
ਹੈਕਰਾਂ ਨੇ ਸੋਸ਼ਲ ਮੀਡੀਆ ਅਕਾਊਂਟ ਦਾ ਯੂਜ਼ਰ ਨੇਮ ਬਦਲ ਕੇ ਈਥਰਡੌਟਫੀ ਕਰ ਦਿੱਤਾ
Canara Bank News : ਦੇਸ਼ ਦੇ ਵੱਡੇ ਬੈਂਕਾਂ 'ਤੇ ਸਾਈਬਰ ਹਮਲੇ ਵਧਣ ਲੱਗੇ ਹਨ। ਹੁਣ ਕੇਨਰਾ ਬੈਂਕ ਦਾ ਐਕਸ ਅਕਾਊਂਟ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਕੇਨਰਾ ਬੈਂਕ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਦਿੱਤੀ ਹੈ। ਇੰਨਾ ਹੀ ਨਹੀਂ ਹੈਕਰਾਂ ਨੇ ਸੋਸ਼ਲ ਮੀਡੀਆ ਅਕਾਊਂਟ ਦਾ ਯੂਜ਼ਰ ਨੇਮ ਬਦਲ ਕੇ ਈਥਰਡੌਟਫੀ ਕਰ ਦਿੱਤਾ ਹੈ।
ਅਜਿਹਾ ਹੀ ਸਾਈਬਰ ਹਮਲਾ 17 ਜੂਨ ਦੀ ਰਾਤ ਨੂੰ ਐਕਸਿਸ ਬੈਂਕ 'ਤੇ ਵੀ ਹੋਇਆ ਸੀ। ਐਕਸਿਸ ਬੈਂਕ ਦਾ ਐਕਸ ਸਪੋਰਟ ਖਾਤਾ ਹੈਕ ਕਰ ਲਿਆ ਗਿਆ ਸੀ। ਹੈਕਰਾਂ ਨੇ ਦਿਗਜ਼ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਟੇਸਲਾ ਦੇ ਸੰਦਰਭ ਵਿੱਚ ਪੋਸਟ ਅਪਲੋਡ ਕੀਤੀ ਸੀ।
ਕੇਨਰਾ ਬੈਂਕ 'ਤੇ 22 ਜੂਨ ਨੂੰ ਹੈਕਰਾਂ ਵੱਲੋਂ ਸਾਈਬਰ ਹਮਲਾ ਕੀਤਾ ਗਿਆ ਸੀ। ਕੇਨਰਾ ਬੈਂਕ ਦੇ ਸੋਸ਼ਲ ਮੀਡੀਆ ਹੈਂਡਲ ਦਾ ਯੂਜ਼ਰਨੇਮ ਬਦਲ ਕੇ ਈਥਰਡੌਟਫੀ ਕਰ ਦਿੱਤਾ ਗਿਆ ਹੈ। ਓਥੇ ਹੀ ਲੋਕੇਸ਼ਨ ਦੀ ਜਗ੍ਹਾ ਹੁਣ ਕੇਮੈਨ ਆਈਲੈਂਡ ਲਿਖਿਆ ਗਿਆ ਹੈ। ਬੈਂਕ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਹੈਕਿੰਗ ਨੂੰ ਲੈ ਕੇ ਪੁਸ਼ਟੀ ਕੀਤੀ ਹੈ।
ਬੈਂਕ ਨੇ ਲਿਖਿਆ ਹੈ ਕਿ ਉਹ ਸਾਰਿਆਂ ਨੂੰ ਸੂਚਿਤ ਕਰ ਰਹੇ ਹਨ ਕਿ ਕਿਸੇ ਨੇ ਸਾਡੇ ਐਕਸ ਖਾਤੇ ਨਾਲ ਛੇੜਛਾੜ ਕੀਤੀ ਹੈ। ਸਾਰੀਆਂ ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਐਕਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਜਿੰਨੀ ਜਲਦੀ ਹੋ ਸਕੇ X ਹੈਂਡਲ ਤੱਕ ਪਹੁੰਚ ਮੁੜ ਪ੍ਰਾਪਤ ਕਰ ਲਵਾਂਗੇ।
ਬੈਂਕ ਨੇ ਗਾਹਕਾਂ ਨੂੰ ਕੀਤੀ ਵਿਸ਼ੇਸ਼ ਅਪੀਲ
ਕੇਨਰਾ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਬੈਂਕ ਨੇ ਕਿਹਾ ਹੈ ਕਿ ਉਹ ਯੂਜ਼ਰਸ ਨੂੰ ਸਾਡੇ ਐਕਸ ਹੈਂਡਲ 'ਤੇ ਕੁਝ ਵੀ ਪੋਸਟ ਨਾ ਕਰਨ ਦੀ ਅਪੀਲ ਕਰਦੇ ਹਨ। ਬੈਂਕ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਪ੍ਰਗਟ ਕਰਦਾ ਹੈ। ਭਵਿੱਖ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਖ਼ਤ ਫੈਸਲੇ ਲਏ ਜਾਣਗੇ।