
ਕੇਜਰੀਵਾਲ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਹਵਾ ਨੂੰ ਸਾਫ਼ ਕਰਨ ਦੀ ਇਹ ਪ੍ਰਣਾਲੀ ਅਮਰੀਕਾ ਤੋਂ ਲਿਆਂਦੀ ਗਈ ਹੈ।
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਘਟਾਉਣ ਦੇ ਯਤਨਾਂ ਦੇ ਤਹਿਤ ਦੇਸ਼ ਦੇ ਪਹਿਲੇ 'ਸਮੋਗ ਟਾਵਰ' (Smog Tower) ਦਾ ਉਦਘਾਟਨ (Inaugurated) ਕੀਤਾ। ਕਨਾਟ ਪਲੇਸ (Connaught Place) ਵਿਖੇ ਸਥਾਪਤ ਇਸ ਟਾਵਰ ਨੂੰ ਪ੍ਰਦੂਸ਼ਣ ਵਿਰੁੱਧ ਚੱਲ ਰਹੀ ਲੜਾਈ ਵਿਚ ਇਕ ਮੀਲ ਪੱਥਰ ਦੱਸਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਇਹ ਪ੍ਰਯੋਗ ਸਫ਼ਲ ਰਿਹਾ ਤਾਂ ਹੋਰ ਹਿੱਸਿਆਂ ਵਿਚ ਵੀ ਇਸੇ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਹਵਾ ਨੂੰ ਸਾਫ਼ ਕਰਨ ਦੀ ਇਹ ਪ੍ਰਣਾਲੀ ਅਮਰੀਕਾ ਤੋਂ ਲਿਆਂਦੀ ਗਈ ਹੈ।
Arvind Kejriwal inaugurated India's first Smog Tower in Delhi
ਇਸ ਦੇ ਪ੍ਰਭਾਵ ਦਾ ਮੁਲਾਂਕਣ IIT ਦਿੱਲੀ ਅਤੇ ਮੁੰਬਈ ਦੇ ਮਾਹਰਾਂ ਦੁਆਰਾ ਕੀਤਾ ਜਾਵੇਗਾ। ਉਹ ਇਕ ਮਹੀਨੇ ਦੇ ਅੰਕੜਿਆਂ ਦੇ ਅਧਾਰ ਤੇ ਸ਼ੁਰੂਆਤੀ ਅਤੇ ਅਗਲੇ ਦੋ ਸਾਲਾਂ ਵਿਚ ਇਸਦੇ ਪ੍ਰਭਾਵ ਬਾਰੇ ਪੂਰੀ ਜਾਣਕਾਰੀ ਦੇਣਗੇ। ਉਨ੍ਹਾਂ ਦੇ ਸੁਝਾਵਾਂ ਦੇ ਆਧਾਰ 'ਤੇ ਹੀ ਅਗਲਾ ਫੈਸਲਾ ਲਿਆ ਜਾਵੇਗਾ ਕਿ ਇਹ ਸਿਸਟਮ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਸਥਾਪਤ ਕਰਨਾ ਹੈ ਜਾਂ ਨਹੀਂ।
Arvind Kejriwal inaugurated India's first Smog Tower in Delhi
ਕੇਜਰੀਵਾਲ ਨੇ ਦੱਸਿਆ ਕਿ ਲਗਭਗ 24 ਫੁੱਟ ਦੀ ਉਚਾਈ ਵਾਲਾ ਇਹ ਟਾਵਰ 1 ਕਿਲੋਮੀਟਰ ਦੇ ਘੇਰੇ ਵਿਚ ਹਵਾ ਨੂੰ ਸਾਫ਼ (Clean the air) ਕਰੇਗਾ, ਜਿਸ ਨਾਲ ਦਿੱਲੀ ਵਿਚ ਪ੍ਰਦੂਸ਼ਣ (Reduce Air Pollution) ਦਾ ਪੱਧਰ ਘੱਟ ਜਾਵੇਗਾ। ਇਸ 'ਤੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਦਿੱਲੀ ਸਰਕਾਰ ਦੇ ਯਤਨਾਂ ਨੇ ਪਹਿਲਾਂ ਦੇ ਮੁਕਾਬਲੇ ਪ੍ਰਦੂਸ਼ਣ ਘੱਟ ਕੀਤਾ ਹੈ, ਪਰ ਇਸ ਵਿਲੱਖਣ ਕੋਸ਼ਿਸ਼ ਤੋਂ ਬਾਅਦ ਲੋਕਾਂ ਨੂੰ ਵਧੇਰੇ ਰਾਹਤ ਮਿਲ ਸਕਦੀ ਹੈ। ਹਵਾ ਨੂੰ ਸਾਫ਼ ਕਰਨ ਦੀ ਇਸਦੀ ਸਮਰੱਥਾ 1000 ਕਿਊਬਿਕ ਮੀਟਰ ਪ੍ਰਤੀ ਸਕਿੰਟ ਹੈ, ਇਸਦੀ ਮਦਦ ਨਾਲ ਪੀਐਮ 10 ਅਤੇ ਪੀਐਮ 2.5 ਦੀ ਮਾਤਰਾ ਘੱਟ ਜਾਵੇਗੀ।