
ਤਮਿਲਨਾਡੁ ਦੇ ਤੂਤੀਕੋਰਿਨ ਜ਼ਿਲ੍ਹੇ ਵਿਚ ਵੇਦਾਂਤਾ ਸਮੂਹ ਦੀ ਕੰਪਨੀ ਇਕਾਈ ਸਟਰਲਾਇਟ ਇੰਡਸਟਰੀਜ ਇੰਡਿਆ ਲਿਮਿਟੇਡ ਦੇ ਖਿਲਾਫ ਪਿਛਲੇ ਕੁਝ ਮਹੀਨਿਆਂ ਤੋਂ ਚਲ ਰਿਹਾ
ਤਮਿਲਨਾਡੁ ਦੇ ਤੂਤੀਕੋਰਿਨ ਜ਼ਿਲ੍ਹੇ ਵਿਚ ਵੇਦਾਂਤਾ ਸਮੂਹ ਦੀ ਕੰਪਨੀ ਇਕਾਈ ਸਟਰਲਾਇਟ ਇੰਡਸਟਰੀਜ ਇੰਡਿਆ ਲਿਮਿਟੇਡ ਦੇ ਖਿਲਾਫ ਪਿਛਲੇ ਕੁਝ ਮਹੀਨਿਆਂ ਤੋਂ ਚਲ ਰਿਹਾ ਪ੍ਰਦਰਸ਼ਨ ਮੰਗਲਵਾਰ ਨੂੰ ਉਸ ਸਮੇਂ ਹਿੰਸਕ ਰੂਪ ਲੈ ਗਿਆ ਜਦੋਂ ਪੁਲਿਸ ਨੇ ਪਰਦਰਸ਼ਨਕਾਰੀਆਂ ਉੱਤੇ ਗੋਲੀਬਾਰੀ ਕਰ ਦਿੱਤੀ। ਇਸ ਫਾਇਰਿੰਗ ਵਿਚ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 60 ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਮਦਰਾਸ ਹਾਈਕੋਰਟ ਨੇ ਪਲਾਂਟ ਵਿਚ ਕੰਮ ਉੱਤੇ ਰੋਕ ਲਗਾ ਦਿੱਤੀ।
Tamilnaduਮੰਗਲਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਜ਼ਿਲ੍ਹੇ ਵਿਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਧਾਰਾ 144 ਲਗਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਵੀ ਤਮਿਲਨਾਡੁ ਸਰਕਾਰ ਤੋਂ ਇਸ ਘਟਨਾ ਉੱਤੇ ਰਿਪੋਰਟ ਮੰਗੀ ਹੈ। ਉਧਰ ਇਸ ਘਟਨਾ 'ਤੇ ਬੋਲਦਿਆਂ ਕਮਲ ਹਾਸਨ ਨੇ ਕਿਹਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੁਲਿਸ ਨੂੰ ਫਾਇਰਿੰਗ ਦੇ ਹੁਕਮ ਕਿਸ ਵਲੋਂ ਮਿਲੇ ਸਨ ਸਿਰਫ ਮੁਆਵਜ਼ੇ ਦਾ ਐਲਾਨ ਕਰ ਦੇਣਾ ਹੀ ਇਸਦਾ ਹੱਲ ਨਹੀਂ ਹੈ। ਇੰਡਸਟਰੀ ਬੰਦ ਹੋਣੀ ਚਾਹੀਦੀ ਹੈ। ਲੋਕ ਵੀ ਇਹੀ ਮੰਗ ਕਰ ਰਹੇ ਹਨ।
Tamilnaduਤਮਿਲਨਾਡੁ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਇਸ ਘਟਨਾ ਦੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੰਗਲਵਾਰ ਨੂੰ ਪਲਾਨੀਸਵਾਮੀ ਨੇ ਕਿਹਾ ਕਿ ਤੂਤੀਕੋਰਿਨ ਵਿਚ ਵੇਦਾਂਤਾ ਸਮੂਹ ਦੀ ਇਕਾਈ ਸਟਰਲਾਇਟ ਇੰਡਸਟਰੀਜ ਇੰਡਿਆ ਲਿਮਿਟੇਡ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਖਿਲਾਫ ਪੁਲਿਸ ਕਾਰਵਾਈ ਵਿਚ 9 ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਘਟਨਾ ਦੀ ਕਾਨੂੰਨੀ ਜਾਂਚ ਕਰਾਉਣ ਦੀ ਘੋਸ਼ਣਾ ਕੀਤੀ।