
ਸੂਬੇਦਾਰ ਨੀਰਜ਼ ਚੋਪੜਾ, ਜਿਨ੍ਹਾਂ ਨੇ ਭਾਲਾ ਸੁੱਟਣ ’ਚ ਸੋਨੇ ਦਾ ਤਮਗ਼ਾ ਹਾਸਲ ਕੀਤਾ, ਉਨ੍ਹਾਂ ਦੇ ਇਸ ਪ੍ਰੋਗਰਾਮ ’ਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਟੋਕੀਉ ਉਲੰਪਿਕ ’ਚ ਹਿੱਸਾ ਲੈਣ ਵਾਲੇ ਫ਼ੌਜੀਆਂ ਨੂੰ ਪੁਣੇ ਸਥਿਤ ਆਰਮੀ ਸਪੋਰਟਸ ਇੰਸਟੀਚਿਊਟ ’ਚ ਅੱਜ ਸਨਮਾਨਤ ਕਰਨਗੇ। ਰਖਿਆ ਮੰਤਰਾਲਾ ਵਲੋਂ ਜਾਰੀ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ। ਇਸ ਵਿਚ ਦਸਿਆ ਗਿਆ ਕਿ ਹਾਲਹੀ ’ਚ ਸੰਪਨ ਹੋਈਆਂ ਟੋਕੀਉ ਉਲੰਪਿਕ ਖੇਡਾਂ ’ਚ ਭਾਰਤ ਦੀ ਅਗਵਾਈ ਕਰਨ ਵਾਲੀ ਫ਼ੋਰਸ ਦੇ ਸਾਰੇ ਮੁਲਾਜ਼ਮਾਂ, ਸੂਬੇਦਾਰ ਨੀਰਜ਼ ਚੋਪੜਾ, ਜਿਨ੍ਹਾਂ ਨੇ ਭਾਲਾ ਸੁੱਟਣ ’ਚ ਸੋਨੇ ਦਾ ਤਮਗ਼ਾ ਹਾਸਲ ਕੀਤਾ, ਉਨ੍ਹਾਂ ਦੇ ਇਸ ਪ੍ਰੋਗਰਾਮ ’ਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
Subedar Neeraj Chopra
ਬਿਆਨ ਮੁਤਾਬਕ, ਸਿੰਘ ਇਸ ਦੌਰਾਨ ਏ.ਐਸ.ਆਈ. ਦੇ ਉਭਰਦੇ ਖਿਡਾਰੀਆਂ ਅਤੇ ਫ਼ੌਜੀਆਂ ਨਾਲ ਵੀ ਗੱਲਬਾਤ ਕਰਨਗੇ। ਇਸ ਵਿਚ ਦਸਿਆ ਗਿਆ ਕਿ ਉਹ ਦਖਣੀ ਕਮਾਡ ਦੇ ਦਫ਼ਤਰ ਜਾਣਗੇ। ਰਖਿਆ ਮੰਤਰੀ ਦੇ ਨਾਲ ਪ੍ਰਮੁੱਖ ਰੱਖਿਆ ਪ੍ਰਧਾਨ ਐਮ.ਐਮ. ਨਰਵਣੇ, ਦਖਣੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਜੇ.ਐਸ. ਨੈਨ ਵੀ ਹੋਣਗੇ।
Rajnath singh
ਹੁਣ ਤਕ ਏ.ਐਸ.ਆਈ. ਦੇ 34 ਖਿਡਾਰੀਆਂ ਨੇ ਉਲੰਪਿਕ ਤਮਗ਼ੇ ਜਿੱਤੇ ਹਨ, 21 ਨੇ ਏਸ਼ੀਆਈ ਖੇਡਾਂ ’ਚ ਜਿੱਤ ਹਾਸਲ ਕੀਤੀ ਹੈ, 6 ਨੇ ਯੂਥ ਗੇਮਾਂ ’ਚ ਤਮਗ਼ੇ ਜਿੱਤੇ ਹਨ ਅਤੇ 13 ਅਰਜੁਨ ਪੁਰਸਕਾਰ ਜੇਤੂ ਹਨ। ਬਿਆਨ ’ਚ ਕਿਹਾ ਗਿਆ ਕਿ ਮੇਜਰ ਧਿਆਨ ਚੰਦ ਤੋਂ ਲੈ ਕੇ ਸੂਬੇਦਾਰ ਨੀਰਜ ਚੋਪੜਾ ਤਕ ਭਾਰਤੀ ਫ਼ੌਜ ਹਮੇਸ਼ਾ ਹੀ ਭਾਰਤੀ ਖੇਡਾਂ ਦੀ ਰੀੜ੍ਹ ਰਹੀ ਹੈ, ਜਿਨ੍ਹਾਂ ਨੇ ਭਾਰਤੀ ਖੇਡਾਂ ਦੇ ਇਤਿਹਾਸ ’ਚ ਅਪਣੇ ਨਾਂ ਸੁਨਹਿਰੀ ਅੱਖ਼ਰਾਂ ’ਚ ਦਰਜ ਕੀਤੇ ਹਨ।