
ਪਿਸਤੌਲ, ਮੈਗਜ਼ੀਨ ਅਤੇ ਗ੍ਰੇਨੇਡ ਬਰਾਮਦ
ਜੰਮੂ : ਜੰਮੂ-ਕਸ਼ਮੀਰ ਦੀ ਬਰਾਮੁਲਾ ਵਿਖੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕੋਲੋਂ ਤਿੰਨ ਪਿਸਤੌਲ, ਤਿੰਨ ਮੈਗਜ਼ੀਨ, 32 ਗੋਲੀਆਂ ਅਤੇ ਦੋ ਗ੍ਰਨੇਡ ਬਰਾਮਦ ਹੋਏ ਹਨ।
Army
ਬਰਾਮੁਲਾ ਦੇ ਐੱਸਐੱਸਪੀ ਰਈਸ ਮੁਹੰਮਦ ਭੱਟ ਨੇ ਦੱਸਿਆ ਕਿ ਪਿਛਲੇ ਮਹੀਨੇ 15 ਤਰੀਕ ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਅੱਤਵਾਦੀਆਂ ਨੇ ਸਰਪੰਚ ਨੂੰ ਗੋਲੀ ਮਾਰ ਦਿੱਤੀ ਸੀ। ਉਨ੍ਹਾਂ 'ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮਾਮਲੇ 'ਚ ਅਜੇ ਹੋਰ ਜਾਂਚ ਜਾਰੀ ਹੈ।