ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ : ਭਾਰਤੀ ਨੇਵੀ
Published : May 23, 2020, 5:26 am IST
Updated : May 23, 2020, 5:26 am IST
SHARE ARTICLE
File Photo
File Photo

ਭਾਰਤੀ ਨੇਵੀ ਦੀ ਦੱਖਣੀ ਕਮਾਨ ਨੇ ਇਕਰੂਪਤਾ ਦੇ ਟੀਚੇ ਨਾਲ ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼

ਨਵੀਂ ਦਿੱਲੀ, 22 ਮਈ : ਭਾਰਤੀ ਨੇਵੀ ਦੀ ਦੱਖਣੀ ਕਮਾਨ ਨੇ ਇਕਰੂਪਤਾ ਦੇ ਟੀਚੇ ਨਾਲ ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ ਹੈ। ਇਸ ਤੋਂ ਇਲਾਵਾ ਮਾਸਕ ਨਾ ਪਾਉਣ ’ਤੇ ਪਹਿਲੀ ਵਾਰ 200 ਤੇ ਦੂਜੀ ਵਾਰ ’ਚ ਦੋ ਹਜ਼ਾਰ ਰੁਪਏ ਦੇ ਜੁਰਮਾਨੇ ਦਾ ਵੀ ਵਿਵਸਥਾ ਕੀਤੀ ਗਈ ਹੈ।
ਨੇਵੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੋਚੀ ਸਥਿਤ ਕਮਾਨ ਦੇ ਜਵਾਨਾਂ ਨੂੰ ਨਿਰਦੇਸ਼ ਦਿਤਾ ਗਿਆ ਹੈ ਕਿ ਸਫ਼ੈਦ ਵਰਦੀ ਨਾਲ ਇਸੇ ਰੰਗ ਦਾ ਮਾਸਕ ਪਾਉਣ ਤੇ ਦੂਜੀ ਗ਼ੈਰ-ਰਸਮੀ ਵਰਦੀ ਨਾਲ ਨੇਵੀ ਬਲਿਊ ਜਾਂ ਕਾਲੇ ਰੰਗ ਦਾ ਮਾਸਕ ਪਾਉ।

File photoFile photo

ਖਾਕੀ ਵਰਦੀ ਪਾਉਣ ਵਾਲੇ ਡਿਫ਼ੈਂਸ ਸਕਿਊਰਿਟੀ ਕੋਰ ਤੇ ਫ਼ਾਇਰ ਬ੍ਰਿਗੇਡ ਸਰਵਿਸ ਦੇ ਮੁਲਾਜ਼ਮ ਨੂੰ ਖਾਦੀ ਰੰਗ ਦਾ ਦੀ ਮਾਸਕ ਪਾਉਣ ਨੂੰ ਕਿਹਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਹਾਲੇ ਤਕ ਜਵਾਨ ਵੱਖ-ਵੱਖ ਰੰਗ ਦੇ ਮਾਸਕ ਪਾ ਰਹੇ ਸਨ ਜੋ ਉਨ੍ਹਾਂ ਦੀ ਵਰਦੀ ਨਾਲ ਸਹੀ ਨਹੀਂ ਲੱਗ ਰਹੇ ਸਨ। ਸੂਤਰਾਂ ਅਨੁਸਾਰ, ਕੋਚੀ ’ਚ ਗਰਮੀ ਨੂੰ ਦੇਖਦਿਆਂ ਸੂਤੀ ਮਾਸਕ ਲਾਜ਼ਮੀ ਕਰ ਦਿਤਾ ਗਿਆ ਹੈ। ਨੇਵੀ ਵਾਈਵਸ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਵੱਡੀ ਗਿਣਤੀ ’ਚ ਸੂਤੀ ਮਾਸਕ ਬਣਾਏ ਗਏ ਹਨ। ਹੋਰ ਲੋਕ ਵੀ ਬਹੁਤ ਘੱਟ ਕੀਮਤ ’ਤੇ ਅਜਿਹੇ ਮਾਸਕ ਉਪਲਬਧ ਕਰਵਾ ਰਹੇ ਹਨ।         
    (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement