
ਹੁਣ ਚੁੱਕਣਗੇ ਪੜ੍ਹਾਈ ਦਾ ਖਰਚਾ
ਨਵੀਂ ਦਿੱਲੀ: ਹਾਲ ਹੀ ਦੇ ਵਿਚ ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਅਤੇ ਉਸ ਦੇ ਬੱਚੇ ਦੀ ਤਸਵੀਰ ਕਾਫ਼ੀ ਤੇਜ਼ੀ ਨਾਲ ਵਾਇਰਲ ਹੋਈ ਸੀ। ਇਹ ਵਿਅਕਤੀ ਅਪਣੇ ਬੇਟੇ ਦੀ ਪ੍ਰੀਖਿਆ ਦਿਵਾਉਣ ਲਈ 106 ਕਿਲੋਮੀਟਰ ਸਾਈਕਲ ਚਲਾ ਕੇ ਪ੍ਰੀਖਿਆ ਕੇਂਦਰ ਪਹੁੰਚਿਆ ਸੀ। ਵਿਅਕਤੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਤੇ ਹਰ ਕੋਈ ਇਸ ਪਿਤਾ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਸੀ।
Anand Mahindra steps in to help MP boy whose father cycled 106KM
ਵਾਇਰਲ ਹੁੰਦੇ ਹੋਏ ਇਹ ਤਸਵੀਰ ਕਾਰੋਬਾਰੀ ਅਨੰਦ ਮਹਿੰਦਰਾ ਤੱਕ ਵੀ ਪਹੁੰਚ ਗਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਪਿਤਾ ਦੀ ਮਦਦ ਲਈ ਹੱਥ ਵਧਾਇਆ ਹੈ। ਇਸ ਦੀ ਜਾਣਕਾਰੀ ਖੁਦ ਆਨੰਦ ਮਹਿੰਦਰਾ ਨੇ ਟਵਿਟਰ ‘ਤੇ ਦਿੱਤੀ ਹੈ। ਉਹਨਾਂ ਨੇ ਟਵੀਟ ਦੇ ਜ਼ਰੀਏ ਸ਼ੋਭਾਰਾਮ ਦੇ ਬੇਟੇ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅਪਣੇ ਟਵੀਟ ਵਿਚ ਸ਼ੋਭਾਰਾਮ ਨੂੰ ਇਕ ਹੀਰੋ ਦੱਸਿਆ ਹੈ।
Anand Mahindra steps in to help MP boy whose father cycled 106 km
ਉਹਨਾਂ ਨੇ ਲਿਖਿਆ, ‘ਇਕ ਹੀਰੋ ਬਾਪ, ਜੋ ਅਪਣੇ ਬੱਚਿਆਂ ਲਈ ਉੱਚੇ ਸੁਪਨੇ ਦੇਖਦਾ ਹੈ, ਜੋ ਦੇਸ਼ ਦੇ ਵਿਕਾਸ ਨੂੰ ਗਤੀ ਦਿੰਦੇ ਹਨ। ਸਾਡੀ ਸੰਸਥਾ ਆਸ਼ੀਸ਼ ਦੀ ਅਗਲੀ ਪੜ੍ਹਾਈ ਦਾ ਖਰਚਾ ਚੁੱਕੇਗੀ। ਕੀ ਕੋਈ ਪੱਤਰਕਾਰ ਇਹਨਾਂ ਨਾਲ ਸੰਪਰਕ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ?’
A heroic parent. One who dreams big for his children. These are the aspirations that fuel a nation’s progress. At @MahindraRise we call it a Rise story. Our Foundation would be privileged to support Aseesh’s further Education. Could the journalist please connect us? pic.twitter.com/KsVVy6ptMU
— anand mahindra (@anandmahindra) August 20, 2020
ਜ਼ਿਕਰਯੋਗ ਹੈ ਕਿ 38 ਸਾਲਾ ਸ਼ੋਭਾਰਾਮ ਨਾਮ ਦੇ ਇਕ ਵਿਅਕਤੀ ਦੇ ਬੇਟੇ ਆਸ਼ੀਸ਼ ਦੀ 10ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਸੀ ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੱਸਾਂ ਬੰਦ ਸਨ। ਇਸ ਕਾਰਨ ਬੱਚੇ ਦੇ ਪਿਤਾ ਨੇ ਪ੍ਰੀਖਿਆ ਕੇਂਦਰ ਪਹੁੰਚਣ ਲਈ 106 ਕਿਲੋਮੀਟਰ ਤੱਕ ਦਾ ਸਫ਼ਰ ਸਾਈਕਲ ‘ਤੇ ਤੈਅ ਕੀਤਾ ਸੀ।
Anand Mahindra steps in to help MP boy whose father cycled 106 km
ਸਫਰ ਦੌਰਾਨ ਉਹਨਾਂ ਨੇ ਖਾਣ-ਪੀਣ ਦਾ ਸਮਾਨ ਅਪਣੇ ਨਾਲ ਹੀ ਰੱਖ ਲਿਆ ਸੀ ਤੇ ਰਾਸਤੇ ਵਿਚ ਉਹਨਾਂ ਨੇ ਇਕ ਜਗ੍ਹਾ ਅਰਾਮ ਵੀ ਕੀਤਾ। ਸ਼ੋਭਾਰਾਮ ਦੇ ਇਸ ਜਜ਼ਬੇ ਨੂੰ ਦੇਖ ਕੇ ਲੋਕ ਉਹਨਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।