
ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ
ਬਠਿੰਡਾ : ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਥਾਣੇਦਾਰ ਦੇ ਲੜਕੇ ਤੇ ਜਵਾਈ ਸਮੇਤ ਤਿੰਨ ਵਿਅਕਤੀਆਂ 'ਤੇ ਨਾਬਾਲਗ਼ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ 'ਚ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਬਰ-ਜਨਾਹ ਦੀ ਇਹ ਘਟਨਾ 24 ਦਸੰਬਰ 2017 ਨੂੰ ਵਾਪਰੀ ਸੀ। ਡੇਢ ਸਾਲ ਤਕ ਮੁਲਜ਼ਮ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮਾਮਲੇ ਨੂੰ ਦਬਾਉਂਦੇ ਰਹੇ।
Rape Case
ਪੀੜਤਾ ਵਲੋਂ ਪਿਛਲੇ ਦਿਨੀਂ ਉਕਤ ਜਾਣਕਾਰੀ ਜਦੋਂ ਪਰਵਾਰਕ ਮੈਂਬਰਾਂ ਨੂੰ ਦਿਤੀ ਤਾਂ ਉਨ੍ਹਾਂ ਪੁਲਿਸ ਨੂੰ ਵਾਰਦਾਤ ਬਾਰੇ ਜਾਣੂ ਕਰਵਾਇਆ। ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਸਥਾਨਕ ਸ਼ਹਿਰ ਦੀ ਵਸਨੀਕ ਨਾਬਾਲਗ਼ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 24 ਦਸੰਬਰ 2017 ਨੂੰ ਉਸ ਦੇ ਸਕੂਲ 'ਚ ਪੜ੍ਹਨ ਵਾਲਾ ਲੜਕਾ ਉਸ ਨੂੰ ਭਰਮਾ ਕੇ ਕਾਰ 'ਚ ਕਿਸੇ ਅਣਪਛਾਤੀ ਥਾਂ 'ਤੇ ਲੈ ਗਿਆ, ਜਿਥੇ ਉਸ ਨੇ ਅਤੇ ਉਸ ਦੇ ਜੀਜੇ ਸਰਬਜੀਤ ਵਾਸੀ ਗੁੰਮਟੀ ਅਤੇ ਨਵੀ ਨਾਂ ਦੇ ਇਕ ਲੜਕੇ ਨੇ ਜਬਰ-ਜਨਾਹ ਕੀਤਾ।
Rape
ਉਨ੍ਹਾਂ ਧਮਕੀ ਦਿਤੀ ਕਿ ਜੇ ਕਿਸੇ ਨੂੰ ਇਸ ਬਾਰੇ ਦਸਿਆ ਤਾਂ ਉਹ ਜਾਨੋਂ ਮਾਰ ਦੇਣਗੇ। ਪੀੜਤਾ ਨੇ ਇਹ ਵੀ ਦਸਿਆ ਕਿ ਉਕਤ ਨੌਜਵਾਨਾਂ ਨੇ ਇਕ ਖ਼ਾਲੀ ਕਾਗ਼ਜ਼ 'ਤੇ ਉਸ ਦੇ ਦਸਤਖ਼ਤ ਕਰਵਾ ਲਏ ਸਨ। ਪੀੜਤਾ ਨੇ ਦਸਿਆ ਕਿ ਉਸ ਦੇ ਨਾਲ ਇਕ ਥਾਣੇਦਾਰ ਦਾ ਲੜਕਾ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।