
ਭਾਰਤ ਵਿਚ ਹਾਲੇ ਵੀ ਟਿੱਡੀਆਂ ਦਾ ਹਮਲਾ ਖਤਮ ਨਹੀਂ ਹੋਇਆ ਹੈ।
ਨਵੀਂ ਦਿੱਲੀ: ਭਾਰਤ ਵਿਚ ਹਾਲੇ ਵੀ ਟਿੱਡੀਆਂ ਦਾ ਹਮਲਾ ਖਤਮ ਨਹੀਂ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਕ ਵੱਡੀ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਦੋ ਹਫ਼ਤਿਆਂ ਵਿਚ ਟਿੱਡੀਆਂ ਦਾ ਇਕ ਵੱਡਾ ਹਮਲਾ ਭਾਰਤ ਵਿਚ ਫਿਰ ਹੋ ਸਕਦਾ ਹੈ। ਟਿੱਡੀਆਂ ਦਾ ਇਹ ਹਮਲਾਵਰ ਦਲ ਪੱਛਮੀ ਭਾਰਤ ਤੋਂ ਕਰੀਬ 4 ਹਜ਼ਾਰ ਕਿਲੋਮੀਟਰ ਦੂਰ ਤੋਂ ਆ ਰਿਹਾ ਹੈ।
Photo
ਸੰਯੁਕਤ ਰਾਸ਼ਟਰ ਦੀ ਏਜੰਸੀ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (FAO) ਨੇ ਚੇਤਾਵਨੀ ਦਿੱਤੀ ਹੈ ਕਿ ਅਫਰੀਕੀ ਦੇਸ਼ ਸੋਮਾਲੀਆ ਤੋਂ ਟਿੱਡੀਆਂ ਦਾ ਇਕ ਵੱਡਾ ਸਮੂਹ ਉੱਤਰ-ਪੂਰਬੀ ਹਿੱਸੇ ਵੱਲ਼ ਨਿਕਲਿਆ ਹੈ। ਇਹ ਦਲ ਦੋ ਹਫ਼ਤਿਆਂ ਵਿਚ ਭਾਰਤ ਅਤੇ ਪਾਕਿਸਤਾਨ ਸਰਹੱਦ ‘ਤੇ ਪਹੁੰਚ ਜਾਵੇਗਾ। ਇਹ ਭਾਰਤ ਅਤੇ ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਅਪਣਾ ਪ੍ਰਜਨਨ ਕੇਂਦਰ ਸਥਾਪਤ ਕਰਨਗੇ।
Photo
ਇੱਥੇ ਪ੍ਰਜਨਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੀ ਥਾਂ ਚਲੇ ਜਾਣਗੇ ਪਰ ਇਸ ਦੌਰਾਨ ਇਹ ਜਿਸ ਇਲ਼ਾਕੇ ਵਿਚ ਰਹਿਣਗੇ, ਉਸ ਇਲਾਕੇ ਵਿਚ ਫਸਲਾਂ ਬਰਬਾਦ ਹੋ ਜਾਣਗੀਆਂ। ਐਫਏਓ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਸਥਿਤੀ ਹੋਰ ਭਿਆਨਕ ਹੋਣ ਵਾਲੀ ਹੈ ਕਿਉਂਕਿ ਪਾਕਿਸਤਾਨ ਦੇ ਰੇਗਿਸਤਾਨ ਖੇਤਰ ਵਿਚ ਇਸ ਸਮੇਂ ਬਾਰਿਸ਼ ਹੋ ਰਹੀ ਹੈ।
Locusts
ਇਸੇ ਇਲ਼ਾਕੇ ਵਿਚ ਟਿੱਡੀਆਂ ਦਾ ਦਲ ਪ੍ਰਜਨਨ ਪ੍ਰਕਿਰਿਆ ਕਰੇਗਾ ਅਤੇ ਅਪਣਾ ਟਿਕਾਣਾ ਬਣਾਵੇਗਾ। ਇਸ ਤੋਂ ਇਲਾਵਾ ਐਫਏਓ ਮੁਤਾਬਕ ਸੋਮਾਲੀਆ ਤੋਂ ਆ ਰਹੀਆਂ ਟਿੱਡੀਆਂ ਦਾ ਇਹ ਦਲ ਰਾਜਸਥਾਨ ਅਤੇ ਉਸ ਦੀਆਂ ਸਰਹੱਦਾਂ ਦੇ ਨਾਲ ਲੱਗਦੇ ਇਲ਼ਾਕਿਆਂ ਵਿਚ ਹਮਲਾ ਕਰਦਾ ਸਕਦਾ ਹੈ। ਸ਼ੁਰੂਆਤੀ ਤਿਆਰੀ ਕੀਤੀ ਜਾਵੇ ਤਾਂ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ।
Locust Dal
ਸੋਮਾਲੀਆ ਤੋਂ ਆ ਰਹੇ ਇਸ ਸਮੂਹ ਨੂੰ ਹਾਰਨ ਆਫ ਅਫਰੀਕਾ ਕਿਹਾ ਜਾ ਰਿਹਾ ਹੈ। ਮਾਨਸੂਨ ਦੀ ਬਾਰਸ਼ ਅਤੇ ਇਹ ਸੀਜ਼ਨ ਟਿੱਡੀਆਂ ਦੇ ਪ੍ਰਜਨਨ ਦਾ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ। ਪਿਛਲੀ ਵਾਰ ਜਦੋਂ ਐਫਏਓ ਨੇ ਚੇਤਾਵਨੀ ਦਿੱਤੀ ਸੀ ਤਾਂ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਤੇ ਟਿੱਡੀਆਂ ਦੇ ਹਮਲੇ ਵਿਚ ਬਹੁਤ ਨੁਕਸਾਨ ਹੋਇਆ ਸੀ। ਟਿੱਡੀਆਂ ਦਾ ਦਲ ਪੂਰਬ ਤੋਂ ਉੱਤਰ ਵੱਲ ਗਿਆ ਸੀ। ਮਾਨਸੂਨ ਦੇ ਆਉਣ ਨਾਲ ਇਸ ਦੇ ਵਾਪਸ ਆਉਣ ਦੀ ਸੰਭਾਵਨਾ ਹੈ।