ਇਸ ਨਿਧੜਕ ਮਹਿਲਾ ਪੁਲਿਸ ਅਫ਼ਸਰ ਨੇ ਜ਼ਬਤ ਕੀਤੀ ਸੀ ਬਲਾਤਕਾਰੀ ਆਸਾਰਾਮ ਦੀ 10 ਹਜ਼ਾਰ ਕਰੋੜੀ ਜਾਇਦਾਦ
Published : Jul 18, 2019, 1:19 pm IST
Updated : Jul 20, 2019, 10:24 am IST
SHARE ARTICLE
SP Shobha Bhutada
SP Shobha Bhutada

ਸਾਬਕਾ ਆਈਪੀਐਸ ਅਫ਼ਸਰ ਸ਼ੋਭਾ ਭੂਤੜਾ ਨੇ ਪੁਰਾਣੀ ਰਵਾਇਤ ਨੂੰ ਤੋੜਦਿਆਂ ਔਰਤਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ।

ਅਹਿਮਦਾਬਾਦ: ਸਾਡੇ ਦੇਸ਼ ਵਿਚ ਕਾਨੂੰਨ ਬਣਾਉਣ ਵਾਲੇ ਅਦਾਰਿਆਂ ‘ਤੇ ਜ਼ਿਆਦਾਤਰ ਪੁਰਸ਼ ਅਧਿਕਾਰੀਆਂ ਦਾ ਦਬਦਬਾ ਹੈ। ਇਸ ਪੁਰਸ਼ ਪ੍ਰਧਾਨ ਸਮਾਜ ਵਿਚ ਹਜ਼ਾਰਾਂ ਔਰਤਾਂ ਆਏ ਦਿਨ ਅਪਣੇ ਘਰ ਵਿਚ ਹੀ ਅਪਣੇ ਪਤੀ ਜਾਂ ਪਰਵਾਰ ਦੇ ਕਈ ਹੋਰ ਪੁਰਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਹਿੰਸਕ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ।ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਔਰਤਾਂ ਲਈ ਸਭ ਤੋਂ ਖਤਰਨਾਕ ਸਥਾਨ ਉਹਨਾਂ ਦਾ ਅਪਣਾ ਘਰ ਹੈ, ਜਿੱਥੇ ਉਹ ਆਏ ਦਿਨ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਦੁਨੀਆ ਵਿਚ 35 ਫੀਸਦੀ ਔਰਤਾਂ ਅਪਣੇ ਸਾਥੀ ਵੱਲੋਂ ਕੀਤੀ ਗਈ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

Khaki CoupleKhaki Couple

ਸਾਬਕਾ ਆਈਪੀਐਸ ਅਫ਼ਸਰ ਸ਼ੋਭਾ ਭੂਤੜਾ ਨੇ ਪੁਰਾਣੀ ਰਵਾਇਤ ਨੂੰ ਤੋੜਦਿਆਂ ਔਰਤਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ। ਗੁਜਰਾਤ ਦੇ ਭਰੂਚ ਸ਼ਹਿਰ ਦੀ ਰਹਿਣ ਵਾਲੀ ਐਸਪੀ ਸ਼ੋਭਾ ਭੂਤੜਾ ਪੁਰਸ਼ੋਤਮ ਪਿਛਲੇ ਕੁਝ ਸਮੇਂ ਤੋਂ ਪੂਰੇ ਦੇਸ਼ ਵਿਚ ਔਰਤਾਂ ਲਈ ਇਕ ਮਿਸਾਲ ਕਾਇਮ ਕਰ ਰਹੀ ਹੈ। ਮੌਤ ਦੀਆਂ ਧਮਕੀਆਂ ਦਾ ਸਾਹਮਣਾ ਕਰਨ ਤੋਂ ਲੈ ਕੇ ਔਰਤਾਂ ਨੂੰ ਸੁਚੇਤ ਕਰਨ ਤੱਕ ਉਹ ਦੇਸ਼ ਦੀਆਂ ਔਰਤਾਂ ਲਈ ਪ੍ਰੇਰਣਾ ਬਣ ਰਹੀ ਹੈ। ਸ਼ੋਭਾ ਨੇ 2008 ਬੈਚ ਦੇ ਇਕ ਹੋਰ ਸਾਬਕਾ ਆਈਪੀਐਸ ਅਧਿਕਾਰੀ ਜਮੁਨਾਨਗਰ ਦੇ ਐਸਪੀ ਪ੍ਰਦੀਪ ਸ਼ੇਜੁਲ ਨਾਲ ਵਿਆਹ ਕਰਵਾਇਆ ਸੀ। ਸਿਵਰ ਸੇਵਾਵਾਂ ਪ੍ਰੀਖਿਆ ਵਿਚ ਭੂਤੜਾ ਨੇ 138ਵਾਂ ਰੈਂਕ ਹਾਸਲ ਕੀਤਾ ਸੀ। ਸ਼ੋਭਾ ਅਤੇ ਉਸ ਦੇ ਪਤੀ ਨੂੰ ‘ਖਾਕੀ ਜੋੜੇ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

AsaramAsaram

ਸਾਲ 2014 ਵਿਚ ਜਦੋਂ ਸ਼ੋਭਾ ਅਪਣੇ ਆਪ ਨੂੰ ਰੱਬ ਦੱਸਣ ਵਾਲੇ ਆਸਾਰਾਮ  ਅਤੇ ਉਸ ਦੇ ਸਪੁੱਤਰ ਨਾਰਾਇਣ ਸਾਈਂ ਉੱਤੇ ਦੋ ਭੈਣਾਂ ਵੱਲੋਂ ਬਲਾਤਕਾਰ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਕੇਸ ਦੀ ਜਾਂਚ ਕਰ ਰਹੀ ਸੀ, ਉਸ ਸਮੇਂ ਸ਼ੋਭਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਆਸਾਰਾਮ ਦਾ ਪੁੱਤਰ ਸਾਈਂ ਉਸ ਸਮੇਂ ਫਰਾਰ ਸੀ ਅਤੇ ਸ਼ੋਭਾ ਬਲਾਤਕਾਰ ਮਾਮਲੇ ਦੀ ਨਿਗਰਾਨੀ ਕਰ ਰਹੀ ਸੀ। ਇਹਨਾਂ ਧਮਕੀਆਂ ਦੇ ਬਾਵਜੂਦ ਵੀ ਸ਼ੋਭਾ ਧਮਕੀਆਂ ਤੋਂ ਨਾ ਡਰੀ ਅਤੇ ਉਸ ਨੇ ਧਮਕੀਆਂ ਭਰੇ ਫੋਨਾਂ ਦੇ ਨੰਬਰ ਟਰੇਸ ਕੀਤੇ ਅਤੇ ਧਮਕੀਆਂ ਦੇਣ ਵਾਲੇ ਬੰਦਿਆਂ ਨੂੰ ਲੱਭਿਆ। ਸਭ ਤੋਂ ਪਹਿਲਾਂ ਇਕ 19 ਸਾਲ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ। ਬਾਅਦ ਵਿਚ ਉਸ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਰਾਜੂ ਗੁਜਰਾਮ ਸਿੰਘ ਦੇ ਨਾਂਅ ‘ਤੇ ਖਰੀਦੀ ਇਕ ਫ਼ਰਜ਼ੀ ਸਿਮ ਰਾਹੀਂ ਫੋਨ ਕਰ ਰਿਹਾ ਸੀ।

Son of AsaramSon of Asaram

ਅਪਣੀ ਟੀਮ ਦੇ ਨਾਲ ਮਿਲ ਕੇ ਸ਼ੋਭਾ ਨੇ ਅਹਿਮਦਾਬਾਦ ਤੋਂ ਆਸਾਰਾਮ ਅਤੇ ਸਾਈਂ ਦੀ 10 ਹਜ਼ਾਰ ਕਰੋੜ ਦੀ ਜਾਇਦਾਦ ਅਤੇ ਕਈ ਦਸਤਾਵੇਜ਼ ਜ਼ਬਤ ਕੀਤੇ ਸਨ। ਜ਼ਬਤ ਕੀਤੇ ਗਏ ਪੈਸੇ ਕਥਿਤ ਤੌਰ ‘ਤੇ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਸੀ ਪਰ ਇਸ ਦੀ ਦੁਰਵਰਤੋਂ ਹੋਣ ਤੋਂ ਪਹਿਲਾਂ ਹੀ ਸ਼ੋਭਾ ਨੇ ਇਹ ਸ਼ਲਾਘਾਯੋਗ ਕਦਮ ਚੁੱਕਿਆ। ਇਸ ਪੂਰੇ ਮਾਮਲੇ ਵਿਚ ਅਪਣਾ ਸਾਹਸ ਅਤੇ ਦਲੇਰੀ ਦਿਖਾਉਣ ਲਈ ਸ਼ੋਭਾ ਨੂੰ ਕਈ ਸਾਰੀਆਂ ਦੁਆਵਾਂ ਦਿੱਤੀਆਂ ਗਈਆਂ। ਇਹ ਮੰਨਿਆ ਜਾਣ ਲੱਗਿਆ ਕਿ ਸ਼ੋਭਾ ਨੇ ਇਸ ਮਾਮਲੇ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ।  ਹਾਲ ਹੀ ਵਿਚ ਗੁਜਰਾਤ ਦੇ ਇਕ ਇੰਜੀਨੀਅਰਰਿੰਗ ਕਾਲਜ ਵਿਚ ਸ਼ੋਭਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਕ ਔਰਤ ਦੀ ਸਿਖਿਆ ਅਨਮੋਲ ਹੈ ਅਤੇ ਸਮਾਜ ਵਿਚ ਉਸ ਦੀ ਕੀ ਅਹਿਮੀਅਤ ਹੈ।

ShobhaShobha

ਸ਼ੋਭਾ ਨੇ ਕਿਹਾ ਕਿ ਸਿੱਖਿਆ ਦਾ ਸਬੰਧ ਸਿਰਫ਼ ਡਿਗਰੀਆਂ, ਨੌਕਰੀਆਂ, ਤਨਖ਼ਾਹਾਂ ਨਾਲ ਨਹੀਂ ਹੈ ਅਤੇ ਨਾ ਹੀ ਜਾਣਕਾਰੀ ਨਾਲ ਹੈ। ਉਹਨਾਂ ਕਿਹਾ ਕਿ ਸਿੱਖਿਆ ਇਸ ਤੋਂ ਕਾਫ਼ੀ ਪਰੇ ਹੈ। ਸ਼ੋਭਾ ਨੇ ਦੱਸਿਆ ਕਿ ਵਿਦਿਅਕ ਅਦਾਰਿਆਂ ਵਿਚ ਜੇਕਰ ਤੁਸੀਂ ਇਹ ਨਹੀਂ ਸਿੱਖ ਸਕਦੇ ਕਿ ਜੀਣਾ ਕਿਵੇਂ ਹੈ ਤਾਂ ਤੁਹਾਡਾ 1 ਕਰੋੜ ਦਾ ਪੈਕੇਜ ਵੀ ਵਿਅਰਥ ਹੈ। ਉਹਨਾਂ ਕਿਹਾ ਕਿ ਅਪਣੇ ਐਸਪੀ ਕੈਰੀਅਰ ਦੌਰਾਨ ਉਹਨਾਂ ਨੇ ਕਈ ਅਜਿਹੇ ਮਾਮਲੇ ਦੇਖੇ ਕਿ ਸੂਰਤ ਸ਼ਹਿਰ ਵਿਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਕਈ ਸੁਪਰ ਸਪੇਸ਼ਲਿਸਟ ਲੇਡੀਜ਼ ਡਾਕਟਰ ਉਹਨਾਂ ਕੋਲ ਆਉਂਦੀਆਂ ਹਨ, ਉਹਨਾਂ ਦੀਆਂ ਤਨਖ਼ਾਹਾਂ 75 ਲੱਖ ਦੇ ਕਰੀਬ ਹਨ ਪਰ ਉਹਨਾਂ ਦੇ ਪਤੀਂ ਉਹਨਾਂ ਦਾ ਸ਼ੋਸ਼ਣ ਕਰਦੇ ਹਨ। ਇਸੇ ਦੌਰਨ ਉਹਨਾਂ ਕਿਹਾ ਕਿ ਜੇਕਰ ਤੁਹਾਡੀ ਤਨਖ਼ਾਹ 75 ਲੱਖ ਹੈ ਅਤੇ ਤੁਸੀਂ ਆਰਥਕ ਪੱਖੋਂ ਅਜ਼ਾਦ ਹੋ ਪਰ ਫਿਰ ਵੀ ਤੁਹਾਡੇ ਅੰਦਰ ਉਸ ਵਿਅਕਤੀ ਨੂੰ ਛੱਡਣ ਦੀ ਹਿੰਮਤ ਨਹੀਂ ਹੈ ਜੋ ਤੁਹਾਨੂੰ ਮਾਰਦਾ ਹੈ ਤਾਂ ਤੁਹਾਡੀ ਸਿੱਖਿਆ ਦਾ ਕੋਈ ਫਾਇਦਾ ਨਹੀਂ।

 

 

ਉਹਨਾਂ ਕਿਹਾ ਕਿ ਇਹ ਸਹੀ ਹੈ ਕਿ ਔਰਤ ਨੂੰ ਅਪਣੇ ਪਰਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਪਰ ਜਦੋਂ ਹੱਦ ਪਾਰ ਹੋ ਜਾਵੇ ਤਾਂ ਉਹ ਅਪਰਾਧ ਬਣ ਜਾਂਦਾ ਹੈ, ਜਿਸ ਨੂੰ ਸਹਿਣਾ ਉਸ ਤੋਂ ਵੀ ਵੱਡਾ ਅਪਰਾਧ ਹੈ। ਇਸ ਸਮੇਂ ਉਹਨਾਂ ਨੇ ਭੀਮ ਰਾਓ ਅੰਬੇਦਕਰ ਦੀਆਂ ਲਾਈਨਾਂ ਬੋਲੀਆਂ, ਜਿਸ ਵਿਚ ਉਹਨਾਂ ਕਿਹਾ ਸੀ ਕਿ ਸਹਿਣ ਕਰਨ ਵਾਲਾ ਅਪਰਾਧ ਕਰਨ ਵਾਲੇ ਨਾਲੋਂ ਜ਼ਿਆਦਾ ਵੱਡਾ ਅਪਰਾਧੀ ਹੈ। ਉਹਨਾਂ ਨੇ ਔਰਤਾਂ ਨੂੰ ਅਪਣੇ ਆਪ ਲਈ ਲੜਾਈ ਲੜਨ ਅਤੇ ਸਨਮਾਨ ਨਾਲ ਰਹਿਣ ਦੀ ਹਿੰਮਤ ਦਿੱਤੀ। ਇਸ ਦੌਰਾਨ ਸ਼ੋਭਾ ਨੇ ਸ਼ਾਹਰੁਖ ਖਾਨ ਦੀ ਫ਼ਿਲਮ ਓਮ ਸ਼ਾਂਤੀ ਓਮ ਦਾ ਇਕ ਡਾਇਲਾਗ ਵੀ ਬੋਲਿਆ ਅਤੇ ਕਿਹਾ ਕਿ ‘ਜੇਕਰ ਤੁਸੀਂ ਕਿਸੇ ਵੀ ਚੀਜ਼ ਨੂੰ ਦਿਲ ਤੋਂ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ਵਿਚ ਲੱਗ ਜਾਂਦੀ ਹੈ’। ਉਹਨਾਂ ਨੇ ਔਰਤਾਂ ਨੂੰ ਅਪਣੇ ਲਈ ਜਿਉਣ ਦੀ ਪ੍ਰੇਰਣਾ ਦਿੱਤੀ। ਸ਼ੋਭਾ ਭੂਤੜਾ ਅਪਣ ਸੂਝ-ਬੂਝ ਅਤੇ ਦਲੇਰੀ ਨਾਲ ਔਰਤਾਂ ਲਈ ਮਿਸਾਲ ਬਣ ਰਹੀ ਹੈ। 

ਅਨੁਵਾਦ ਕਮਲਜੀਤ ਕੌਰ

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement