ਇਕ ਦਿਨ 'ਚ ਰੀਕਾਰਡ 6 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ
Published : May 23, 2020, 4:20 am IST
Updated : May 23, 2020, 4:20 am IST
SHARE ARTICLE
file photo
file photo

ਕੋਰੋਨਾ ਵਾਇਰਸ ਹੋਇਆ ਬੇਲਗਾਮ

ਨਵੀਂ ਦਿੱਲੀ, 22 ਮਈ: ਕੋਰੋਨਾ ਵਾਇਰਸ ਕੌਮਾਂਤਰੀ ਮਹਾਂਮਾਰੀ ਕਰ ਕੇ ਭਾਰਤ 'ਚ ਅੱਜ 148 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਇਸ ਘਾਤਕ ਮਹਾਂਮਾਰੀ ਕਰ ਕੇ ਦੇਸ਼ ਅੰਦਰ ਮਰਨ ਵਾਲਿਆਂ ਦੀ ਕੁਲ ਗਿਣਤੀ ਵੱਧ ਕੇ 3583 ਹੋ ਗਈ ਹੈ, ਜਦਕਿ ਲਾਗ ਦੇ ਇਕ ਦਿਨ 'ਚ ਹੁਣ ਤਕ ਦੇ ਸੱਭ ਤੋਂ ਜ਼ਿਆਦਾ 6088 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਕੁਲ ਗਿਣਤੀ ਵੱਧ ਕੇ 1,18,447 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਦਸਿਆ ਕਿ ਦੇਸ਼ 'ਚ 66,330 ਲੋਕਾਂ ਦਾ ਇਲਾਜ ਚਲ ਰਿਹਾ ਹੈ, ਜਦਕਿ ਪੀੜਤ ਹੋਏ 48,533 ਲੋਕ ਹੁਣ ਤਕ ਸਿਹਤਮੰਦ ਹੋ ਗਏ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤਕ ਲਗਭਗ 40.97 ਫ਼ੀ ਸਦੀ ਮਰੀਜ਼ ਇਸ ਬਿਮਾਰੀ ਤੋਂ ਪੀੜਤ ਹੋਣ ਮਗਰੋਂ ਨਿਜਾਤ ਪਾ ਚੁੱਕੇ ਹਨ। ਵੀਰਵਾਰ ਸਵੇਰ ਤੋਂ ਲੈ ਕੇ ਲਾਗ ਕਰ ਕੇ ਜਿਨ੍ਹਾਂ 148 ਵਿਅਕਤੀਆਂ ਦੀ ਮੌਤ ਹੋਈ ਹੈ ਉਨ੍ਹਾਂ 'ਚ ਮਹਾਰਾਸ਼ਟਰ ਦੇ 64, ਗੁਜਰਾਤ ਦੇ 24, ਦਿੱਲੀ ਦੇ 18, ਉੱਤਰ ਪ੍ਰਦੇਸ਼ ਦੇ 11, ਤਾਮਿਲਨਾਡੂ ਦੇ 7, ਪਛਮੀ ਬੰਗਲ ਦੇ ਛੇ, ਤੇਲੰਗਾਨਾ ਦੇ ਪੰਜ, ਰਾਜਸਕਾਨ ਦੇ ਚਾਰ, ਮੱਧ ਪ੍ਰਦੇਸ਼ ਦੇ ਤਿੰਨ, ਜੰਮੂ-ਕਸ਼ਮੀਰ ਦੇ ਦੋ ਅਤੇ ਬਿਹਾਰ, ਉੜੀਸਾ, ਹਰਿਆਣਾ ਅਤੇ ਪੰਜਾਬ ਦਾ ਇਕ-ਇਕ ਵਿਅਕਤੀ ਸ਼ਾਮਲ ਹੈ।

File photoFile photo

ਦੇਸ਼ ਅੰਦਰ ਮਹਾਰਾਸ਼ਟਰ 'ਚ ਸੱਭ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਜਿੱਥੇ 41,642 ਮਾਮਲੇ ਹਨ। ਇਸ ਤੋਂ ਬਾਅਦ ਤਾਮਿਲਨਾਡੂ 'ਚ 13,967, ਗੁਜਰਾਤ 'ਚ 12,905, ਦਿੱਲੀ 'ਚ 11,659, ਰਾਜਸਥਾਨ 'ਚ 6,227, ਮੱਧ ਪ੍ਰਦੇਸ਼ 'ਚ 5981 ਅਤੇ ਉੱਤਰ ਪ੍ਰਦੇਸ਼ 'ਚ 5515 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਪਛਮੀ ਬੰਗਾਲ 'ਚ 3197, ਆਂਧਰ ਪ੍ਰਦੇਸ਼ 'ਚ 2647 ਅਤੇ ਪੰਜਾਬ 'ਚ 2028 ਹੋ ਗਈ ਹੈ। ਲਾਗ ਦੇ ਮਾਮਲੇ ਬਿਹਾਰ 'ਚ 1982, ਤੇਲੰਗਾਨਾ 'ਚ 1699, ਕਰਨਾਟਕ 'ਚ 1605, ਜੰਮੂ-ਕਸ਼ਮੀਰ 'ਚ 1449 ਅਤੇ ਉੜੀਸਾ 'ਚ 1103 ਤਕ ਪਹੁੰਚ ਗਏ ਹਨ। ਹਰਿਆਣਾ 'ਚ ਕੋਰੋਨਾ ਵਾਇਰਸ ਲਾਗ ਦੇ ਹੁਣ ਤਕ 1031 ਮਾਮਲੇ ਸਾਹਮਣੇ ਆਏ ਹਨ, ਜਦਕਿ ਕੇਰਲ 'ਚ 690 ਮਾਮਲੇ ਹਨ। 290 ਲੋਕ ਝਾਰਖੰਡ 'ਚ ਅਤੇ 217 ਲੋਕ ਚੰਗੀੜ੍ਹ 'ਚ ਵਾਇਰਸ ਨਾਲ ਪੀੜਤ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement