Rahul Gandhi: ਗੁਰੂ ਨਾਨਕ ਦੇਵ ਤੇ ਬੁੱਧ ਜਿਹੀਆਂ ਸ਼ਖ਼ਸੀਅਤਾਂ ਦੇ ਸਿਧਾਂਤ ’ਤੇ ਆਧਾਰਤ ਹੈ ਸੰਵਿਧਾਨ, ਨਹੀਂ ਬਦਲਣ ਦਿਆਂਗੇ : ਰਾਹੁਲ ਗਾਂਧੀ
Published : May 23, 2024, 8:12 am IST
Updated : May 23, 2024, 8:12 am IST
SHARE ARTICLE
Rahul Gandhi
Rahul Gandhi

ਕਿਹਾ, 90 ਫ਼ੀ ਸਦੀ ਲੋਕਾਂ ਦਾ ਹੱਕ ਦਿਵਾਉਣਾ ਮੇਰੇ ਲਈ ਰਾਜਨੀਤੀ ਨਹੀਂ, ਸਗੋਂ ਇਕ ਮਿਸ਼ਨ

Rahul Gandhi:  ਕੁਲ ਹਿੰਦ ਕਾਂਗਰਸ ਕਮੇਟੀ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਉਨ੍ਹਾਂ ਦਾ ਵਿਜ਼ਨ ਪੁਰਾਣਾ ਹੈ ਤਾਂ ਰਾਹੁਲ ਗਾਂਧੀ ਦਾ ਵਿਜ਼ਨ ਵੀ ਹਜ਼ਾਰਾਂ ਸਾਲ ਪੁਰਾਣਾ ਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਆਰ.ਐਸ.ਐਸ. ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ, ਉੱਥੇ ਉਹ (ਰਾਹੁਲ ਗਾਂਧੀ) ਸੰਵਿਧਾਨ ’ਚ 90 ਫੀ ਸਦੀ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਦੀ ਲੜਾਈ ਲੜ ਰਹੇ ਹਨ।

ਰਾਹੁਲ ਗਾਂਧੀ ਬੁਧਵਾਰ ਨੂੰ ਪੰਚਕੂਲਾ ਵਿਖੇ ਓ.ਬੀ.ਸੀ., ਐਸ.ਸੀ., ਐਸ.ਟੀ. ਆਦਿ ਸ਼੍ਰੇਣੀਆਂ ਦੇ ਹੱਕਾਂ ਲਈ ਸਟਰਿੰਗ ਭਾਰਤ ਸੰਸਥਾ ਵਲੋਂ ਸੰਵਿਧਾਨ ਸਨਮਾਨ ਸੰਮੇਲਨ ’ਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਗਾਂਧੀ ਨੇ ਕਿਹਾ,‘‘ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੌਤਮ ਬੁੱਧ ਜਹੀਆਂ ਸ਼ਖ਼ਸੀਅਤਾਂ ਨੇ ਸੈਂਕੜੇ ਸਾਲ ਪਹਿਲਾਂ ਬਰਾਬਰੀ ਦੀ ਗੱਲ ਕੀਤੀ ਅਤੇ ਇਹੋ ਸਿਧਾਂਤ ਭਾਰਤ ਦੇ ਸੰਵਿਧਾਨ ’ਚ ਵੀ ਹੈ।’’

ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ. ਅਡਾਨੀ ਤੇ ਅੰਬਾਨੀ ਜਿਹੇ ਕੁੱਝ ਕੁ ਲੋਕਾਂ ਦੇ ਹੱਥ ਦੇਸ਼ ਦਾ ਸਰਮਾਇਆ ਸੌਂਪ ਕੇ 90 ਫੀ ਸਦੀ ਲੋਕਾਂ ਦਾ ਹੱਕ ਮਾਰ ਰਹੇ ਹਨ ਅਤੇ ਪੁਰਾਣੇ ਸਮੇਂ ਦੇ ਰਾਜਿਆਂ-ਮਹਾਰਾਜਿਆਂ ਦੇੇ ਜ਼ਮਾਨੇ ਵਾਂਗ ਆਮ ਲੋਕਾਂ ਨੂੰ ਹੱਕਾਂ ਤੋਂ ਵਾਂਝਾ ਰਖਣਾ ਚਾਹੁੰਦੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ 90 ਫੀ ਸਦੀ ਤਬਕੇ ਨੂੰ ਉਨ੍ਹਾਂ ਦਾ ਹੱਕ ਦਿਵਾਉਣਾ ਉਨ੍ਹਾਂ ਲਈ ਰਾਜਸੀ ਮੁੱਦਾ ਨਾ ਹੋ ਕੇ, ਇਕ ਮਿਸ਼ਨ ਬਣ ਚੁੱਕਾ ਹੈ ਤੇ ਉਹ ਹੁਣ ਇਸ ਟੀਚੇ ਨੂੰ ਸਰ ਕਰ ਕੇ ਹੀ ਰਹਿਣਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਪਣੇ ਚਰਮ ਸੀਮਾ ’ਤੇ ਪੁੱਜ ਚੁਕੀ ਹੈ ਤੇ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਬਦਲਾਅ ਹੋ ਚੁੱਕਾ ਹੈ ਤੇ ਹੁਣ ਭਾਜਪਾ ਮੁੱਦੇ ਮੂੰਹ ਡਿੱਗੇਗੀ। ਉਨ੍ਹਾਂ ਕਿਹਾ ਕਿ ਕੇਂਦਰ ’ਚ ‘ਇੰਡੀਆ’ ਗਠਜੋੜ ਦੀ ਸਰਕਾਰ ਬਣਨ ’ਤੇ ਸਬ ਤੋਂ ਪਹਿਲਾਂ ਜੀਤ ਅਧਾਰਤ ਮਰਦਮਸ਼ੁਮਾਰੀਆਂ ਕਰਵਾਉਣਗੇ ਤੇ ਬਾਅਦ ’ਚ ਸਰਵੇ ਕਰਵਾਇਆ ਜਾਵੇਗਾ ਕਿ ਕਿਸ ਕੋਲ ਕਿੰਨਾ ਪੈਸਾ ਤੇ ਸਰਮਾਇਆ ਹੈ।

(For more Punjabi news apart from Constitution is based on principles of personalities like Guru Nanak Dev and Buddha, says Rahul Gandhi, stay tuned to Rozana Spokesman)

 

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement