
ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਲਗਭਗ 45 ਮਹੀਨਿਆਂ ਦੇ ਕਾਰਜਕਾਲ ਵਿਚ ਸੂਬੇ ਵਿਚ ਸੜਕ ਤੰਤਰ............
ਚੰਡੀਗੜ੍ਹ : ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਲਗਭਗ 45 ਮਹੀਨਿਆਂ ਦੇ ਕਾਰਜਕਾਲ ਵਿਚ ਸੂਬੇ ਵਿਚ ਸੜਕ ਤੰਤਰ ਅਤੇ ਆਰ.ਓ.ਬੀ., ਆਰ.ਯੂ.ਬੀ. ਦੇ ਨਵੇਂ ਯੁੱਗ ਦਾ ਸੂਤਰਪਾਤ ਹ’ੋਇਆ। ਇਸ ਲੜੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਨਾਬਾਰਡ ਗ੍ਰਾਮੀਣ ਆਧਾਰਭੂਤ ਵਿਕਾਸ ਨੀਧੀ-24ਵੀਂ ਯੋਜਨਾ ਦੇ ਤਹਿਤ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੀ ਸਾਲ 2018-19 ਦੇ 15 ਜਿਲ੍ਹਿਆਂ ਨਾਂਅ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਚਰਖੀ ਦਾਦਰੀ, ਰਿਵਾੜੀ, ਮਹੇਂਦਰਗੜ੍ਹ, ਹਿਸਾਰ, ਸਿਰਸਾ, ਜੀਂਦ, ਸੋਨੀਪਤ, ਕਰਨਾਲ ਤੇ ਪਾਣੀਪਤ ਦੀ 73 ਸੜਕਾਂ
ਦੇ ਸੁਧਾਰੀਕਰਨ ਲਈ 238.03 ਕਰੋੜ ਰੁਪਏ ਦੀ ਰਕਮ ਨੂੰ ਪ੍ਰਸਾਸ਼ਨਿਕ ਮਨਜ਼ੂਰੀ ਪ੍ਰਦਾਨ ਕੀਤੀ ਹੈ। ਰਾਓ ਨਰਬੀਰ ਨੇ ਇਹ ਜਾਣਕਾਰੀ ਦਿੰਦੇ ਹ’ੋਏ ਦਸਿਆ ਕਿ ਪੰਚਕੂਲਾ ਜ਼ਿਲ੍ਹੇ ਦੇ ਬੜਿਆਲ ²ਤੋਂ ਨੀਮਵਾਲਾ ਪਿੰਡ ਤਕ ਸੜਕ ਦੇ ਸੁਧਾਰੀਕਰਣ ਲਈ 373.75 ਲੱਖ ਰੁਪਏ, ਯਮੁਨਾਨਗਰ ਜਿਲ੍ਹੇ ਵਿਚ ਜਗਾਧਰੀ ਵਰਕਸ਼ਾਪ ਸੜਕ ਦੇ ਲਈ 90.96 ਲੱਖ ਰੁਪਏ, ਛੱਛਰੌਲੀ-ਪਾਊਂਟਾਂ ਸੜਕ ਦੇ ਰਾਏਵਾਲਾ ਤਕ ਸੁਧਾਰੀਕਰਣ ਲਈ 27.03 ਲੱਖ ਰੁਪਏ, ਤਾਜੇਵਾਲਾ ਤ’ੋਂ ਹੈਡਵਰਕਤਕ ਸੜਕ ਦੇ ਲਈ 300.25 ਲੱਖ ਰੁਪਏ, ਜਗਾਧਰੀ-ਬੜੀ ਪਾਬਨੀ ਸੜਕ ਨੁੰ ਚ”ੌੜਾ ਕਰਨ ਤੇ ਮਜਬੂਤੀਕਰਣ ਦੇ ਲਈ 822.17 ਲੱਖ ਰੁਪਏ,
ਬੁੜਿਆ ਖਦਰੀ ਦੇਵਧਰ ਸੜਕ ਦੇ ਲਈ 932.63 ਲੱਖ ਰੁਪਏ, ਜਗਾਧਰੀ-ਬੁੜਿਆ ਖਦਰੀ ਦੇਵਧਰ ਸੜਕ ਦੇ ਲਈ 479.12 ਲੱਖ ਰੁਪਏ ਅਤੇ ਯਮੁਨਾਨਗਰ ਬਾਈਪਾਸ ਸੜਕ ਨੂੰ ਰਟ”ੌਲੀ ਤਕ ਚ”ੌੜਾ ਕਰਨ ਦੇ ਕੰਮ ਦੇ ਲਈ 90.56 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਉਨ੍ਹਾ ਨੇ ਦਸਿਆ ਕਿ ਇਸ ਤਰ੍ਹਾ, ਅੰਬਾਲਾ ਜਿਲ੍ਹੇ ਵਿਚ ਅੰਬਾਲਾ-ਬਰ”ੌਲਾ ਸੜਕ ਦੇ ਥਾੜਵਾ ਤਕ ਸੁਧਾਰੀਕਰਣ ਦੇ ਲਈ 64.95 ਲੱਖ ਰੁਪਏ ਅਤੇ ਬਾੜਾ ਤ’ੋਂ ਬੰਬਾਹੇੜੀ ਸੜਕ ਲਈ 103.66 ਲੱਖ ਰੁਪਏ, ਅੰਬਾਲਾ ਕੈਂਟ ਤ’ੋਂ ਬਾੜਾ-ਥਾੜਵਾ ਸੜਕ ਲਈ 61.46 ਲੱਖ ਰੁਪਏ, ਧਨੌਰੀ ਤ’ੋਂ ਚੌਰਪੁਰ ਸੜਕ ਲਈ 57.18 ਲੱਖ ਰੁਪਏ, ਦਖੇੜੀਤਂ ਚੁੜਿਯਾਲੀ ਸੜਕ
ਲਈ 125.92 ਲੱਖ ਰੁਪਏ, ਐਮ.ਐਸ.ਐਨ.-ਜਾਗੌਲੀ ਸੜਕ ਦੇ ਸੈਨੀਪੁਰਾ ਤੱਕ ਸੁਧਾਰੀਕਰਣ ਲਈ 34.50 ਲੱਖ ਰੁਪਏ, ਅੰਬਾਲਾ-ਹਿਸਾਰ ਸੜਕ ਮਾਰਗ ਨੂੰ ਮੁਜਾਫਿਆ ਤੱਕ 44.86 ਲੱਖ ਰੁਪਏ, ਜਨਸੁਆ ਸੜਕ ਮਾਰਗ ਦੇ ਪੰਜਾਬ ਸੀਮਾ ਤੱਕ ਸੁਧਾਰੀਕਰਣ ਲਈ 84.21 ਲੱਖ ਰੁਪਏ, ਕਾਲਵਾੜ ਤ’ੋਂ ਪੰਜਾਬ ਸੀਮਾ ਤੱਕ ਸੜਕ ਲਈ 84.34 ਲੱਖ ਰੁਪਏ, ਜੈਤਪੁਰਾ ਤ’ੋਂ ਛਾਪਰਾ ਸੜਕ ਲਈ 53.87 ਲੱਖ ਰੁਪਏ, ਮਲੌਰਤਂ ਟਿਵਾਣਾ ਬੋਡਰ ਤੱਕ ਸੜਕ ਲਈ 127.06 ਲੱਖ ਰੁਪਏ, ਕੁਰਚਨਪੁਰ ਤੋਂ ਪੰਜਾਬ ਸੀਮਾ ਤੱਕ ਸੜਕ ਲਈ 104.66 ਲੱਖ ਰੁਪਏ, ਬੁਰੰਗਪੁਰ-ਖੰਨਾ ਮਾਜਰਾ ਸੜਕ ਲਈ 279.76 ਲੱਖ ਰੁਪਏ ਅਤੇ ਅੰਬਾਲਾ-ਹਿਸਾਰ
ਸੜਕ ਨੂੰ ਬੁਲਾਨਾ ਤ’ੋਂ ਪੰਜਾਬ ਸੀਮਾ ਤੱਕ ਸੁਧਾਰੀਕਰਣ ਲਈ 74.11 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਰਾਓ ਨਰਬੀਰ ਨੇ ਦਸਿਆ ਕਿ ਕੁਰੂਕਸ਼ੇਤਰ ਜਿਲ੍ਹੇ ਦੀਆਂ ਜਿਨ੍ਹਾਂ ਸੜਕਾਂ ਦੇ ਸੁਧਾਰੀਕਰਣ ਲਈ ਰਕਮ ਮੰਜੂਰ ਕੀਤੀ ਗਈ ਹੈ, ਉਨ੍ਹਾਂ ਵਿੱਚ ਥਾਨੇਸਰ-ਪਿਹੋਵਾ ਸੜਕ ਮਾਰਗ ਦੇ ਸਾਰਸਾ ਤੱਕ ਲਈ 134.36 ਲੱਖ ਰੁਪਏ, ਇਸ਼ਾਕ ਤ’ੋਂ ਸਿਯੋਂਸਰ ਸੜਕ ਲਈ 173.03 ਲੱਖ ਰੁਪਏ ਅਤੇ ਪਿਹੋਵਾ-ਚੀਕਾ ਸੜਕ ਨੂੰ ਸ਼ਾਹਪੁਰ ਦੇ ਨਾਲ ਜੋਰਾ ਸਾਹਿਬ ਲਿੰਕ ਤੱਕ ਜੋੜਨ ਦੇ ਕਾਰਜ ਲਈ 139.14 ਲੱਖ ਰੁਪਏ ਸ਼ਾਮਿਲ ਹਨ। ਇਸ ਤਰ੍ਹਾ, ਚਰਖੀ ਦਾਦਰੀ ਜਿਲ੍ਹੇ ਵਿੱਚ ਅਚੀਨਾ-ਬਿਗੋਵਾ ਸੜਕ ਲਈ 315.15 ਲੱਖ ਰੁਪਏ, ਬੌਂਦ-ਊਣ-ਨੀਮੜੀ-
ਮਾਲਪੋਸ ਸੜਕ ਲਈ 484.88 ਲੱਖ ਰੁਪਏ, ਮਿਰਚ-ਸੌਫ਼-ਕਾਸਨੀ ਸੜਕ ਲਈ 308.91 ਲੱਖ ਰੁਪਏ, ਦਾਦਰੀ-ਮਹੇਂਦਰਗੜ ਸੜਕ ਰਸਤਾ ਨੂੰ ਮੰਦੌਲੀ-ਕਲਿਆਣਾ ਤੱਕ ਸੁਧਾਰੀਕਰਣ ਲਈ 210.23 ਲੱਖ ਰੁਪਏ, ਝੋਝੂ-ਰਾਮਲਵਾਸ ਸੜਕ ਲਈ 157.79 ਲੱਖ ਰੁਪਏ, ਚਿੜਿਆ-ਬਹੁ-ਦੁਦਵਾ ਸੜਕ ਲਈ 334.64 ਲੱਖ ਰੁਪਏ ਅਤੇ ਭਾਗੇਸ਼ਵਰੀ-ਸਾਂਵੜ-ਝੀਂਝਰ ਸੜਕ ਲਈ 181.70 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਿਸਾਰ ਜਿਲ੍ਹੇ ਵਿੱਚ ਹਿਸਾਰ-ਰਾਏਪੁਰ-ਸ਼ਿਕਾਰਪੁਰ ਸੜਕ ਦੇ ਸੁਧਾਰੀਕਰਣ ਲਈ 574 . 50 ਲੱਖ ਰੁਪਏ, ਬਵਾਨੀਖੇੜਾ-ਗੜੀ-ਬਾਟੌਲ-ਬਾਸ-ਬੜਛੱਪਰ-ਜੁਲਾਨਾ ਸੜਕ ਮਾਰਗ ਲਈ 1777.95 ਲੱਖ
ਰੁਪਏ, ਬਰਵਾਲਾ-ਜੀਂਦ ਸੜਕ ਦੇ ਕੋਠਕਲਾਂ ਅਤੇ ਕੋਠਖੁਰਦ ਤੱਕ ਸੁਧਾਰੀਕਰਣ ਲਈ 615.12 ਲੱਖ ਰੁਪਏ, ਜਾਖਲ - ਧਰਸੂਲ-ਭੁੰਨਾ-ਪਾਵੜਾ-ਸਾਰਸੌਦ ਸੜਕ ਲਈ 944.59 ਲੱਖ ਰੁਪਏ ਅਤੇ ਟੋਹਾਨਾ-ਕੁੱਲਾ-ਰਤੀਆ ਸੜਕ ਦੇ ਪੰਜਾਬ ਸੀਮਾ ਤੱਕ ਲਈ 280.35 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਇਸ ਤਰ੍ਹਾ, ਸਿਰਸਾ ਜਿਲ੍ਹੇ ਵਿੱਚ ਦੇਸੁਮਲਕਾਨਿਆ ਤ’ੋਂ ਕਨਕਵਾਲ ਸੜਕ ਲਈ 181.59 ਲੱਖ ਰੁਪਏ, ਦਿੱਲੀ-ਹਿਸਾਰ ਸੜਕ ਮਾਰਗ ਨੂੰ ਸੁਲੇਮਾਨਕੀ ਅਤੇ ਖੁੰਇਮਲਕਾਂ ਤੱਕ 181.21 ਲੱਖ ਰੁਪਏ, ਰੋੜੀ ਤ’ੋਂ ਫੱਤਾ ਬਾਲੁ ਸੜਕ ਦੇ ਪੰਜਾਬ ਸੀਮਾ ਤੱਕ ਸੁਧਾਰੀਕਰਣ ਲਈ 744.82 ਲੱਖ ਰੁਪਏ, ਬਾਜੇਕਾਂ ਤ’ੋਂ ਸ਼ਾਹਪੁਰ ਬੇਗੁ ਸੜਕ ਲਈ
352.71 ਲੱਖ ਰੁਪਏ, ਰਾਏਪੁਰ ਤ’ੋ ਬਕਰੀਆਂਵਾਲੀ ਸੜਕ ਲਈ 430.92 ਲੱਖ ਰੁਪਏ, ਕੁਟੀਆਂ-ਜੋਧਕਾਂ ਸੜਕ ਲਈ 179.82 ਲੱਖ ਰੁਪਏ ਅਤੇ ਜੋਧਕਾਂ ਤ’ੋਂ ਰੂਪਾਵਾਸ ਸੜਕ ਲਈ 182.23 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਜਾਣੀ ਸ਼ਾਮਿਲ ਹੈ। ਉਨ੍ਹਾਂ ਨੇ ਦਸਿਆ ਕਿ ਇਸ ਤਰ੍ਹਾ, ਜੀਂਦ ਜਿਲ੍ਹੇ ਵਿੱਚ ਕ”ੌਮੀ ਰਾਜ ਮਾਰਗ 71 ਦੇ ਨਜ਼ਦੀਕ ਬਿਜਲੀ ਬੋਰਡ ਸੜਕ ਮਾਰਗ ਦੇ ਐਨ.ਜੀ.ਐਮ. ਕਾਟਰ ਮਾਰਕਿਟ ਤੱਕ ਸੁਧਾਰੀਕਰਣ ਲਈ 242.46 ਲੱਖ ਰੁਪਏ, ਭੁਮਤਾਨ ਤ’ੋਂ ਬੁਲਾਂ ਸੜਕ ਲਈ 172.15 ਲੱਖ ਰੁਪਏ, ਖਰਲ ਤ’ੋ ਧਮਤਾਨ ਸਾਹਿਬ ਸੜਕ ਲਈ 245.45 ਲੱਖ ਰੁਪਏ, ਅਲੀਪੁਰਾ ਤ’ੋਂ ਲੌਧਰ ਸੜਕ ਲਈ 277.93 ਲੱਖ ਰੁਪਏ, ਛਾਤਰ
ਤ’ੋਂ ਮੰਡੀ ਸੜਕ ਤੱਕ ਲਈ 293.67 ਲੱਖ ਰੁਪਏ, ਨਗੁਰਾਂ ਤ’ੋਂ ਧਨਖੇੜੀ ਸੜਕ ਲਈ 245.95 ਲੱਖ ਰੁਪਏ, ਬਾਹੇੜੀ ਤ’ੋਂ ਭਿਗਾਨਾ ਸੜਕ ਲਈ 166.26 ਲੱਖ ਰੁਪਏ, ਭਿਗਾਨਾਂ ਤ’ੋ ਦੁਰਾਣਾ ਸੜਕ ਲਈ 126.59 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਰਾਓ ਨਰਬੀਰ ਨੇ ਦਸਿਆ ਕਿ ਰਿਵਾੜੀ ਜਿਲ੍ਹੇ ਵਿੱਚ ਪੀ.ਐਸ.ਆਰ.ਤ’ੋ ਡੇਜੀ ਰੋਡ ਵਾਇਆ ਬੰਬੇਰ ਸੜਕ ਦੇ ਸੁਧਾਰੀਕਰਣ ਲਈ 285.48 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ, ਜਦੋਂ ਕਿ ਮਹੇਂਦਰਗੜ ਜਿਲ੍ਹੇ ਵਿੱਚ ਨਾਰਨੌਲ-ਸਿਘਾਂਨਾ ਸੜਕ ਨੂੰ ਨਾਂਗਲ ਕਥਾ ਤੱਕ ਲਈ 359.32 ਲੱਖ ਰੁਪਏ, ਨਾਰਨੌਲ-ਸਿਘਾਂਨਾ ਸੜਕ ਦੇ ਦ’ੋਹਰ ਮਹ’ੋਮਦਪੁਰ ਸੜਕ ਦੇ ਰਾਜਸਥਾਨ
ਸੀਮਾ ਤੱਕ ਲਈ 265.46 ਲੱਖ ਰੁਪਏ, ਨਸੀਬਪੁਰ ਤ’ੋ ਧਾਰਸੋਂ ਮਹਿਰਮਪੁਰ ਸੜਕ ਲਈ 340.93 ਲੱਖ ਰੁਪਏ, ਨਸੀਬਪੁਰ-ਮਹਿਰਮਪੁਰ ਤ’ੋਂ ਬਾਸ ਕਿਰੌੜ ਸੜਕ ਲਈ 196.36 ਲੱਖ ਰੁਪਏ, ਬਾਸਕੀਕਿਰੌੜ ਤ’ੋਂ ਢਾਣੀ ਸੈਨੀਯਾਨ ਸੜਕ ਲਈ 111.47 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਸ ਤਰ੍ਹਾ, ਸੋਨੀਪਤ ਜਿਲ੍ਹੇ ਵਿੱਚ ਸੋਨੀਪਤ-ਮਲਹਾਣਾ-ਫਰਮਾਣਾ ਸੜਕ ਮਾਰਗ ਲਈ 1109.48 ਲੱਖ ਰੁਪਏ, ਗੋਹਾਨਾ-ਸਿਸਾਨਾ ਸੜਕ ਲਈ 732.99 ਲੱਖ ਰੁਪਏ, ਖਰਖੌਦਾ-ਮਟਿੰਡੂ-ਮੋਰਖੇੜੀ ਸੜਕ ਲਈ 551.16 ਲੱਖ ਰੁਪਏ ਅਤੇ ਸਿੰਸਾਨਾ ਤ’ੋ ਹਸਨਗੜ ੋਦੇ ਸੁਧਾਰੀਕਰਣ ਲਈ 342.90 ਲੱਖ ਰੁਪਏ ਦੀ ਰਕਮ
ਮੰਜੂਰ ਕੀਤੀ ਗਈ ਹੈ। ਖਰਖੌਦਾ ਤ’ੋ ਆਸੌਂਡਾ ਸੜਕ ਅਤੇ ਲੁਕਸਰ ਸੜਕ ਲਈ ਕ੍ਰਮਵਾਰ 940.16 ਲੱਖ ਰੁਪਏ ਅਤੇ 26.43 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਰਾਓ ਨਰਬੀਰ ਨੇ ਦਸਿਆ ਕਿ ਇਸ ਤਰ੍ਹਾ, ਝੱਜਰ-ਬਾਦਲੀ ਸੜਕ ਨੂੰ ਖੁੰਗਈ ਤੱਕ ਸੁਧਾਰੀਕਰਣ ਲਈ 264.57 ਲੱਖ ਰੁਪਏ, ਸਾਲਹਾਵਾਸ ਤ’ੋਂ ਝਾਂਸਵਾ ਸੜਕ ਲਈ 173.29 ਲੱਖ ਰੁਪਏ ਅਤੇ ਬਿਥਲਾ ਤ’ੋਂ ਭੁਰਾਵਾਸ ਸੜਕ ਮਾਰਗ ਲਈ 111.30 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ
ਕਰਨਾਲ ਜਿਲ੍ਹੇ ਵਿੱਚ ਖੇੜੀ ਸਰਫਾਲੀ ਤ’ੋਂ ਮੁੰਧ ਅਤੇ ਜੀਂਦ ਰੋਡ ਅਸੰਧ ਤੱਕ ਲਈ 365.08 ਲੱਖ ਰੁਪਏ, ਝੀਮੜੀ ਖੇੜਾ ਤ’ੋਂ ਤੇਲੀ ਖੇੜਾ ਸੜਕ ਲਈ 243.63 ਲੱਖ ਰੁਪਏ, ਉਪਲਾਨਾਤਂ ਜਲਮਾਨਾ ਸੜਕ ਲਈ 250.84 ਲੱਖ ਰੁਪਏ ਅਤੇ ਬੱਲਾ ਤ’ੋਂ ਪਾਧਾ ਸੜਕ ਨੂੰ ਥਾਰਵਾ ਮਾਜਰਾ ਤੱਕ ਲਈ 650.75 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ, ਜਦੋਂ ਕਿ ਪਾਣੀਪਤ ਜਿਲ੍ਹੇ ਵਿੱਚ ਸਮਾਲਖਾ (ਜੀਏ ਕਾਲਜ) ਤ’ੋਂ ਇਸਰਾਨਾ ਸੜਕ ਦੇ ਮਜਬੂਤੀਕਰਣ ਲਈ 1283.27 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ।