
ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸ਼ੁੱਕਰਵਾਰ ਨੂੰ ਸ਼ਾਂਤਨੂ ਸੇਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ।
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (TMC) ਦੇ ਮੈਂਬਰ ਸ਼ਾਂਤਨੂ ਸੇਨ (Shantanu Sen suspended) ਨੂੰ ਸਦਨ ਵਿਚ ਉਨ੍ਹਾਂ ਦੇ ਗਲਤ ਵਿਹਾਰ (for Indecent Behaviour in Rajya Sabha) ਲਈ ਚੱਲ ਰਹੇ ਰਾਜ ਸਭਾ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ (M. Venkaiah Naidu) ਨੇ ਸ਼ੁੱਕਰਵਾਰ ਨੂੰ ਸ਼ਾਂਤਨੂ ਸੇਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। ਜਿਵੇਂ ਹੀ ਸਦਨ ਦੀ ਬੈਠਕ ਸ਼ੁਰੂ ਹੋਈ, ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਵੀਰਵਾਰ ਨੂੰ ਹੋਈ ਘਟਨਾ ਦਾ ਜ਼ਿਕਰ ਕੀਤਾ ਅਤੇ ਇਸ ਨੂੰ “ਅਣਉਚਿਤ” ਕਰਾਰ ਦਿੱਤਾ। ਚੇਅਰਮੈਨ ਨੇ ਕਿਹਾ ਕਿ ਕੱਲ੍ਹ ਜੋ ਹੋਇਆ ਉਸ ਨੇ ਸਦਨ ਦੀ ਇੱਜ਼ਤ ਨੂੰ ਪੱਕਾ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ - ਯੂਕਰੇਨ ਦੇ ਵਿਰੋਧ ਤੋਂ ਬਾਅਦ ਓਲੰਪਿਕ ਵੈਬਸਾਈਟ ਨੇ ਬਦਲਿਆ ਨਕਸ਼ਾ
M. Venkaiah Naidu
ਧਿਆਨ ਯੋਗ ਹੈ ਕਿ ਕੱਲ੍ਹ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ (Ashwini Vaishnav) ਇਜ਼ਰਾਈਲ ਦੇ ਸਪਾਈਵੇਅਰ ਪੈਗਾਸਸ (Pegasus Spyware) ਘਟਨਾ ‘ਤੇ ਦੁਖ ਜ਼ਾਹਰ ਕੀਤਾ ਅਤੇ ਸ਼ਾਂਤਨੂ ਸੇਨ ਨੂੰ ਸੈਸ਼ਨ ਦੀ ਬਾਕੀ ਬਚੀ ਮਿਆਦ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ। ਦੁਆਰਾ ਭਾਰਤੀਆਂ ਦੀ ਜਾਸੂਸੀ ਕਰਨ ਦੇ ਮੁੱਦੇ 'ਤੇ ਸਦਨ ਵਿਚ ਬਿਆਨ ਦੇ ਰਹੇ ਸਨ। ਉਸੇ ਸਮੇਂ, ਤ੍ਰਿਣਮੂਲ ਕਾਂਗਰਸ ਦੇ ਮੈਂਬਰ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਹੰਗਾਮਾ ਕਰਦਿਆਂ ਮੰਚ ਦੇ ਨਜ਼ਦੀਕ ਆ ਗਈਆਂ ਅਤੇ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਕਾਂਗਰਸ ਭਵਨ ਸਮਾਗਮ ਵਿਚ ਪਹੁੰਚੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਨਾਲ ਬੈਠੇ ਆਏ ਨਜ਼ਰ
Ashwini Vaishnav
ਹੋਰ ਪੜ੍ਹੋ: ਅੱਜ ਹੋਵੇਗੀ ਨਵਜੋਤ ਸਿੱਧੂ ਦੀ ਤਾਜਪੋਸ਼ੀ, ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਕਰਨਗੇ ਸ਼ਿਰਕਤ
ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸ਼ਾਂਤਨੂ ਸੇਨ ਨੇ ਕੇਂਦਰੀ ਮੰਤਰੀ ਦੇ ਹੱਥੋਂ ਬਿਆਨ ਦੀ ਕਾਪੀ ਖੋਹ ਕੇ ਟੁਕੜੇ ਕਰ ਦਿੱਤੇ। ਇਸਦੇ ਚਲਦਿਆਂ ਵੈਸ਼ਨਵ ਨੇ ਬਾਅਦ ਵਿਚ ਬਿਆਨ ਦੀ ਕਾਪੀ ਸਦਨ ਦੇ ਮੇਜ਼ ਉੱਤੇ ਰੱਖ ਦਿੱਤੀ। ਉਪ ਚੇਅਰਮੈਨ ਹਰੀਵੰਸ਼ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਉਹ ਗੈਰ ਸੰਸਦੀ ਵਿਵਹਾਰ ਨਾ ਕਰਨ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕੱਲ੍ਹ ਦੀ ਦੀ ਘਟਨਾ ‘ਤੇ ਦੁਖ ਜ਼ਾਹਰ ਕੀਤਾ ਅਤੇ ਸ਼ਾਂਤਨੂ ਸੇਨ ਨੂੰ ਸੈਸ਼ਨ (Rajya Sabha Session) ਦੀ ਬਾਕੀ ਬਚੀ ਮਿਆਦ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ।