
ਅਨੁਰਾਧਾ ਭਾਰਗਵ ਨੇ ਕਿਹਾ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਰਾਸ਼ਟਰਪਿਤਾ ਦਾ ਸਨਮਾਨ ਮਿਲਣਾ ਚਾਹੀਦੈ।
ਸ਼ਾਹਬਾਦ ਮਾਰਕੰਡਾ(ਅਵਤਾਰ ਸਿੰਘ): ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ (GTBB) ਕਰਨਾਲ ਦੀ ਪ੍ਰਧਾਨ ਐਡਵੋਕੇਟ ਅਨੁਰਾਧਾ ਭਾਰਗਵ (Advocate Anuradha Bhargav) ਨੇ ਸਿੱਖ ਸਮਾਜ ਨੂੰ ਲੈ ਕੇ ਕੁੱਝ ਗੱਲਾਂ ਕਹੀਆਂ, ਜਿਸ ਵਿਚ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਨਾਜ਼ੁਕ ਬਣ ਚੁੱਕੇ ਹਨ। ਦੇਸ਼ ਲਈ ਸਿੱਖਾਂ ਨੇ ਸ਼ਹਾਦਤਾਂ ਦਿਤੀਆਂ, ਸਿੱਖਾਂ ਨੇ ਦੇਸ਼ ਲਈ ਵੱਡੇ ਵੱਡੇ ਕਾਰਜ ਕੀਤੇ, ਅੱਜ ਉਨ੍ਹਾਂ ਨਾਲ ਭੇਦਭਾਵ (Discrimination of Sikhs) ਦੀ ਧਾਰਨਾ ਸਰਕਾਰਾਂ ਨੇ ਬਣਾਈ ਹੋਈ ਹੈ।
Sikh Society
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨੁਰਾਧਾ ਨੇ ਕਿਹਾ ਕਿ ਸਿੱਖਾਂ ਨੂੰ ਸੰਸਾਰ ਵਿਚ ਬਹੁਤ ਸਨਮਾਨ ਦਿਤਾ ਜਾਂਦਾ ਹੈ। ਜੇਕਰ ਗੱਲ ਕਰੀਏ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੀ ਸਿੱਖਾਂ ਨੂੰ ਪਲਕਾਂ ਉਤੇ ਬਿਠਾਇਆ ਜਾਂਦਾ ਹੈ। ਸੰਸਾਰ ਦੇ ਰਾਸ਼ਟਰੀ ਝੰਡੇ ਬਰਾਬਰ ਵਿਚ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਉਂਦੇ ਹਨ, ਲੇਕਿਨ ਸਾਡੇ ਦੇਸ਼ ਦੀ ਵਿਡੰਬਨਾ ਇਹ ਹੈ ਕਿ ਅੱਜ ਨਿਸ਼ਾਨ ਸਾਹਿਬ ਨੂੰ ਵੀ ਖ਼ਾਲਿਸਤਾਨ ਦਾ ਝੰਡਾ ਕਰਾਰ ਦੇ ਦਿਤਾ ਜਾਂਦਾ ਹੈ। ਇਹ ਉਹੀ ਲਾਲ ਕਿਲ੍ਹਾ ਹੈ ਜਿਸ ਵਿਚ ਭਾਰਤੀਆਂ ਵਿਸ਼ੇਸ਼ ਕਰ ਕੇ ਸਿੱਖਾਂ ਦਾ ਖ਼ੂਨ ਡੁਲ੍ਹਿਆ ਹੈ ਜਿਸ ਦੇ ਸਾਹਮਣੇ ਸ੍ਰੀ ਗੁਰੂ ਤੇਗ਼ ਬਹਾਦਰ ਜੀ (Sri Guru Tegh Bahadur Ji) ਨੇ ਸ਼ਹਾਦਤ ਦਿਤੀ ਹੈ, ਅੱਜ ਜਿਸ ਸੰਧੂਰ ਅਤੇ ਬਿੰਦੀ ਦੀ ਅਸੀ ਗੱਲ ਕਰਦੇ ਹਾਂ ਉਹ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਦੇਣ ਹੈ।
Anuradha Bhargav
ਐੇਡਵੋਕੇਟ ਅਨੁਰਾਧਾ ਭਾਗਰਵ ਨੇ ਸਿੱਖ ਸਮਾਜ ਦੀਆਂ ਉਪਲਭਧੀਆਂ ਗਿਣਾਉਂਦੇ ਹੋਏ ਅੰਮ੍ਰਿਤਪਾਲ ਕੌਰ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਦੇਸ਼ ਦੀ ਪਹਿਲੀ ਸਿਹਤ ਮੰਤਰੀ ਹੋ ਕੇ 100 ਏਕੜ ਭੂਮੀ ਏਮਜ਼ ਹਸਪਤਾਲ ਦਿੱਲੀ ਨੂੰ ਦਾਨ ਦੇ ਦਿਤੀ, ਉਥੇ ਹੀ ਦੂਜੇ ਪਾਸੇ ਲਹਿਣਾ ਸਿੰਘ ਮਜੀਠਿਆ ਜੋ ਪਹਿਲੇ ਵਿਗਿਆਨੀ ਹੋਏ ਜਿਨ੍ਹਾਂ ਨੇ 2 ਨਾਲੀਆਂ ਵਾਲੀ ਬੰਦੂਕ ਬਣਾਈ ਜਿਸ ਨੂੰ ਵੇਖ ਕੇ ਅੰਗਰੇਜ਼ ਵੀ ਹੈਰਾਨ ਸਨ।
Maharaja Ranjit Singh Ji
ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੀ ਜਿਨ੍ਹਾਂ ਨੇ ਅਪਣੇ ਸਾਸ਼ਨਕਾਲ ਵਿਚ ਸੱਭ ਧਰਮਾਂ ਦਾ ਸਨਮਾਨ ਕੀਤਾ ਲੇਕਿਨ ਅੱਜ ਦੀ ਹਕੂਮਤ ਧਰਮਾਂ ’ਤੇ ਰਾਜਨੀਤੀ ਕਰ ਰਹੀ ਹੈ। ਅਨੁਰਾਧਾ ਭਾਰਗਵ ਨੇ ਕਿਹਾ ਕਿ ਸੰਨ 1962 ਵਿਚ ਜਦੋਂ ਚੀਨ ਨੇ ਭਾਰਤ ਉੱਤੇ ਹਮਲਾ ਕੀਤਾ ਉਦੋਂ ਐਨਡੀਐਫ਼ ਫ਼ੰਡ ਬਣਾਇਆ ਗਿਆ ਜੋ ਕਿ ਨੈਸ਼ਨਲ ਡਿਫ਼ੈਂਸ ਫ਼ੰਡ ਦੇ ਨਾਮ ਵਜੋਂ ਸੀ ਜਿਸ ਵਿਚ ਪੂਰੇ ਦੇਸ਼ ਵਲੋਂ 257 ਕਿਲੋ ਸੋਨਾ ਦਾਨ ਕੀਤਾ ਗਿਆ ਜਦਕਿ 252 ਕਿਲੋ ਸੋਨਾ ਅਤੇ ਗਹਿਣੇ ਕੇਵਲ ਪੰਜਾਬ ਅਤੇ ਸਿੱਖਾਂ ਨੇ ਦਿਤੇ ਸਨ, ਲੇਕਿਨ ਫਿਰ ਵੀ ਸਿੱਖਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ।
Sri Guru Tegh Bahadur Ji
ਐਡਵੋਕੇਟ ਅਨੁਰਾਧਾ ਭਾਰਗਵ ਨੇ ਕਿਹਾ ਕਿ ਸਿੱਖਾਂ ਦੀਆਂ ਉਪਲਭਧੀਆਂ ਸਾਹਮਣੇ ਸਰਕਾਰ ਨੂੰ ਨਤਮਸਤਕ ਹੋ ਕੇ ਉਨ੍ਹਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਰਾਸ਼ਟਰਪਿਤਾ ਦਾ ਸਨਮਾਨ ਮਿਲਣਾ ਚਾਹੀਦਾ ਹੈ ਤਾਕਿ ਸਾਡੇ ਦੇਸ਼ ਅੰਦਰ ਜੋ ਸਿੱਖਾਂ ਨੇ ਕੀਤਾ ਅੱਜ ਜੋ ਮਨੁੱਖਤਾ ਲਈ ਲੜਾਈ ਲੜ ਰਹੇ ਹਨ, ਉਨ੍ਹਾਂ ਨੂੰ ਸਨਮਾਨ ਮਿਲੇ ਤਾਕਿ ਮੇਰਾ ਸਿੱਖ ਸਮਾਜ (Sikh Society should be Respected) ਇਸ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਦੇ ਨਾਲ ਖੜਾ ਰਹੇ।