
ਸਰਕਾਰ ਨੇ ਨੋਟਿਸ ਭੇਜ ਕੇ ਟਿਕ ਟਾਕ ਤੋਂ ਦੋ ਦਰਜਨ ਸਵਾਲਾਂ ਦੇ ਮੰਗੇ ਜਵਾਬ
ਨਵੀ ਦਿੱਲੀ: ਟਿਕ ਟਾਕ ਐਪ ਨੇ ਲਗਭਗ ਸਾਰੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਹੋਈ ਹੈ। ਜਿੱਥੇ ਲੋਕ ਇਸ ਸਹੀ ਇਸਤੇਮਾਲ ਕਰ ਰਹੇ ਹਨ ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਇਸ ਦੀ ਵਰਤੋਂ ਗ਼ਲਤ ਤਰੀਕੇ ਨਾਲ ਕਰ ਰਹੇ ਹਨ। ਟਿਕ ਟਾਕ ਨੇ ਅਪਣੇ ਪਲੇਟਫਾਰਮ ਤੋਂ ਉਹਨਾਂ 60 ਲੱਖ ਵੀਡੀਉਜ਼ ਨੂੰ ਹਟਾਇਆ ਹੈ ਜੋ ਭਾਰਤ ਦੇ ਕੰਟੈਂਟ ਗਾਈਡਲਾਈਨ ਦਾ ਉਲੰਘਣ ਕਰ ਰਹੀਆਂ ਸਨ।
Tik Tok
ਟਿਕਟਾਕ ਦੇ ਇਕ ਟਾਪ ਐਗਜ਼ੀਕਿਊਟਿਵ ਨੇ ਦਸਿਆ ਕਿ ਕੰਪਨੀ ਅਪਣੀ ਪੂਰੀ ਵਿਵਸਥਾ ਨੂੰ ਮਜਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਟਿਕਟਾਕ 'ਤੇ ਗੈਰ ਕਾਨੂੰਨੀ ਅਤੇ ਅਸ਼ਲੀਲਤਾ 'ਤੇ ਕਾਬੂ ਪਾਇਆ ਜਾ ਸਕੇ। ਹਾਲ ਹੀ ਵਿਚ ਸਰਕਾਰ ਨੇ ਨੋਟਿਸ ਭੇਜ ਕੇ ਟਿਕ ਟਾਕ ਤੋਂ ਦੋ ਦਰਜਨ ਸਵਾਲਾਂ ਦੇ ਜਵਾਬ ਮੰਗੇ ਹਨ। ਇਹ ਉਹ ਸਵਾਲ ਹਨ ਜਿਹਨਾਂ ਕਰ ਕੇ ਬੱਚਿਆਂ 'ਤੇ ਗ਼ਲਤ ਪ੍ਰਭਾਵ ਪੈਂਦਾ ਹੈ।
ਟਿਕਟਾਕ ਇੰਡੀਆ ਦੇ ਸੇਲਸ ਅਤੇ ਪਾਰਟਨਰਸ਼ਿਪ ਡਾਇਰੈਕਟਰ ਸਚਿਨ ਸ਼ਰਮਾ ਨੇ ਦਸਿਆ ਕਿ ਟਿਕਟਾਕ ਯੂਜ਼ਰਜ਼ ਨੂੰ ਟੈਲੇਂਟ ਅਤੇ ਕ੍ਰਿਏਟਿਵਿਟੀ ਦਿਖਾਉਣ ਲਈ ਸੇਫ ਅਤੇ ਪੋਜ਼ੀਟਿਵ ਇਨ-ਐਪ ਇਨਵਾਈਰਨਮੈਂਟ ਦੇਣ ਲਈ ਉਹ ਵਚਨਬੱਧ ਹਨ।
ਉਹਨਾਂ ਅੱਗੇ ਦਸਿਆ ਕਿ ਭਾਰਤ ਵਿਚ 10 ਭਾਸ਼ਾਵਾਂ ਵਿਚ ਉਪਲੱਬਧ ਟਿਕ ਟਾਕ ਐਪ ਤੇ ਗ਼ਲਤ ਕੰਟੈਂਟ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਕੰਪਨੀ ਨੇ ਜੁਲਾਈ 2018 ਤੋਂ ਹੁਣ ਤਕ 60 ਲੱਖ ਅਜਿਹੀਆਂ ਵੀਡੀਉਜ਼ ਨੂੰ ਹਟਾਇਆ ਹੈ ਜੋ ਨਿਯਮਾਂ ਦੀ ਉਲੰਘਣਾ ਕਰਦੀਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।