
ਅੱਜ ਕਰਨਾਲ ਦੇ ਪਿੰਡ ਬਾਸਾਂ ਵਿਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰਿਆਣਾ (ਮਾਨ ਦਲ) ਵਲੋਂ ਸੂਬਾ ਪਧਰੀ ਗਤਕਾ ਦਿਵਸ ਮਨਾਇਆ ਗਿਆ.....
ਕਰਨਾਲ :ਅੱਜ ਕਰਨਾਲ ਦੇ ਪਿੰਡ ਬਾਸਾਂ ਵਿਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰਿਆਣਾ (ਮਾਨ ਦਲ) ਵਲੋਂ ਸੂਬਾ ਪਧਰੀ ਗਤਕਾ ਦਿਵਸ ਮਨਾਇਆ ਗਿਆ। ਇਹ ਗਤਕਾ ਦਿਵਸ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਮਾਗਰ ਦਰਸ਼ਨ 'ਤੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਹਰਿਆਣਾ ਦੇ ਕਈ ਸ਼ਹਿਰਾਂ ਵਿਚੋਂ ਗਤਕੇ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਗਤਕੇ ਦੇ ਜੋਹਰ ਵਿਖਾਏ।
ਇਸ ਮੌਕੇ ਸ. ਵਿਰਕ ਨੇ ਕਿਹਾ ਕਿ ਸਿੱਖਾਂ ਦੀ ਰਿਵਾਇਤੀ ਖੇਡ ਅਤੇ ਮਾਰਸ਼ਲ ਆਰਟ ਗਤਕਾ ਹੈ ਅਤੇ ਗਤਕਾ ਪੂਰੇ ਸੰਸਾਰ ਵਿਚ ਅੱਜ ਖੇਡਿਆ ਰਿਹਾ ਹੈ। ਇਸ ਨਾਲ ਸਰੀਰ ਵਿਚ ਚੁਸਤੀ ਆਉਂਦੀ ਹੈ ਅਤੇ ਜ਼ਰੂਰਤ ਪੈਣ 'ਤੇ ਦੁਸ਼ਮਣਾਂ ਨਾਲ ਟਾਕਰਾ ਕਰਨ ਲਈ ਵੀ ਸਹਾਇਕ ਹੁੰਦਾ ਹੈ ਅੱਜ ਹਰਿਆਣਾ ਵਿਚ ਤੀਸਰਾ ਗਤਕਾ ਦਿਵਸ ਮਾਨਇਆ ਜਾ ਰਿਹਾ ਹੈ, ਜਿਸ ਵਿਚ ਸਿੱਖ ਬਚਿਆਂ ਨੇ ਵਧ ਚੜ ਕੇ ਹਿੱਸਾ ਲਿਆ।
ਇਸ ਮੌਕੇ ਜੇਤੂ ਟੀਮਾਂ ਨੂੰ ਨਕਦ ਇਨਾਮ ਦਿਤੇ ਗਏੇ। ਪਿੰਡ ਬਾਸਾਂ ਵਲਂੋ ਮਿਠੇ ਜਲ ਦੀ ਛਬੀਲ ਲਗਾਈ ਗਈ ਅਤੇ ਨਾਲ ਹੀ ਲੋਕਾ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ 'ਤੇ ਗੁਰਪ੍ਰੀਤ ਸਿੰਘ, ਗੁਰਭੇਜ ਸਿੰਘ, ਹਰਪਾਲ ਸਿੰਘ, ਅਮ੍ਰਿਤਪਾਲ ਸਿੰਘ, ਮਾਨਬੀਰ ਸਿੰਘ, ਗੁਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਮੌਜੂਦ ਸਨ।