ਦੋ ਸਕੀਆਂ ਭੈਣਾਂ ਨਾਲ ਅੱਠ ਦੋਸ਼ੀਆਂ ਨੇ ਕੀਤਾ ਗੈਂਗਰੇਪ
Published : Jun 23, 2019, 3:29 pm IST
Updated : Jun 23, 2019, 3:29 pm IST
SHARE ARTICLE
Gangrape Two Minor Siblings
Gangrape Two Minor Siblings

ਪੀੜਤਾਂ ਦੇ ਬਿਆਨ ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਬਿਹਾਰ- ਬਿਹਾਰ ਦੇ ਸੀਤਾਗੜੀ ਵਿਚ ਸੋਨਬਰਸਾ ਦੇ ਕਨਹੋਲੀ ਥਾਣਾ ਖੇਤਰ ਦੇ ਇਕ ਪਿੰਡ ਵਿਚ ਨਾਬਾਲਗ ਸਕੀਆਂ ਭੈਣਾਂ ਦੇ ਨਾਲ ਸੱਤ ਨੌਜਵਾਨਾਂ ਨੇ ਗੈਂਗਰੇਪ ਕੀਤਾ। ਦੋਨਾਂ ਪੀੜਤਾਂ ਦੇ ਬਿਆਨ ਤੇ ਮਹਿਲਾ ਥਾਣਾ ਵਿਚ ਐਫਆਈਆਰ ਦਰਜ ਕੀਤੀ ਗਈ। ਇਹਨਾਂ ਵਿਚੋਂ ਸੱਤ ਨਾਮਜ਼ਦ ਅਤੇ ਇਕ ਅਣਪਛਾਤੇ ਵਿਅਕਤੀ ਤੇ ਦੋਸ਼ ਲਗਾਇਆ ਗਿਆ ਹੈ। ਸ਼ੁੱਕਰਵਾਰ ਨੂੰ ਦੋਨਾਂ ਭੈਣਾਂ ਦੀ ਸਦਰ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ ਗਈ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਪੀੜਤ ਨੇ ਦੱਸਿਆ ਕਿ 19 ਜੂਨ ਦੀ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਰੋਟੀ ਖਾਣ ਤੋਂ ਬਾਅਦ ਛੋਟੀ ਭੈਣ ਦਰਵਾਜੇ ਕੋਲ ਟਹਿਲ ਰਹੀ ਸੀ।

Gangrape with Head Constable-file photoGangrape with Two Minor Siblings

ਇਸ ਵਿਚਕਾਰ ਗੁਆਂਢੀਆਂ ਦੀ ਇਕ ਔਰਤ ਨੇ ਆਪਣੇ ਕੋਲ ਬੁਲਾਇਆ ਅਤੇ ਕੋਲ ਟਹਿਲਣ ਲਈ ਕਿਹਾ ਤਾਂ ਅਸੀਂ ਤਿੰਨੋਂ ਸੜਕ ਤੇ ਟਹਿਲਣ ਗਈਆਂ। ਉਸ ਨੇ ਕਿਹਾ ਕਿ ਘਰ ਤੋਂ ਥੋੜ੍ਹੀ ਦੂਰ ਇਕ ਟਾਰਚ ਦੀ ਰੌਸ਼ਨੀ ਦਿਖਾਈ ਦਿੱਤੀ ਜਿਸ ਤੇ ਅਸੀਂ ਦੋਨਾਂ ਨੇ ਵਾਪਸ ਮੁੜਨ ਦਾ ਮਨ ਬਣਾਇਆ। ਇਸ ਤੋਂ ਬਾਅਦ ਨਾਲ ਗਈ ਮਹਿਲਾ ਸਾਨੂੰ ਛੱਡ ਕੇ ਦੌੜ ਗਈ ਅਤੇ ਜਦੋਂ ਤੱਕ ਅਸੀਂ ਕੁੱਝ ਕਰਦੀਆਂ ਉਹਨਾਂ ਦੋਸ਼ੀਆਂ ਨੇ ਸਾਨੂੰ ਫੜ ਲਿਆ ਸੀ।

GangrapeGangrape with Two Minor Siblings

ਦੋਨਾਂ ਭੈਣਾਂ ਨੇ ਦੱਸਿਆਂ ਕਿ ਉਹਨਾਂ ਨੇ ਪਿਸਤੌਲ ਦਿਖਾ ਕੇ ਸਾਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਸਾਨੂੰ ਕਿਸੇ ਸੁੰਨਸਾਨ ਜਗ੍ਹਾਂ ਤੇ ਲੈ ਕੇ ਜਿੱਥੇ ਉਹਨਾਂ ਸਾਰਿਆਂ ਨੇ ਮਿਲ ਕੇ ਇਹ ਘਟਨਾ ਕੀਤੀ। ਉਹਨਾਂ ਦੱਸਿਆ ਕਿ ਦੋਸ਼ੀਆਂ ਨੇ ਉਹਨਾਂ ਨੂੰ ਕਿਸੇ ਨੂੰ ਵੀ ਇਹ ਜਾਣਕਾਰੀ ਦੇਣ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਸੀਤਾਮੜੀ ਦੇ ਐਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਦੋਨਾਂ ਪੀੜਤਾਂ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ। ਪੀੜਤਾਂ ਦੇ ਬਿਆਨ ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement