
UP News : CM ਯੋਗੀ ਨੇ ਤੁਰੰਤ ਲਿਆ ਹਾਦਸੇ ਦਾ ਨੋਟਿਸ
UP News : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਵਿੱਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ਵਿੱਚ ਅੱਜ ਸਵੇਰੇ ਪਹਿਲੀ ਮੰਜ਼ਿਲ ਦਾ ਛੱਜਾ ਡਿੱਗਣ ਨਾਲ ਕਰੀਬ 60 ਬੱਚੇ ਜ਼ਖ਼ਮੀ ਹੋ ਗਏ। 10 ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਸਕੂਲ ਦਾ ਮੈਨੇਜਰ ਫਰਾਰ ਦੱਸਿਆ ਜਾ ਰਿਹਾ ਹੈ।
ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿਚ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ‘ਤੇ ਇਕੱਠੇ ਹੋ ਗਏ। ਦਬਾਅ ਕਾਰਨ ਬਾਲਕੋਨੀ ਅਚਾਨਕ ਡਿੱਗ ਗਈ। ਸਕੂਲ ’ਚ 400 ਦੇ ਕਰੀਬ ਬੱਚੇ ਪੜ੍ਹਦੇ ਹਨ। ਜਿਵੇਂ ਹੀ ਇਸ ਹਾਦਸੇ ਦੀ ਜਾਣਕਾਰੀ ਮਿਲੀ, ਬੱਚਿਆਂ ਦੇ ਮਾਪੇ ਤੁਰੰਤ ਸਕੂਲ ਪਹੁੰਚੇ। ਮੁੱਖ ਮੰਤਰੀ ਯੋਗੀ ਨੇ ਹਾਦਸੇ ਦਾ ਨੋਟਿਸ ਲਿਆ ਹੈ। ਇਸ ਦੇ ਨਾਲ-ਨਾਲ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜੋ:Moga News : ਕੈਬਨਿਟ ਮੰਤਰੀ ਹਰਭਜਨ ਸਿੰਘ ਸਕੂਲਾਂ ਦਾ ਕੀਤਾ ਦੌਰਾ ਅਤੇ ਬੱਚਿਆਂ ਨਾਲ ਖਾਧਾ ਮਿਡ-ਡੇ-ਮੀਲ
ਦੱਸ ਦਈਏ ਕਿ ਸਕੂਲ ਵਿਚ ਕੁੱਲ 400 ਬੱਚੇ ਪੜ੍ਹਦੇ ਹਨ। ਕੁਝ ਕਲਾਸਾਂ ਪਹਿਲੀ ਮੰਜਿਲ ’ਤੇ ਚੱਲਦੀਆਂ ਹਨ ਅਤੇ ਕੁਝ ਜ਼ਮੀਨੀ ਮੰਜ਼ਿਲ ’ਤੇ ਹਨ। ਬੱਚੇ ਬਾਲਕੋਨੀ ਰਾਹੀਂ ਹੀ ਪਹਿਲੀ ਮੰਜ਼ਿਲ ਉਤੇ ਆਉਂਦੇ ਹਨ। ਹਾਦਸੇ ਦੇ ਸਮੇਂ ਬੱਚੇ ਬਾਲਕੋਨੀ ਦੇ ਨਾਲ ਬਣੀ ਪੌੜੀ ਥੱਲੇ ਪ੍ਰਾਰਥਨਾ ਕਰ ਰਹੇ ਸਨ। ਅਨਿਲ ਕੁਮਾਰ ਨੇ ਕਿਹਾ ਕਿ ਉਸ ਦਾ ਬੱਚਾ 6ਵੀਂ ਕਲਾਸ ਵਿਚ ਪੜ੍ਹਦਾ ਹੈ। ਅੱਜ ਉਸ ਦਾ ਪੇਪਰ ਸੀ। ਸਵੇਰੇ ਬੱਚਾ ਘਰੋਂ ਸਕੂਲ ਗਿਆ, ਫਿਰ ਸਕੂਲ ਦੀ ਬਾਲਕੋਨੀ ਡਿੱਗ ਗਈ, ਜਿਸ ਵਿੱਚ ਬਹੁਤ ਸਾਰੇ ਬੱਚੇ ਜ਼ਖਮੀ ਹੋਏ ਸਨ। ਉਸ ਦੇ ਬੱਚੇ ਨੂੰ ਵੀ ਸੱਟਾਂ ਵੱਜੀਆਂ ਹਨ।
ਇਹ ਵੀ ਪੜੋ:Sangrur News : ਦਿੜ੍ਹਬਾ ’ਚ ਖੱਦਰ ਸਟੋਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸਵਾਹ
ਬਾਰਾਬੰਕੀ ਦੇ ਪੁਲਿਸ ਸੁਪਰਡੈਂਟ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਬਾਲਕੋਨੀ 'ਤੇ ਬੱਚਿਆਂ ਦੇ ਭਾਰ ਕਾਰਨ ਇਹ ਡਿੱਗ ਗਈ। ਸਾਰੇ ਜ਼ਖਮੀ ਬੱਚਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
(For more news apart from UP Barabanki balcony of school fell, 40 children were injured, condition of 5 was critical News in Punjabi, stay tuned to Rozana Spokesman)