ਬੰਗਾਲ ਦੇ ਸਾਬਕਾ ਮੁੱਖ ਮੰਤਰੀ ਦੀ ਬੇਟੀ ਬਦਲਵਾਏਗੀ ਅਪਣਾ ਲਿੰਗ

By : KOMALJEET

Published : Jun 23, 2023, 7:32 pm IST
Updated : Jun 23, 2023, 7:32 pm IST
SHARE ARTICLE
Suchetana Bhattacharya
Suchetana Bhattacharya

ਕਿਹਾ, ਮੈਂ ਛੋਟੀ ਹੁੰਦੇ ਤੋਂ ਹੀ ਖ਼ੁਦ ਨੂੰ ਮਰਦ ਸਮਝਦੀ ਸੀ, ਹੁਣ ਮੈਨੂੰ ਸੁਚੇਤਨ ਕਹੋ

ਕੋਲਕਾਤਾ, 23 ਜੂਨ: ਪਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁਧਦੇਵ ਭੱਟਾਚਾਰੀਆ ਦੀ ਬੇਟੀ ਸੁਚੇਤਨਾ ਭੱਟਾਚਾਰੀਆ ਨੇ ਕਿਹਾ ਹੈ ਕਿ ਉਹ ਮਰਦ ਬਣਨ ਲਈ ਛੇਤੀ ਹੀ ਲਿੰਗ ਬਦਲਵਾਉਣ ਵਾਲੀ ਸਰਜਰੀ ਕਰਵਾਏਗੀ। ਪਿੱਛੇ ਜਿਹੇ ਐਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਇਕ ਸੰਮੇਲਨ ’ਚ ਹਿੱਸਾ ਲੈਣ ਵਾਲੀ 41 ਵਰ੍ਹਿਆਂ ਦੀ ਸੁਚੇਤਨਾ ਨੇ ਬੁਧਵਾਰ ਨੂੰ ਕਿਹਾ ਕਿ ਉਹ ਸੁਚੇਤਨ ਕਹਾਉਣਾ ਪਸੰਦ ਕਰੇਗੀ।

 ਉਨ੍ਹਾਂ ਕਿਹਾ, ‘‘ਮੈਨੂੰ ਅਕਸਰ ਬੇਇੱਜ਼ਤ ਕੀਤਾ ਗਿਆ ਹੈ ਕਿਉਂਕਿ ਮੈਂ ਛੋਟੀ ਉਮਰ ਤੋਂ ਹੀ ਖ਼ੁਦ ਨੂੰ ਔਰਤ ਨਹੀਂ ਬਲਕਿ ਮਰਦ ਵਜੋਂ ਵੇਖਦੀ ਸੀ। ਮੈਨੂੰ ਲਗਦਾ ਹੈ ਕਿ ਹੁਣ ਮੈਂ ਇਸ ਲੜਾਈ ਲਈ ਤਿਆਰ ਹਾਂ।’’ ਸੁਚੇਤਨਾ ਨੇ ਕਿਹਾ ਕਿ ਉਸ ਦੇ ਪਿਤਾ ਬੁੱਧਦੇਵ ਭੱਟਾਚਾਰੀਆ ਹਮੇਸ਼ਾ ਉਨ੍ਹਾਂ ਦੇ ਫੈਸਲੇ ਦੇ ਹਮਾਇਤੀ ਰਹੇ ਹਨ, ਜਦਕਿ ਮਾਂ ਮੀਰਾ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ, ਭਾਵੇਂ ਉਨ੍ਹਾਂ ਨੂੰ ਇਤਰਾਜ਼ ਸੀ।

ਇਹ ਵੀ ਪੜ੍ਹੋ: ਤੁਸੀਂ ਵਿਆਹ ਕਰੋ, ਅਸੀਂ ਬਰਾਤ ਚਲੀਏ : ਲਾਲੂ ਪ੍ਰਸਾਦ ਯਾਦਵ

ਸੁਚੇਤਨਾ ਨੇ ਕਿਹਾ ਕਿ ਐਲ.ਜੀ.ਬੀ.ਟੀ.ਕਿਊ. ਦੇ ਪਿੱਛੇ ਜਿਹੇ ਹੋਏ ਸੰਮੇਲਨ ’ਚ ਉਨ੍ਹਾਂ ਨੇ ਅਪਣੀ ਪਛਾਣ ਇਕ ਸਮਾਜਕ ਕਾਰਕੁਨ ਅਤੇ ‘ਫ੍ਰੀਲਾਂਸ ਗ੍ਰਾਫ਼ਿਕ ਡਿਜ਼ਾਈਨਰ’ ਸੁਚੇਤਨ ਵਜੋਂ ਦਿਤੀ ਸੀ।ਉਨ੍ਹਾਂ ਕਿਹਾ ਕਿ ਲਿੰਗ ਤਬਦੀਲੀ ਲਈ ਛੇਤੀ ਹੀ ਉਨ੍ਹਾਂ ਦੀ ਸਰਜਰੀ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਅਪਣੀ ਹਮਾਇਤ ਕਰਨ ਵਾਲਿਆਂ ਦਾ ਧਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਪਛਾਣ ਪੱਤਰ ’ਚ ਨਾਂ ਅਤੇ ਲਿੰਗ ਬਦਲਵਾਉਣ ਦੀ ਕਾਨੂੰਨੀ ਪ੍ਰਕਿਰਿਆ ਸਰਜਰੀ ਤੋਂ ਪਹਿਲਾਂ ਹੋਵੇਗੀ।

 ਇਸ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਭੱਟਾਚਾਰੀਆ ਅਤੇ ਉਨ੍ਹਾਂ ਦੀ ਪਤਨਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement