
ਪੁਲਵਾਮਾ ਅਤਿਵਾਦੀ ਹਮਲੇ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਭਾਲ
ਨਵੀਂ ਦਿੱਲੀ: ਪੁਲਵਾਮਾ ਅਤਿਵਾਦੀ ਹਮਲੇ ਤੋਂ ਤੁਰੰਤ ਬਾਅਦ, ਇੰਡੀਅਨ ਨੇਵੀ ਨੇ ਵੱਡੇ ਪੈਮਾਨੇ ’ਤੇ ਅਭਿਆਨ ਸ਼ੁਰੂ ਕਰ ਦਿੱਤਾ ਅਤੇ ਮਹੱਤਵਪੂਰਨ ਥਾਵਾਂ ਤੇ ਨੇਵੀ ਫਲੀਟ ਦੀ ਤੈਨਾਤੀ ਕੀਤੀ ਗਈ। ਪਾਕਿਸਤਾਨ ਨਾਲ ਜੁੜੀ ਜਲ ਸਰਹੱਦ ਕੋਲ ਪਰਮਾਣੂ ਅਤੇ ਹੋਰ ਪਣਡੁੱਬੀਆਂ ਦੀ ਤੈਨਾਤੀ ਕੀਤੀ ਗਈ। ਭਾਰਤ ਵੱਲੋਂ ਨੇਵੀ ਦੇ ਹਮਲਾਵਰ ਤੈਨਾਤੀ ਦੌਰਾਨ ਪਾਕਿਸਤਾਨ ਨੂੰ ਇਹ ਸ਼ੱਕ ਹੋ ਰਿਹਾ ਸੀ ਕਿ ਭਾਰਤ ਜੈਸ਼-ਏ-ਮੁਹੰਮਦ ਦੁਆਰਾ ਕੀਤੇ ਗਏ ਆਤਮਘਾਤੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ 40 ਜਵਾਨਾਂ ਦਾ ਬਦਲਾ ਲੈਣ ਲਈ ਅਪਣੇ ਸਮੁੰਦਰੀ ਬਲ ਦਾ ਇਸਤੇਮਾਲ ਕਰ ਸਕਦਾ ਹੈ।
Pakistani Submarine
ਭਾਰਤ ਲਗਾਤਾਰ ਪਾਕਿਸਤਾਨੀ ਫ਼ੌਜ ਦੀ ਹਰਕਤ ਦੀ ਖ਼ਬਰ ਰੱਖ ਰਿਹਾ ਹੈ ਪਰ ਬਾਲਾਕੋਟ ਦੀ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੀ ਸਭ ਤੋਂ ਐਡਵਾਂਸ ਮੰਨੀ ਜਾਣ ਵਾਲੀ ਅਗੋਸਟਾ ਕਲਾਸ ਸਬਮਰੀਨਸ-ਪੀਐਨਐਸ ਸਾਦ ਉਸ ਦੇ ਜਲ ਖੇਤਰ ਤੋਂ ਗਾਇਬ ਹੋ ਗਈ ਸੀ। ਸੂਤਰਾਂ ਨੇ ਦਸਿਆ ਕਿ ਪਣਡੁੱਬੀ ਕਰਾਚੀ ਕੋਲੋਂ ਗਾਇਬ ਹੋਈ ਸੀ ਅਤੇ ਇਹ ਤਿੰਨ ਦਿਨਾਂ ਦੇ ਅੰਦਰ ਗੁਜਰਾਤ ਦੇ ਤਟ ਤਕ ਪਹੁੰਚ ਸਕਦੀ ਸੀ।
ਇਸ ਤੋਂ ਇਲਾਵਾ 5 ਦਿਨਾਂ ਵਿਚ ਇਹ ਪੱਛਮੀ ਫਲੀਟ ਦੇ ਮੁਖ ਖੇਤਰ ਮੁੰਬਈ ਪਹੁੰਚ ਸਕਦੀ ਸੀ ਜੋ ਦੇਸ਼ ਲਈ ਵੱਡੇ ਸੁਰੱਖਿਆ ਖਤਰੇ ਦੀ ਗੱਲ ਹੋ ਸਕਦੀ ਸੀ। ਇਸ ਦੀ ਤਲਾਸ਼ ਜਾਰੀ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਨੇਵੀ ਵੱਲੋਂ ਸਾਵਧਾਨੀ ਵਾਲੇ ਸਾਰੇ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਨਿਸ਼ਚਿਤ ਕੀਤਾ ਜਾ ਸਕੇ ਕਿ ਭਾਵੇਂ ਹੀ ਪੀਐਨਐਸ ਸਾਦ ਭਾਰਤੀ ਜਲ ਵਿਚ ਆਏ ਹੋਣ ਪਰ ਇਸ ਦੀ ਸਤ੍ਹਾ ’ਤੇ ਆਉਣ ਵਾਲੀਆਂ ਮੁਸ਼ਕਲਾਂ ਦੀ ਕਾਰਵਾਈ ਕੀਤੀ ਜਾ ਸਕੇ।
Pakistani Submarine
ਪਣਡੁੱਬੀ ਆਈਐਨਐਸ ਚਕਰ ਵੀ ਪਾਕਿਸਤਾਨੀ ਨਿਯੰਤਰਣ ਵਾਲੇ ਸਮੁੰਦਰੀ ਖੇਤਰ ਕੋਲ ਤੈਨਾਤ ਕੀਤੀ ਗਈ ਸੀ। ਇਸ ਪਣਡੁੱਬੀ ਨੂੰ ਵੀ ਲਾਪਤਾ ਪਾਕਿਸਤਾਨੀ ਪਣਡੁੱਬੀ ਦੀ ਤਲਾਸ਼ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਇੰਡੀਅਨ ਨੇਵੀ ਦੀ ਐਡਵਾਂਸ ਟੈਕਨਾਲਾਜੀ ਵਾਲੀ ਸਕਾਨਪੀਨ ਕਲਾਸ ਪਣਡੁੱਬੀ ਆਈਐਨਐਸ ਕਲਵਰੀ ਨੂੰ ਵੀ ਪਾਕਿਸਤਾਨੀ ਪਣਡੁੱਬੀ ਦੀ ਤਲਾਸ਼ ਵਿਚ ਲਗਾਇਆ ਗਿਆ ਸੀ।
Pakistani Submarine
ਪਣਡੁੱਬੀ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਭਾਰਤੀ ਜਲ ਖੇਤਰ ਦੇ ਪਾਕਿਸਤਾਨੀ ਸਾਈਟਾਂ ਨੂੰ ਕਰਾਰਾ ਜਵਾਬ ਦੇ ਸਕਦੀਆਂ ਸਨ। ਪਣਡੁੱਬੀ ਦੀ ਖੋਜ ਲਈ ਸੈਟੇਲਾਈਟ ਦਾ ਵੀ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਨੇਵੀ ਨੂੰ ਲੱਗ ਰਿਹਾ ਸੀ ਕਿ ਪਾਕਿਸਤਾਨੀਆਂ ਨੇ ਇਸ ਨੂੰ ਕਿਤੇ ਹੋਰ ਛੁਪਾਇਆ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਇੰਡੀਅਨ ਨੇਵੀ ਅਰਬ ਸਾਗਰ ਵਿਸ਼ੇਸ਼ ਰੂਪ ਤੋਂ ਪਾਕਿਸਤਾਨੀ ਸਮੁੰਦਰੀ ਖੇਤਰ ਦੀ ਪੂਰੀ ਨਿਗਰਾਨੀ ਕਰ ਰਹੀ ਹੈ।
ਇਸ ਖੇਤਰ ਵਿਚ ਪਾਕਿਸਤਾਨੀ ਨੇਵੀ ਦੀ ਹਰਕਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਤਨਾਅ ਵਧਣ ਤੋਂ ਤੁਰੰਤ ਬਾਅਦ ਨੇਵੀ ਨੇ 60 ਤੋਂ ਜ਼ਿਆਦਾ ਜੰਗੀ ਬੇੜਿਆਂ ਨੂੰ ਤੈਨਾਤ ਕੀਤਾ ਸੀ ਜਿਸ ਵਿਚ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿਤਿਆ ਸ਼ਾਮਲ ਸੀ।