ਲੁਧਿਆਣਾ ਦੇ ਸਾਬਕਾ ਵਿਧਾਇਕ ਦਾ ਪੋਤਾ ਇਮਰਾਨ ਖ਼ਾਨ ਦੀ ਪਾਰਟੀ ਵਲੋਂ ਸਾਂਸਦ ਚੁਣਿਆ ਗਿਆ
Published : Aug 3, 2018, 11:27 am IST
Updated : Aug 3, 2018, 11:27 am IST
SHARE ARTICLE
Rai Mohammed Murtaza Iqbal
Rai Mohammed Murtaza Iqbal

ਪਾਕਿਸਤਾਨ 'ਚ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਕੁੱਝ ਹੀ ਦਿਨਾਂ ਵਿਚ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੇ ਸਾਂਸਦਾਂ...

ਲਾਹੌਰ : ਪਾਕਿਸਤਾਨ 'ਚ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਕੁੱਝ ਹੀ ਦਿਨਾਂ ਵਿਚ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੇ ਸਾਂਸਦਾਂ ਵਿਚੋਂ ਇਕ ਅਜਿਹੇ ਸਾਂਸਦ ਵੀ ਹਨ ਜਿਨ੍ਹਾਂ ਦਾ ਸਬੰਧ ਲੁਧਿਆਣਾ ਨਾਲ ਹੈ। ਪੁਰਾਣੇ ਅਣਵੰਡੇ ਪੰਜਾਬ ਦੇ ਵਿਧਾਇਕ ਦੇ ਪੋਤੇ ਰਾਏ ਮੁਹੰਮਦ ਮੁਰਤਜ਼ਾ ਇਕਬਾਲ ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵਲੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਹਨ। ਪਾਕਿਸਤਾਨ ਪਿਛਲੇ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿਚ ਉਹ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਉਮੀਦਵਾਰ ਸਨ ਅਤੇ ਜ਼ਿਲ੍ਹਾ ਸਾਹੀਵਾਲ ਦੇ ਪਾਰਲੀਮੈਂਟ ਹਲਕੇ ਮਿੰਟਗੁਮਰੀ ਤੋਂ ਚੋਣ ਲੜ ਰਹੇ ਸਨ। 

Imran Khan PakistanImran Khan Pakistanਉਸ ਨੇ ਪਾਰਲੀਮੈਂਟ ਚੋਣਾਂ ਵਿਚ ਅਪਣੇ ਵਿਰੋਧੀ ਉਮੀਦਵਾਰ ਨੂੰ 26 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਜਦਕਿ ਰਾਏਕੋਟ ਦੀ ਵਿਧਾਨ ਸਭਾ ਚੋਣ ਜੋ ਰਾਏ ਪਰਵਾਰ ਨਾਲ ਸਬੰਧਤ ਹੈ, ਉਥੋਂ 1800 ਦੀ ਲੀਡ ਹਾਸਲ ਕੀਤੀ। ਉਹ ਦੇਸ਼ ਦੀ ਵੰਡ ਤੋਂ ਪਹਿਲਾਂ ਸਾਲ 1945 ਤਲਵੰਡੀ ਰਾਏ ਲੁਧਿਆਣਾ ਸੀਟ ਤੋਂ ਵਿਧਾਇਕ ਰਾਏ ਮੁਹੰਮਦ ਇਕਬਾਲ ਦੇ ਪੋਤੇ ਹਨ। ਰਾਏ ਇਕਬਾਲ ਸਾਬਕਾ ਸਾਂਸਦ ਰਈ ਅਜ਼ੀਜ਼ ਉਲ੍ਹਾ ਦਾ ਭਤੀਜਾ ਹੈ ਜੋ ਪਵਿੱਤਰ ਸਿੱਖ ਗੁਰੂਆਂ ਦੀ ਨਿਸ਼ਾਨਾ ਗੰਗਾ ਸਾਗਰ ਨੂੰ ਸੰਭਾਲਣ ਵਾਲੇ ਹਨ। 

Rai Mohammed Murtaza Iqbal Rai Mohammed Murtaza Iqbalਰਾਏ ਮੁਰਤਜ਼ਾ ਦੇ ਪਿਤਾ ਰਾਏ ਅਲੀ ਨਵਾਜ਼ (ਸਵ:) ਐਮਪੀਏ ਅਤੇ ਪੰਜਾਬ ਦੇ ਸੂਬਾਈ ਮੰਤਰੀ ਸਨ। ਪਹਿਲਾਂ ਉਨ੍ਹਾਂ ਦੇ ਚਾਚਾ ਰਾਏ ਅਹਿਮਦ ਨਵਾਜ਼, ਰਾਏ ਅਜ਼ੀਜ਼ੁਲ੍ਹਾ ਅਤੇ ਰਾਏ ਹਸਨ ਨਵਜ਼ ਉਸੇ ਹਲਕੇ ਤੋਂ ਮੈਂਬਰ ਨੈਸ਼ਨਲ ਅਸੈਂਬਲੀ (ਐਮਪੀ) ਰਹੇ ਹਨ। ਰਾਏ ਮੁਰਤਜ਼ਾ ਇਕਬਾਲ ਦੀ ਉਮਰ 37 ਸਾਲ ਦੀ ਹੈ। ਉਨ੍ਹਾਂ ਨੇ ਐਚਿਸਨ ਕਾਲਜ ਅਤੇ ਐਫਸੀ ਕਾਲਜ ਲਾਹੌਰ ਵਿਚ ਅਧਿਐਨ ਕੀਤਾ। ਮੈਨਚੈਸਟਰ ਯੂਕੇ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਪੀਟੀਆਈ ਦੇ ਪੂਰੇ ਪੈਨਲ, ਇਕ ਮੈਂਬਰ ਨੈਸ਼ਨਲ ਅਸੈਂਬਲੀ (ਐਮਪੀ) ਅਤੇ ਦੋ ਐਮਪੀਏ ਚਿੰਚਵਤਨੀ ਤੋਂ ਵੱਡੇ ਫ਼ਰਕ ਨਾਲ ਜਿੱਤੇ।

Rai Mohammed Murtaza Iqbal Rai Mohammed Murtaza Iqbalਇਹ ਵੀ ਪੜ੍ਹੋ : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਨਾਲ ਬੜੇ ਪੁਰਾਣੇ ਅਤੇ ਗਹਿਰੇ ਸਬੰਧ ਹਨ। ਇਸੇ ਸ਼ਹਿਰ ਦੀ ਬਸਤੀ ਦਾਨਿਸ਼ਮੰਦਾਂ ਵਿਚ ਆਜ਼ਾਦੀ ਤੋਂ ਪਹਿਲਾਂ ਉਸ ਦੇ ਨਾਨਕੇ ਪਰਵਾਰ ਵਾਲੇ ਰਹਿੰਦੇ ਸਨ। ਅੱਧੇ ਏਕੜ ਤੋਂ ਵੀ ਵੱਧ ਜਿਸ ਕੋਠੀ ਵਿਚ ਉਨ੍ਹਾਂ ਦੀ ਰਿਹਾਇਸ਼ ਸੀ, ਉਸ ਨੂੰ ਅੱਜ ਦੀ ਪੀਲੀ ਕੋਠੀ ਵਜੋਂ ਕਰ ਕੇ ਜਾਣਿਆ ਜਾਂਦਾ ਹੈ। ਹੁਣੇ ਜਿਹੇ ਕਿਸੇ ਅੰਗਰੇਜ਼ੀ ਅਖ਼ਬਾਰ ਦੇ ਹਵਾਲੇ ਨਾਲ ਦਿਤੀ ਗਈ ਜਾਣਕਾਰੀ ਵਿਚ ਦਸਿਆ ਗਿਆ ਹੈ ਕਿ ਇਮਰਾਨ ਖ਼ਾਨ ਦੀ ਮਾਤਾ ਸ਼ੌਕਤ ਖ਼ਾਨ ਦਾ ਇਹ ਪੇਕਾ ਘਰ ਸੀ। ਇਹ ਕੋਠੀ 1930 ਦੇ ਨੇੜੇ-ਤੇੜੇ ਬਣੀ ਸੀ।

Imran Khan New PM Imran Khan New PMਦੇਸ਼ ਦੀ ਵੰਡ ਪਿੱਛੋਂ ਇਹ ਪਰਵਾਰ ਲਾਹੌਰ ਚਲਾ ਗਿਆ ਅਤੇ ਉਥੇ ਹੀ 1952 ਵਿਚ ਇਮਰਾਨ ਖ਼ਾਨ ਦਾ ਜਨਮ ਹੋਇਆ ਸੀ। ਇਮਰਾਨ ਖ਼ਾਨ ਦੀ ਮਾਂ ਦੀ ਮੌਤ 1985 ਵਿਚ ਹੋ ਗਈ ਸੀ।  ਇਹ ਵੀ ਦਸਿਆ ਗਿਆ ਹੈ ਕਿ ਵੰਡ ਪਿਛੋਂ ਜਿਸ ਪਰਵਾਰ ਨੂੰ ਇਹ ਕੋਠੀ ਅਲਾਟ ਹੋਈ ਸੀ, ਉਹ ਤਾਂ ਹੁਣ ਇੰਗਲੈਂਡ ਰਹਿੰਦਾ ਹੈ ਪਰ ਉਸ ਪਰਵਾਰ ਵਲੋਂ ਪੀਲੀ ਕੋਠੀ ਦੀ ਦੇਖਭਾਲ ਇਕ ਹੋਰ ਵਿਅਕਤੀ ਕਰ ਰਿਹਾ ਹੈ ਜੋ ਅਪਣੇ ਸਮੇਤ ਇਥੇ ਰਹਿ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵੰਡ ਤੋਂ ਪਹਿਲਾਂ ਇਸ ਖੇਤਰ ਵਿਚ ਇਹ ਤਿੰਨ ਵੱਡੀਆਂ ਕੋਠੀਆਂ ਸਨ ਜਿਨ੍ਹਾਂ ਵਿਚੋਂ ਦੋ ਤਾਂ ਹੁਣ ਤਕ ਢੱਠ ਚੁੱਕੀਆਂ ਹਨ ਅਤੇ ਪੀਲੀ ਕੋਠੀ ਸਹੀ ਸਲਾਮਤ ਹੈ।

Imran Khan Imran Khanਸ਼ਾਇਦ ਇਸ ਲਈ ਕਿ ਇਸ ਦੀਆਂ ਨੀਂਹਾਂ ਬਹੁਤ ਮਜ਼ਬੂਤ ਹਨ। ਇਸ ਇਲਾਕੇ ਦੇ ਕੁੱਝ ਲੋਕਾਂ ਵਲੋਂ ਦਸਿਆ ਗਿਆ ਕਿ ਇਮਰਾਨ ਖ਼ਾਨ ਅਪਣੇ ਕ੍ਰਿਕਟ ਕਰੀਅਰ ਵੇਲੇ ਜਲੰਧਰ ਦੇ ਬਰਲਟਨ ਪਾਰਕ ਵਿਚ ਵੀ ਬਕਾਇਦਾ ਮੈਚ ਖੇਡ ਚੁਕਾ ਹੈ ਅਤੇ ਉਸ ਨੇ 2004 ਵਿਚ ਇਕ ਵਾਰ ਅਪਣੇ ਨਾਨਕੇ ਘਰ ਫੇਰੀ ਵੀ ਪਾਈ ਸੀ। ਪੀਲੀ ਕੋਠੀ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਨੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਅਤੇ ਪਾਕਿਸਤਾਨ ਦੇ ਸੁਖਾਵੇਂ ਸਬੰਧਾਂ ਦੀ ਆਸ ਪ੍ਰਗਟਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement