BJP ਸਾਂਸਦ ਨੇ ਕੱਟਿਆ ਸੰਸਦ ਦੀ ਸ਼ਕਲ ਵਾਲਾ ਕੇਕ, ਮਚਿਆ ਹੜਕੰਪ 
Published : Sep 23, 2018, 11:22 am IST
Updated : Sep 23, 2018, 11:22 am IST
SHARE ARTICLE
Ramshankar Katheria cutting Parliament-shaped cake on his birthday
Ramshankar Katheria cutting Parliament-shaped cake on his birthday

ਐਸਸੀ ਕਮਿਸ਼ਨ ਦੇ ਪ੍ਰਧਾਨ ਅਤੇ ਸਾਂਸਦ ਰਾਮਸ਼ੰਕਰ ਕਠੇਰਿਆ ਵਿਰੁਧ ਮੁਕੱਦਮਾ ਦਰਜ ਕਰਾਉਣ ਲਈ ਬਿਆਨ ਦਰਜ ਕਰਵਾਇਆ ਗਿਆ ਹੈ। ਇਹ ਬਿਆਨ ਰਾਸ਼ਟਰੀ ਦੋਸ਼ ਖੁਫਿਆ ਬਿਊ...

ਆਗਰਾ : ਐਸਸੀ ਕਮਿਸ਼ਨ ਦੇ ਪ੍ਰਧਾਨ ਅਤੇ ਸਾਂਸਦ ਰਾਮਸ਼ੰਕਰ ਕਠੇਰਿਆ ਵਿਰੁਧ ਮੁਕੱਦਮਾ ਦਰਜ ਕਰਾਉਣ ਲਈ ਬਿਆਨ ਦਰਜ ਕਰਵਾਇਆ ਗਿਆ ਹੈ। ਇਹ ਬਿਆਨ ਰਾਸ਼ਟਰੀ ਦੋਸ਼ ਖੁਫਿਆ ਬਿਊਰੋ ਦੇ ਅਹੁਦੇਦਾਰੀਆਂ ਨੇ ਦਿਤੀ ਹੈ। ਇਲਜ਼ਾਮ ਹੈ ਕਿ ਅਪਣੇ ਜਨਮਦਿਨ 'ਤੇ ਸਾਂਸਦ ਕਠੇਰਿਆ ਨੇ ਸੰਸਦ ਦੀ ਸ਼ਕਲ ਵਾਲੇ ਰਾਸ਼ਟਰੀ ਝੰਡਾ ਲੱਗੇ ਕੇਕ ਨੂੰ ਕੱਟਿਆ। ਉਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਸਮਰਥਕ ਵੀ ਮੌਜੂਦ ਸਨ। ਸ਼ਨਿਚਰਵਾਰ ਨੂੰ ਰਾਸ਼ਟਰੀ ਦੋਸ਼ ਖੁਫਿਆ ਬਿਊਰੋ ਦੇ ਰਾਸ਼ਟਰੀ ਪ੍ਰਧਾਨ ਅਤੁੱਲ ਸਿਰੋਹੀ, ਪਵਨ ਸਮਾਧਿਆ, ਅਵਧੇਸ਼ ਸ਼ੁਕਲਾ, ਪੰਕਜ ਗੋਇਲ ਆਦਿ ਨੇ ਹਰੀਪਰਵਤ ਥਾਣੇ ਵਿਚ ਬਿਆਨ ਦਰਜ ਕਰਵਾਇਆ ਸੀ।

Ramshankar KatheriaRamshankar Katheria

ਸ਼ੁਕਰਵਾਰ ਨੂੰ ਸਾਂਸਦ ਕਠੇਰਿਆ ਦਾ ਜਨਮਦਿਨ ਸੀ। ਇਸ ਦੌਰਾਨ ਕੇਕ ਕੱਟਿਆ ਗਿਆ ਸੀ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਬਿਆਨ ਦਰਜ ਕਰਵਾਉਣ ਦੇ ਨਾਲ ਕੇਕ ਕੱਟਣ ਦੀ ਤਸਵੀਰ ਵੀ ਲਗਾਈ ਗਈ ਸੀ। ਹਰੀਪਰਵਤ ਪੁਲਿਸ ਨੇ ਬਿਆਨ ਨਿਊ ਆਗਰਾ ਥਾਣੇ ਭੇਜ ਦਿਤਾ। ਕਿਹਾ ਕਿ ਖੰਦਾਰੀ ਪਰਿਸਰ ਨਿਊ ਆਗਰਾ ਥਾਣੇ ਵਿਚ ਆਉਂਦਾ ਹੈ।  ਨਿਊ ਆਗਰਾ ਪੁਲਿਸ ਦਾ ਕਹਿਣਾ ਹੈ ਕਿ ਹੁਣੇ ਬਿਆਨ ਨਹੀਂ ਮਿਲੇ ਹਨ। ਮਿਲੇਗਾ ਤਾਂ ਅਧਿਕਾਰੀਆਂ ਦੇ ਆਦੇਸ਼ਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Ramshankar Katheria cut cakeRamshankar Katheria cut cake

ਉਥੇ ਹੀ ਦੂਜੇ ਪਾਸੇ ਸਾਂਸਦ ਕਠੇਰਿਆ ਦੇ ਬੁਲਾਰੇ ਸੇਵਾਦਾਰ  ਸ਼ਰਦ ਚੌਹਾਨ ਦਾ ਕਹਿਣਾ ਹੈ ਕਿ ਕੇਕ ਸਮਰਥਕ ਬਣਵਾ ਕੇ ਲਿਆਏ ਸਨ। ਸਾਂਸਦ ਕਠੇਰਿਆ ਨੇ ਕੇਕ ਕੱਟਣ ਤੋਂ ਪਹਿਲਾਂ ਝੰਡੇ ਨੂੰ ਕੇਕ ਤੋਂ ਹਟਾ ਦਿਤਾ ਗਿਆ ਸੀ। ਸੰਸਦ ਦੀ ਸ਼ਕਲ ਵਾਲੇ ਕੇਕ ਨੂੰ ਹੱਥ ਨਾਲ ਸਧਾਰਣ ਕੇਕ ਦਾ ਰੂਪ ਦਿਤਾ ਸੀ। ਉਸ ਤੋਂ ਬਾਅਦ ਕੇਕ ਕੱਟਿਆ ਸੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਲੋਕ ਦੇਖ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement