
ਕੁਝ ਲੋਕਾਂ ਵਿਚ ਕੋਵਿਡ ਟੀਕਾਕਰਨ ( corona vaccine) ਤੋਂ ਬਾਅਦ ਚਮੜੀ ’ਤੇ ਦਾਣਿਆਂ ਅਤੇ ਧੱਫੜ ਤੋਂ ਲੈ ਕੇ ਹੋਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ
ਨਵੀਂ ਦਿੱਲੀ : ਕੁਝ ਲੋਕਾਂ ਵਿਚ ਕੋਵਿਡ ਟੀਕਾਕਰਨ ( corona vaccine) ਤੋਂ ਬਾਅਦ ਚਮੜੀ ’ਤੇ ਦਾਣਿਆਂ ਅਤੇ ਧੱਫੜ ਤੋਂ ਲੈ ਕੇ ਹੋਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਚਮੜੀ ਰੋਗ ( Skin problems) ਮਾਹਰਾਂ ਮੁਤਾਬਕ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ। ਡਾਕਟਰਾਂ ਮੁਤਾਬਕ ਕੋਰੋਨਾ ਵਾਇਰਸ ਰੋਕੂ ਟੀਕਾ ( corona vaccine) ਲਗਵਾਉਣ ਤੋਂ ਬਾਅਦ ਬੁਖ਼ਾਰ, ਸਰੀਰ ’ਚ ਦਰਦ ਅਤੇ ਕਮਜ਼ੋਰੀ ਵਰਗੇ ਲੱਛਣ ਆਮ ਹਨ ਪਰ ਕੁਝ ਲੋਕਾਂ ਨੇ ਚਮੜੀ ( Skin problems) ਸਬੰਧੀ ਮੁਸ਼ਕਲਾਂ ਦੀ ਵੀ ਸ਼ਿਕਾਇਤ ਕੀਤੀ ਹੈ।
Corona vaccine
ਦਿੱਲੀ ਦੇ ਕੁਝ ਮੁੱਖ ਹਸਪਤਾਲਾਂ ਦੇ ਚਮੜੀ ( Skin problems) ਰੋਗ ਮਾਹਰਾਂ ਮੁਤਾਬਕ ਟੀਕਾਕਰਨ ਤੋਂ ਬਾਅਦ ਕੁਝ ਰੋਗ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅਗਲੇ ਕੁਝ ਹਫ਼ਤਿਆਂ ਤਕ ਹਸਪਤਾਲਾਂ ਵਿਚ ਅਜਿਹੀਆਂ ਵੱਖ-ਵੱਖ ਸਮੱਸਿਆਵਾਂ ਨਾਲ ਆਏ ਹਨ। ਹਾਲਾਂਕਿ ਦਿੱਲੀ ਅਤੇ ਮੁੰਬਈ ਦੇ ਚਮੜੀ ( Skin problems) ਰੋਗ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਤਕ ਅਜਿਹੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ ਅਤੇ ਟੀਕਾਕਰਨ ( Corona vaccine) ਤੋਂ ਬਾਅਦ ਲੋਕਾਂ ਵਿਚ ਕੋਈ ਵੱਡੀ ਸਮੱਸਿਆ ਨਹੀਂ ਵੇਖੀ ਗਈ, ਇਸ ਲਈ ਉਨ੍ਹਾਂ ਨੂੰ ਟੀਕਾ( Corona vaccine) ਲਗਵਾਉਣ ਤੋਂ ਝਿਜਕਣਾ ਨਹੀਂ ਚਾਹੀਦਾ।
Corona vaccine
ਦਿੱਲੀ ਦੇ ਵਸੰਤ ਕੁੰਜ ਸਥਿਤ ਫ਼ੋਰਟਿਸ ਹਸਪਤਾਲ ਦੀ ਡਾ. ਨਿਧੀ ਰੋਹਤਗੀ ਨੇ ਕਿਹਾ ਕਿ ਕੋਵਿਡ-19 ਹੋਣ ਮਗਰੋਂ ਕਈ ਲੋਕਾਂ ਵਿਚ ਚਮੜੀ ਸਬੰਧੀ ਮੁਸ਼ਕਲਾਂ ਵੇਖਣ ਨੂੰ ਮਿਲੀਆਂ ਹਨ ਪਰ ਟੀਕਾਕਰਨ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਮਾਮਲੇ ਮਾਮੂਲੀ ਹਨ।
Corona vaccine
ਮੁੰਬਈ ਦੀ ਚਮੜੀ ( Skin problems) ਰੋਗ ਮਾਹਰ ਡਾ. ਸੋਨਾਲੀ ਕੋਹਲੀ ਨੇ ਕਿਹਾ ਕਿ,‘‘ਮੇਰੇ ਸਾਹਮਣੇ ਚਮੜੀ ( Skin problems) ਸਬੰਧੀ ਸਮੱਸਿਆਵਾਂ ਅਤੇ ਵਾਲ ਝੜਨ ਦੀਆਂ ਸਮੱਸਿਆਵਾਂ ਦੇ ਕੁਝ ਮਾਮਲੇ ਆਏ ਹਨ ਪਰ ਅਜਿਹਾ ਆਮ ਤੌਰ ’ਤੇ ਟੀਕਾਕਰਨ ਦੇ ਦੋ ਤੋਂ ਤਿੰਨ ਹਫ਼ਤੇ ਬਾਅਦ ਹੁੰਦਾ ਹੈ।’’ ਉਨ੍ਹਾਂ ਨੇ ਹਾਲਾਂਕਿ ਦਸਿਆ ਕਿ ਅਜਿਹੇ ਮਾਮਲੇ ਬਹੁਤ ਘੱਟ ਹਨ ਅਤੇ ਇਸ ਤੋਂ ਇਹ ਸਿੱਟਾ ਨਹੀਂ ਕਢਿਆ ਜਾ ਸਕਦਾ ਕਿ ਟੀਕਾ ਲਗਵਾਉਣ ਅਤੇ ਚਮੜੀ ( Skin problems) ਸਬੰਧੀ ਸਮੱਸਿਆਵਾਂ ਹੋਣ ਵਿਚ ਕੋਈ ਸਿੱਧਾ ਸਬੰਧ ਹੈ।
ਇਹ ਵੀ ਪੜ੍ਹੋ: ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ