
ਬੱਚੀ ਦੇ ਪਰਵਾਰ ਵਾਲੇ ਬੇਹੋਸ਼ੀ ਦੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲੈ ਕੇ ਗਏ ਪਰ ਰਸਤੇ ਵਿਚ ਹੀ ਬੱਚੀ ਦੀ ਮੌਤ ਹੋ ਗਈ
ਸੰਭਲ ਜੁਨਾਵਈ- ਸੰਭਲ ਕੇ ਕਸਬਾ ਜੁਨਾਵਈ ਵਿਚ ਵਿਹੜੇ ਵਿਚ ਸੌਂ ਰਹੀ ਇਕ ਡੇਢ ਮਹੀਨੇ ਦੀ ਬੱਚੀ ਨੂੰ ਖੂੰਖਾਰ ਬਾਂਦਰਾਂ ਨੇ ਨੋਚ ਨੋਚ ਕੇ ਮਾਰ ਦਿੱਤਾ। ਬੱਚੀ ਦੇ ਪਰਵਾਰ ਵਾਲੇ ਬੇਹੋਸ਼ੀ ਦੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲੈ ਕੇ ਗਏ ਪਰ ਰਸਤੇ ਵਿਚ ਹੀ ਬੱਚੀ ਦੀ ਮੌਤ ਹੋ ਗਈ। ਪਰਵਾਰ ਵਾਲਿਆਂ ਨੇ ਬਿਨ੍ਹਾਂ ਕਿਸੇ ਕਾਰਵਾਈ ਦੇ ਮਾਸੂਮ ਬੱਚੀ ਦਾ ਸਸਕਾਰ ਕਰ ਦਿੱਤਾ। ਗੋਨੌਰ ਥਾਣਾ ਇਲਾਕੇ ਦੇ ਕਸਬੇ ਜੁਨਾਵਈ ਨਿਵਾਸੀ ਰਾਜੇਸ਼ ਕੁਮਾਰ ਦੀ ਡੇਢ ਮਹੀਨੇ ਦੀ ਬੱਚੀ ਰੌਸ਼ਨੀ ਉਰਫ਼ ਗੁਡੀਆ ਸ਼ੁੱਕਰਵਾਰ ਦੀ ਦੇਰ ਸ਼ਾਮ ਘਰ ਦੇ ਬਾਹਰ ਵਿਹੜੇ ਵਿਚ ਸੌਂ ਰਹੀ ਸੀ। ਬੱਚੀ ਦੀ ਮਾਂ ਸੁਨੀਤਾ ਘਰ ਦੇ ਨਲਕੇ ਤੋਂ ਪਾਣੀ ਭਰਨ ਗਈ ਸੀ। ਇਸ ਦੇ ਵਿਚਕਾਰ ਹੀ ਉਹਨਾਂ ਦੀ ਘਰ ਦੀ ਛੱਤ ਤੋਂ ਬਾਂਦਰਾਂ ਦੇ ਝੁੰਡ ਨੇ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਸੁਨੀਤਾ ਅੰਦਰ ਗਈ ਤਾਂ ਬਾਂਦਰ ਦੌੜ ਗਏ ਅਤੇ ਤੁਰੰਤ ਹੀ ਪਰਵਾਰ ਵਾਲੇ ਬੱਚੀ ਨੂੰ ਨੇੜਲੇ ਹਸਪਤਾਲ ਵਿਚ ਲੈ ਕੇ ਗਏ ਜਿਸ ਦੌਰਾਨ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।