ ਦੇਸ਼ ’ਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ : ਸ਼ੁਭਮਨ ਗਿੱਲ
ਸੁਭਮਨ ਗਿੱਲ ਨੇ ਕਿਹਾ, ‘‘ਹਮਲੇ ਬਾਰੇ ਸੁਣ ਕੇ ਦਿਲ ਨੂੰ ਬਹੁਤ ਤਕਲੀਫ਼ ਪਹੁੰਚੀ। ਮੇਰੀਆਂ ਪ੍ਰਾਰਥਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਸਾਡੇ ਦੇਸ਼ ’ਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ।’’ 

ਜਦ ਵੀ ਕੋਈ ਨਿਰਦੋਸ਼ ਵਿਅਕਤੀ ਮਾਰਿਆ ਜਾਂਦਾ ਹੈ ਤਾਂ ਮਨੁੱਖਤਾ ਵੀ ਹਾਰ ਜਾਂਦੀ ਹੈ : ਇਰਫ਼ਾਨ ਪਠਾਨ
ਇਰਫ਼ਾਨ ਪਠਾਨ ਨੇ ਕਿਹਾ, ‘‘ਜਦੋਂ ਵੀ ਕੋਈ ਮਾਸੂਮ ਵਿਅਕਤੀ ਮਰਦਾ ਹੈ, ਤਾਂ ਮਨੁੱਖਤਾ ਵੀ ਹਾਰ ਜਾਂਦੀ ਹੈ। ਅੱਜ ਕਸ਼ਮੀਰ ਵਿੱਚ ਜੋ ਹੋਇਆ ਉਸਨੂੰ ਦੇਖਣਾ ਅਤੇ ਸੁਣਨਾ ਦਿਲ ਤੋੜਨ ਵਾਲਾ ਹੈ।’’

ਪਹਿਲਗਾਮ ’ਚ ਮਾਸੂਮ ਸੈਲਾਨੀਆਂ ’ਤੇ ਹਮਲਾ ਨਿੰਦਣਯੋਗ : ਸਹਿਵਾਗ
ਵਰਿੰਦਰ ਸਹਿਵਾਗ ਨੇ ਕਿਹਾ, ‘‘ਪਹਿਲਗਾਮ ’ਚ ਮਾਸੂਮ ਸੈਲਾਨੀਆਂ ’ਤੇ ਹੋਏ ਨਿੰਦਣਯੋਗ ਅਤਿਵਾਦੀ ਹਮਲੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।’’

ਅਤਿਵਾਦੀ ਹਮਲੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ : ਕੇਐਲ ਰਾਹੁਲ
ਕੇਐਲ ਰਾਹੁਲ ਨੇ ਕਿਹਾ, ‘‘ਅਤਿਵਾਦੀ ਹਮਲੇ ਬਾਰੇ ਸੁਣ ਕੇ ਦਿਲ ਟੁੱਟ ਗਿਆ। ਮੇਰੀਆਂ ਸੰਵੇਦਨਾਵਾਂ ਪੀੜਤਾਂ ਦੇ ਪ੍ਰਵਾਰਾਂ ਨਾਲ ਹਨ। ਸ਼ਾਂਤੀ ਅਤੇ ਤਾਕਤ ਲਈ ਪ੍ਰਾਰਥਨਾ ਕਰ ਰਿਹਾ ਹਾਂ।’’
ਆਓ ਉਮੀਦ ਅਤੇ ਮਨੁੱਖਤਾ ਨਾਲ ਇਕਜੁੱਟ ਹੋਈਏ : ਯੁਵਰਾਜ ਸਿੰਘ
ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਕਿਹਾ ਕਿ ‘‘ਉਹ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਨ। ਆਓ ਉਮੀਦ ਅਤੇ ਮਨੁੱਖਤਾ ਨਾਲ ਇਕਜੁੱਟ ਹੋਈਏ।’’ 

ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਹਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਬੈਸਰਨ, ਪਹਿਲਗਾਮ, ਅਨੰਤਨਾਗ ਦੇ ਜਨਰਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਦਿੱਲੀ ਪੁਲਿਸ ਨੂੰ ਸੈਰ-ਸਪਾਟਾ ਸਥਾਨਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਨੇੜਿਓਂ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

(For more news apart from Pahalgam attack Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement