ਅਮਰੀਕਾ ਹੁਣ ਭਾਰਤ ਨੂੰ  ਦੇਵੇਗਾ 24 ਸੀਹਾਕ ਹੈਲੀਕਾਪਟਰ, ਪਣਡੁੱਬੀ ਨਸ਼ਟ ਕਰਨ ‘ਚ ਵੀ ਕਾਰਗਾਰ
Published : Apr 3, 2019, 2:11 pm IST
Updated : Apr 4, 2019, 10:38 am IST
SHARE ARTICLE
MH-60R
MH-60R

ਅਮਰੀਕਾ ਨੇ ਭਾਰਤ ਨੂੰ 24 ਐਮਐਚ-60 ਆਰ ਰੋਮਯੋ ਸੀਹਾਕ ਹੈਲਿਕਾਪਟਰਾਂ ਨੂੰ ਵੇਚੇ ਜਾਣ ਨੂੰ ਮਨਜ਼ੂਰੀ  ਦੇ ਦਿੱਤੀ ਹੈ...

ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਨੂੰ 24 ਐਮਐਚ-60 ਆਰ ਰੋਮਯੋ ਸੀਹਾਕ ਹੈਲੀਕਾਪਟਰਾਂ ਨੂੰ ਵੇਚੇ ਜਾਣ ਨੂੰ ਮਨਜ਼ੂਰੀ  ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਇਹ ਹੈਲੀਕਾਪਟਰ 2.4 ਅਰਬ ਡਾਲਰ (ਕਰੀਬ 16 ਹਜਾਰ ਕਰੋੜ ਰੁਪਏ) ਵਿੱਚ ਵੇਚੇ ਜਾਣਗੇ। ਹੈਲੀਕਾਪਟਰ ਦੁਸ਼ਮਣ ਦੀਆਂ ਪਨਡੁੱਬੀਆਂ ਨੂੰ ਨਸ਼ਟ ਕਰਨ ਤੋਂ ਇਲਾਵਾ ਜਹਾਜਾਂ ਨੂੰ ਖਦੇੜਨ ਅਤੇ ਸਮੁੰਦਰ ਵਿੱਚ ਸਰਚ-ਬਚਾਅ ਅਭਿਆਨ ਵਿੱਚ ਕਾਰਗਰ ਸਾਬਤ ਹੋਣਗੇ। ਰੋਮਯੋ ਸੀਹਾਕ ਹੈਲੀਕਾਪਟਰਾਂ ਨੂੰ ਲਾਕਹੀਡ-ਮਾਰਟਿਨ ਕੰਪਨੀ ਨੇ ਬਣਾਇਆ ਹੈ। ਇਹ ਬ੍ਰੀਟਿਸ਼ ਸੀ ਕਿੰਗ ਹੈਲੀਕਾਪਟਰਾਂ ਦੀ ਜਗ੍ਹਾ ਲੈਣਗੇ।

MH-60RMH-60R

ਮੰਗਲਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 24 ਹੈਲੀਕਾਪਟਰ ਵੇਚੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਦੇ ਮੁਤਾਬਕ ਹੈਲੀਕਾਪਟਰਾਂ ਦੀ ਪ੍ਰਸਤਾਵਿਤ ਵਿਕਰੀ ਨਾਲ ਭਾਰਤ ਅਤੇ ਅਮਰੀਕਾ ਦੇ ਰਣਨੀਤੀਕ ਰਿਸ਼ਤੇ ਮਜਬੂਤ ਹੋਣਗੇ। ਭਾਰਤ, ਅਮਰੀਕਾ ਦਾ ਵੱਡਾ ਡਿਫੈਂਸ ਪਾਰਟਨਰ ਹੈ। ਡੀਲ ਨਾਲ ਇੰਡੋ-ਪੈਸਿਫਿਕ ਅਤੇ ਦੱਖਣ ਏਸ਼ੀਆ ਵਿੱਚ ਸਥਿਰਤਾ-ਸ਼ਾਂਤੀ ਬਣਾਏ ਰੱਖਣ ਵਿੱਚ ਮਦਦ ਮਿਲੇਗੀ। ਉਥੇ ਹੀ, ਰੋਮਯੋ ਹੈਲੀਕਾਪਟਰਾਂ ਨਾਲ ਭਾਰਤੀ ਫੌਜਾਂ ਦੀ ਐਂਟੀ-ਸਰਫੇਸ (ਜਮੀਨ) ਅਤੇ ਐਂਟੀ-ਸਬਮਰੀਨ ਸੁਰੱਖਿਆ ਸਮਰੱਥਾ ਵਿੱਚ ਵਾਧਾ ਹੋਵੇਗਾ।

MH-60RMH-60R

ਅਮਰੀਕਾ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਹੈਲੀਕਾਪਟਰਾਂ ਦੀ ਮਦਦ ਨਾਲ ਘਰੇਲੂ ਪੱਧਰ ‘ਤੇ ਭਾਰਤ ਦੀ ਸੁਰੱਖਿਆ ਮਜਬੂਤ ਹੋਵੇਗੀ ਅਤੇ ਉਸਨੂੰ ਦੁਸ਼ਮਨਾਂ ਨਾਲ ਨਿੱਬੜਨ ਵਿੱਚ ਮਦਦ ਮਿਲੇਗੀ। ਭਾਰਤ ਨੂੰ ਇਨ੍ਹਾਂ ਹੈਲੀਕਾਪਟਰਾਂ ਨੂੰ ਫੌਜ ਵਿੱਚ ਸ਼ਾਮਿਲ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਇਸ ਰੋਮਯੋ ਐਮਐਚ-60ਆਰ ਨੂੰ ਦੁਨੀਆ ਦਾ ਸਭ ਤੋਂ ਚੰਗਾ ਮੈਰੀਟਾਇਮ ਹੈਲੀਕਾਪਟਰ ਮੰਨਿਆ ਜਾਂਦਾ ਹੈ। ਫਿਲਹਾਲ ਇਹ ਅਮਰੀਕੀ ਨੇਵੀ ਵਿੱਚ ਐਂਟੀ-ਸਬਮਰੀਨ ਅਤੇ ਐਂਟੀ-ਸਰਫੇਸ ਕਾਂਬੇ ਦੇ ਰੂਪ ਵਿੱਚ ਤੈਨਾਤ ਹਨ।  ਰੱਖਿਆ ਪ੍ਰਮੁੱਖਾਂ ਦੀਆਂ ਮੰਨੀਏ ਤਾਂ ਇਹ ਮੌਜੂਦਾ ਹੈਲੀਕਾਪਟਰਾਂ ਵਿਚ ਸਭ ਤੋਂ ਆਧੁਨਿਕ ਹਨ।

MH-60RMH-60R

ਇਸਨੂੰ ਜੰਗੀ ਜਹਾਜ,  ਕਰੂਜਰਸ ਅਤੇ ਏਅਰਕਰਾਫਟ ਕਰਿਅਰ ਨਾਲ ਆਪਰੇਟ ਕੀਤਾ ਜਾ ਸਕਦਾ ਹੈ। ਅਮਰੀਕੀ ਨੇਵਲ ਏਅਰ ਕਮਾਂਡ  ਦੇ ਮੁਤਾਬਕ-ਸੀਹਾਕ ਹੈਲੀਕਾਪਟਰ ਐਂਟੀ-ਸਬਮਰੀਨ ਤੋਂ ਇਲਾਵਾ ਨਿਗਰਾਨੀ,  ਸੂਚਨਾ,  ਜੋਧਾ ਸਰਚ,  ਗਨਫਾਇਰ ਅਤੇ ਲਾਜਿਸਟਿਕ ਸਪੋਰਟ ਵਿੱਚ ਕਾਰਗਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement