Delhi News : 1993 ਬੰਬ ਧਮਾਕੇ ਮਾਮਲਾ : ਦਵਿੰਦਰ ਪਾਲ ਸਿੰਘ ਭੁੱਲਰ ਦੀ ਪੈਰੋਲ ਖ਼ਤਮ, ਦਿੱਲੀ ਹਾਈ ਕੋਰਟ ਨੇ ਆਤਮ ਸਮਰਪਣ ਕਰਨ ਲਈ ਕਿਹਾ

By : BALJINDERK

Published : May 23, 2025, 8:24 pm IST
Updated : May 23, 2025, 8:24 pm IST
SHARE ARTICLE
Delhi High Court
Delhi High Court

Delhi News : ਅਦਾਲਤ ਨੇ ਅਪਣੇ ਹੁਕਮ ’ਚ ਕਿਹਾ ਕਿ ਕੁੱਝ ਦਲੀਲਾਂ ਦੇਣ ਤੋਂ ਬਾਅਦ ਉਸ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ

Delhi News in Punjabi : ਦਿੱਲੀ ਹਾਈ ਕੋਰਟ ਨੇ ਸ਼ੁਕਰਵਾਰ ਨੂੰ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜੇਲ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਲਈ ਕਿਹਾ ਹੈ। ਭੁੱਲਰ, ਜਿਸ ਦੀ ਪੈਰੋਲ ਸ਼ੁਕਰਵਾਰ ਨੂੰ ਖਤਮ ਹੋ ਰਹੀ ਸੀ, ਨੇ ਇਸ ਆਧਾਰ ’ਤੇ ਛੋਟ ਦੀ ਮੰਗ ਕੀਤੀ ਕਿ ਉਹ ਗੰਭੀਰ ਸਿਜ਼ੋਫ੍ਰੇਨੀਆ ਤੋਂ ਪੀੜਤ ਹੈ ਅਤੇ ਇਲਾਜ ਅਧੀਨ ਹੈ। ਜਸਟਿਸ ਗਿਰੀਸ਼ ਕਠਪਾਲੀਆ ਨੇ ਕਿਹਾ ਕਿ ਜੇਲ ’ਚ ਇਲਾਜ ਉਪਲਬਧ ਹੈ, ਉਹ ਵੀ ਸਹੀ ਹੈ। 

ਜੱਜ ਨੇ ਭੁੱਲਰ ਦੇ ਵਕੀਲ ਨੂੰ ਕਿਹਾ, ‘‘ਤੁਸੀਂ ਆਤਮ ਸਮਰਪਣ ਕਰੋ।’’ ਜੋ ਆਤਮ ਸਮਰਪਣ ਤੋਂ ਛੋਟ ਦੀ ਅਰਜ਼ੀ ਵਾਪਸ ਲੈਣ ਲਈ ਸਹਿਮਤ ਹੋ ਗਏ। 

ਅਦਾਲਤ ਨੇ ਅਪਣੇ ਹੁਕਮ ’ਚ ਕਿਹਾ ਕਿ ਕੁੱਝ ਦਲੀਲਾਂ ਦੇਣ ਤੋਂ ਬਾਅਦ ਉਸ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਅਤੇ ਭੁੱਲਰ ਨੂੰ ਭਰੋਸਾ ਦਿਤਾ ਕਿ ਉਹ ਦਿਨ ’ਚ ਆਤਮਸਮਰਪਣ ਕਰ ਦੇਵੇਗਾ। ਬੈਂਚ ਨੇ ਕਿਹਾ ਕਿ ਅਰਜ਼ੀ ਵਾਪਸ ਲੈ ਲਈ ਜਾਂਦੀ ਹੈ। 

ਭੁੱਲਰ ਦੇ ਵਕੀਲ ਨੇ ਦਲੀਲ ਦਿਤੀ ਸੀ ਕਿ ਉਸ ਦਾ ਮੁਵੱਕਿਲ ਬੈਰਕਾਂ ਵਿਚ ਵੀ ਦਾਖਲ ਨਹੀਂ ਹੁੰਦਾ ਸੀ ਅਤੇ ਹਮੇਸ਼ਾ ਹਸਪਤਾਲ ਵਿਚ ਰਹਿੰਦਾ ਸੀ ਅਤੇ ਪੈਰੋਲ ’ਤੇ ਬਾਹਰ ਹੋਣ ’ਤੇ ਵੀ ਉਹ ਹਰ ਹਫਤੇ ਜੇਲ ਨਾਲ ਜੁੜੇ ਹਸਪਤਾਲ ਵਿਚ ਅਪਣੀ ਹਾਜ਼ਰੀ ਦਰਜ ਕਰਵਾਉਂਦਾ ਹੈ। 

ਵਕੀਲ ਨੇ ਕਿਹਾ ਕਿ ਇਹ 30 ਸਾਲ ਦੀ ਸਜ਼ਾ ਦਾ ਮਾਮਲਾ ਹੈ ਅਤੇ ਕਾਨੂੰਨ ਵੀ ਕਹਿੰਦਾ ਹੈ ਕਿ ਘਿਨਾਉਣੇ ਅਪਰਾਧਾਂ ਲਈ ਉਹ ਰਾਹਤ ਦਾ ਹੱਕਦਾਰ ਹੈ। 

ਹਾਲਾਂਕਿ ਅਦਾਲਤ ਨੇ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪਟੀਸ਼ਨ ਦਾ ਹਵਾਲਾ ਦਿਤਾ ਪਰ ਕਿਹਾ ਕਿ ਉਹ ਆਤਮਸਮਰਪਣ ਨਹੀਂ ਕਰ ਸਕਦਾ। ਉਸ ਨੇ ਕਦੇ ਵੀ ਉਸ ਨੂੰ ਦਿਤੀ ਗਈ ਪੈਰੋਲ ਦੀ ਰਾਹਤ ਦੀ ਉਲੰਘਣਾ ਨਹੀਂ ਕੀਤੀ।  ਭੁੱਲਰ ਨੇ ਅਪਣੀ ਸਮੇਂ ਤੋਂ ਪਹਿਲਾਂ ਰਿਹਾਈ ਰੱਦ ਕੀਤੇ ਜਾਣ ਵਿਰੁਧ ਅਪਣੀ ਲੰਬਿਤ ਪਟੀਸ਼ਨ ’ਚ ਅਰਜ਼ੀ ਦਾਇਰ ਕੀਤੀ ਸੀ। 

ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੇ ਅਤਿਵਾਦੀ ਭੁੱਲਰ ਨੂੰ ਧਮਾਕੇ ’ਚ 9 ਲੋਕਾਂ ਦੀ ਹੱਤਿਆ ਅਤੇ ਉਸ ਸਮੇਂ ਦੇ ਯੂਥ ਕਾਂਗਰਸ ਪ੍ਰਧਾਨ ਐਮ.ਐਸ. ਬਿੱਟਾ ਸਮੇਤ 31 ਨੂੰ ਜ਼ਖਮੀ ਕਰਨ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ। 

ਉਸ ਨੂੰ ਸਤੰਬਰ 1993 ਵਿਚ ਦਿੱਲੀ ਵਿਚ ਬੰਬ ਧਮਾਕਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 1995 ’ਚ ਇਸ ਕੇਸ ’ਚ ਗ੍ਰਿਫਤਾਰ ਕੀਤਾ ਗਿਆ ਸੀ। ਭੁੱਲਰ ਨੂੰ ਅਗੱਸਤ 2001 ਵਿਚ ਟਾਡਾ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਸੁਪਰੀਮ ਕੋਰਟ ਨੇ 2014 ਵਿਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿਤਾ ਸੀ। ਉਸ ਨੂੰ ਜੂਨ 2015 ’ਚ ਸਿਹਤ ਕਾਰਨਾਂ ਕਰ ਕੇ ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਕੇਂਦਰੀ ਜੇਲ ’ਚ ਤਬਦੀਲ ਕਰ ਦਿਤਾ ਗਿਆ ਸੀ।

(For more news apart from 1993 bomb blast case: Davinder Pal Singh Bhullar's parole ends, Delhi High Court asks him to surrender News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement