
2 ਆਰੋਪੀ ਹੋਏ ਗ੍ਰਿਫ਼ਤਾਰ
ਭੁਵਨੇਸ਼ਵਰ: ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਦੇ ਜੰਗਲ ਵਿਚ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਅਪਰਾਧ ਦੀ ਇਕ ਵੀਡੀਉ ਵੀ ਬਣਾਈ ਗਈ ਹੈ ਜੋ ਕਿ ਸੋਸ਼ਲ ਮੀਡੀ ਤੇ ਜਨਤਕ ਹੋ ਗਈ ਹੈ।
ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 8 ਜੁਲਾਈ ਨੂੰ ਜ਼ਿਲ੍ਹੇ ਦੇ ਬੀਰਮਿਤਰਪੁਰ ਪੁਲਿਸ ਸੀਮਾ ਵਿਚ ਹਰਪਾਲੀ ਬਸਤੀ ਕੋਲ ਇਕ ਜੰਗਲ ਵਿਚ 17 ਸਾਲ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਇਸ ਦੀ ਵੀਡੀਉ ਵੀ ਬਣਾਈ ਗਈ। ਜਾਣਕਾਰੀ ਮੁਤਾਤਬਕ ਨਾਬਾਲਗ ਜਦੋਂ ਅਪਣੇ ਪਿੰਡ ਦੇ ਕੋਲ ਜੰਗਲ ਵਿਚ ਗਈ ਸੀ ਉਸ ਸਮੇਂ 8-10 ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਕੀਤਾ।
ਬੀਰਮਿਤਰਪੁਰ ਪੁਲਿਸ ਥਾਣੇ ਦੇ ਅਧਿਕਾਰੀ ਨਿਰੀਕਸ਼ਕ ਆਨੰਦ ਚੰਦਰ ਮਾਝੀ ਨੇ ਕਿਹਾ ਕਿ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਦੌਰਾਨ ਸੂਬੇ ਵਿਚ ਬੱਚਿਆਂ ਨਾਲ ਵਧਦੀਆਂ ਬਲਾਤਕਾਰ ਦੀਆਂ ਘਟਨਾਵਾਂ ਅਤੇ ਸੈਕੜੇਂ ਬੱਚਿਆਂ ਦੇ ਲਾਪਤਾ ਹੋ ਜਾਣ ਦੇ ਚਲਦੇ ਮੰਗਲਵਾਰ ਨੂੰ ਵਿਰੋਧੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਲਗਾਤਾਰ ਦੂਜੇ ਦਿਨ ਓਡੀਸ਼ਾ ਵਿਧਾਨ ਸਭਾ ਦੀ ਕਾਰਵਾਈ ਠਪ ਕਰ ਦਿੱਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।