
ਭਾਰਤੀ ਫ਼ੌਜ ਦੀ ਤਾਕਤ ਨੂੰ ਮਜ਼ਬੂਤ ਕਰਨ ’ਚ ਇਕ ਨਾਂ ਹੋਰ ਜੁੜ ਗਿਆ ਹੈ, ਉਹ ਐਂਟੀ ਟੈਂਕ ‘ਧਰੁਵਾਸਤਰ’ ਮਿਜ਼ਾਈਲ। ਐਂਟੀ ਟੈਂਕ
ਨਵੀਂ ਦਿੱਲੀ, 22 ਜੁਲਾਈ : ਭਾਰਤੀ ਫ਼ੌਜ ਦੀ ਤਾਕਤ ਨੂੰ ਮਜ਼ਬੂਤ ਕਰਨ ’ਚ ਇਕ ਨਾਂ ਹੋਰ ਜੁੜ ਗਿਆ ਹੈ, ਉਹ ਐਂਟੀ ਟੈਂਕ ‘ਧਰੁਵਾਸਤਰ’ ਮਿਜ਼ਾਈਲ। ਐਂਟੀ ਟੈਂਕ ‘ਧਰੁਵਾਸਤਰ’ ਮਿਜ਼ਾਈਲ ਦਾ ਬੁਧਵਾਰ ਨੂੰ ਸਫ਼ਲ ਪ੍ਰੀਖਣ ਕੀਤਾ ਗਿਆ। ‘ਧਰੁਵਾਸਤਰ’ ਮਿਜ਼ਾਈਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਮੇਡ ਇਨ ਇੰਡੀਆ ਹੈ। ਇਹ ਮਿਜ਼ਾਈਲ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਦੀ ਸਮਰੱਥਾ ਰਖਦੀ ਹੈ। ਓਡੀਸ਼ਾ ਦੇ ਬਾਲਾਸੋਰ ’ਚ 15-16 ਜੁਲਾਈ ਨੂੰ ਇਸ ਦਾ ਟੈਸਟ ਹੋਇਆ, ਜਿਸ ਤੋਂ ਬਾਅਦ ਹੁਣ ਇਸ ਨੂੰ ਫ਼ੌਜ ਨੂੰ ਸੌਂਪਿਆ ਗਿਆ। ਇਸ ਦੀ ਵਰਤੋਂ ਭਾਰਤੀ ਫ਼ੌਜ ਦੇ ਧਰੁਵ ਹੈਲੀਕਾਪਟਰ ਨਾਲ ਕੀਤੀ ਜਾਵੇਗੀ ਮਤਲਬ ਅਟੈਕ ਹੈਲੀਕਾਪਟਰ ਧਰੁਵ ’ਤੇ ਇਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਦੁਸ਼ਮਣਾਂ ਨੂੰ ਸਬਕ ਸਿਖਾਇਆ ਜਾ ਸਕੇ। ਬੁਧਵਾਰ ਨੂੰ ਇਸ ਦਾ ਜੋ ਟੈਸਟ ਕੀਤਾ ਗਿਆ, ਉਹ ਬਿਨਾਂ ਹੈਲੀਕਾਪਟਰ ਨਾਲ ਕੀਤਾ ਗਿਆ ਹੈ। (ਏਜੰਸੀ)