ਅਮਿਤ ਸ਼ਾਹ ਨੇ ਦਸਿਆ ਕਿਵੇਂ ਸਾਰੇ ਪ੍ਰਧਾਨ ਮੰਤਰੀਆਂ ਤੋਂ ਵੱਖ ਹਨ ਪੀਐਮ ਮੋਦੀ 
Published : Aug 23, 2019, 1:48 pm IST
Updated : Aug 23, 2019, 1:48 pm IST
SHARE ARTICLE
Amit shah told how pm modi is different from prime minister
Amit shah told how pm modi is different from prime minister

ਉਹਨਾਂ ਦਸਿਆ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਅਜਿਹੇ ਦਰਜਨਾਂ ਕੰਮ ਕੀਤੇ ਹਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਨਾਲ ਹੀ ਸਖ਼ਤ ਫ਼ੈਸਲੇ ਲੈਣੇ  ਸ਼ੁਰੂ ਕਰ ਦਿੱਤੇ ਹਨ। ਗੱਲ ਭਾਵੇਂ ਤਿੰਨ ਤਲਾਕ ਬਿਲ ਦੀ ਹੋਵੇ ਜਾਂ ਫਿਰ ਜੰਮੂ ਕਸ਼ਮੀਰ ਦੇ ਤੋਂ ਧਾਰਾ 370 ਹਟਣ ਦੀ। ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਸਖ਼ਤ ਫ਼ੈਸਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਅੱਗੇ ਵੀ ਹੋਰ ਵੱਡੇ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਏ ਗਏ ਇਤਿਹਾਸਿਕ ਕਦਮ ਬਾਰੇ ਇਕ ਲੇਖ ਲਿਖਿਆ ਹੈ।

Article 370 was a hurdle for development of Jammu & Kashmir : ModiPM Narendra Modi

ਉਹਨਾਂ ਨੇ ਲੇਖ ਵਿਚ ਲਿਖਿਆ ਹੈ ਕਿ ਆਜ਼ਾਦੀ ਤੋਂ ਬਾਅਦ ਹੋਈਆਂ 17 ਲੋਕ ਸਭਾ ਚੋਣਾਂ ਵਿਚ ਦੇਸ਼ ਨੇ 22 ਸਰਕਾਰਾਂ ਅਤੇ 15 ਪ੍ਰਧਾਨ ਮੰਤਰੀ ਦੇਖੇ ਹਨ। ਸਾਰੀਆਂ ਸਰਕਾਰਾਂ ਨੇ ਰਾਸ਼ਟਰ ਦਾ ਨਿਰਮਾਣ ਕਰਨ ਵਿਚ ਅਪਣਾ ਯੋਗਦਾਨ ਦਿੱਤਾ ਹੈ ਪਰ ਅਜਿਹੀਆਂ ਸਰਕਾਰਾਂ ਘਟ ਹੀ ਰਹੀਆਂ ਹਨ ਜੋ ਦੂਰ ਦੁਰਾਡੇ ਨਤੀਜੇ ਕੱਢਣ ਵਾਲੇ ਕੰਮ ਕਰ ਸਕਦੀਆਂ ਹਨ। ਗ੍ਰਹਿ ਮੰਤਰੀ ਨੇ ਲਿਖਿਆ ਕਿ 55 ਸਾਲ ਦੇ ਸ਼ਾਸਨ ਵਿਚ ਕਾਂਗਰਸ ਨੂੰ ਅੱਠ ਵਾਰ ਸੰਪੂਰਨ ਬਹੁਮਤ ਨਾਲ ਫ਼ਤਵਾ ਮਿਲਿਆ ਸੀ ਪਰ ਉਸ ਨੇ ਸ਼ਾਇਦ ਦਸ ਕੰਮ ਵੀ ਅਜਿਹੇ ਨਹੀਂ ਕੀਤੇ ਹੋਣੇ ਜਿਸ ਨਾਲ ਦੇਸ਼ ਨੂੰ ਫ਼ੈਸਲਾਕੁੰਨ ਦਿਸ਼ਾ ਮਿਲੀ ਹੋਵੇ।

Amit Shah on Article 370Amit Shah 

ਉਹਨਾਂ ਦਸਿਆ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਅਜਿਹੇ ਦਰਜਨਾਂ ਕੰਮ ਕੀਤੇ ਹਨ ਜਿਸ ਨਾਲ ਨਾ ਕੇਵਲ ਆਮ ਲੋਕਾਂ ਦੇ ਜੀਵਨ ਵਿਚ ਬਦਲਾਅ ਆਇਆ ਹੈ ਬਲਕਿ ਭਾਰਤ ਦੀ ਦੁਨੀਆ ਦੇ ਸਾਹਮਣੇ ਵੱਖਰੀ ਪਹਿਚਾਣ ਬਣੀ ਹੈ। ਮੋਦੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਹਨਾਂ ਦੀ ਦ੍ਰਿੜ ਇੱਛਾ ਸ਼ਕਤੀ ਹੈ ਜਿਸ ਦਾ ਸਭ ਤੋਂ ਜ਼ਿਆਦਾ ਉਦਾਹਰਣ ਰਾਜ ਸਭਾ ਵਿਚ ਸੰਖਿਆ ਬਲ ਨਾ ਹੋਣ ਦੇ ਬਾਵਜੂਦ ਧਾਰਾ 370 ਅਤੇ 35 ਏ ਨੂੰ ਸਮਾਪਤ ਕਰਨਾ ਰਿਹਾ।

ਇਹਨਾਂ ਦੋਵਾਂ ਧਾਰਾਵਾਂ ਦੇ ਕਾਰਨ ਕਸ਼ਮੀਰ ਦੇਸ਼ ਦੀ ਵਿਕਾਸ ਦੀ ਮੁੱਖ ਧਾਰਾ ਨਾਲ ਹੀ ਨਹੀਂ ਜੁੜ ਸਕਿਆ ਜਿਸ ਨਾਲ ਉੱਥੇ ਅਤਿਵਾਦੀ ਅਤੇ ਵੱਖਵਾਦੀ ਸ਼ਕਤੀਆਂ ਫਲ ਫੁਲ ਰਹੀਆਂ ਸਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement