
ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਜਿੱਥੇ ਪੰਜਾਬ ਵਿਚ ਜਨ ਜੀਵਨ ਪ੍ਰਭਾਵਤ ਕੀਤਾ ਹੋਇਆ ਹੈ, ਉਥੇ ਹੀ ਭਾਰੀ ਬਰਫਬਾਰੀ ਦੇ ਚਲਦੇ ਹਿਮਾਚਲ ਪ੍ਰਦੇਸ਼...
ਮਨਾਲੀ : ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਜਿੱਥੇ ਪੰਜਾਬ ਵਿਚ ਜਨ ਜੀਵਨ ਪ੍ਰਭਾਵਤ ਕੀਤਾ ਹੋਇਆ ਹੈ, ਉਥੇ ਹੀ ਭਾਰੀ ਬਰਫਬਾਰੀ ਦੇ ਚਲਦੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਨੂੰ ਜੰਮੂ ਤੇ ਕਸ਼ਮੀਰ ਦੇ ਲੇਹ ਨੂੰ ਜੋੜਨ ਵਾਲੇ ਰਾਜ ਮਾਰਚ ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਇਸਦੀ ਜਾਣਕਾਰੀ ਅਧਿਕਾਰੀਆਂ ਵਲੋਂ ਐਤਵਾਰ ਨੂੰ ਦਿਤੀ ਗਈ। ਜਨਰਲ ਰਿਜ਼ਰਵ ਇੰਜਨੀਅਰਿੰਗ ਫੋਰਸ (ਜੀਆਰਈਐਫ) ਦੇ 38 ਟਾਸਕ ਫੋਰਸ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮਨਾਲੀ ਅਤੇ ਲੇਹ ਵਿਚ ਆਵਾਜਾਈ ਸਨਿਚਰਵਾਰ ਤੋਂ ਬੰਦ ਹੈ।
Manali Heavy Snowfall
ਮਨਾਲੀ-ਲੇਹ ਰਾਜਮਾਰਗ ਰੋਹਤਾਂਗ ਪਾਸ (13,050ਫੁੱਟ), ਬਾਰਾਲਾਚਾ ਪਾਸ (16,020ਫੁੱਟ), ਲਾਚੁੰਗ ਲਾ ਪਾਸ (16,620 ਫੁੱਟ) ਅਤੇ ਤਾਂਗਲਾਂਗ ਲਾ ਪਾਸ (17,480 ਫੁੱਟ) ਤੋਂ ਲੈ ਕੇ ਲੰਘਦਾ ਹੈ। ਹਿਮਾਚਲ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੇਲਾਂਗ ਤੋਂ ਹੋ ਕੇ ਮਨਾਲੀ ਅਤੇ ਲੇਹ ਵਿਚ ਚੱਲਣ ਵਾਲੀ ਬੱਸ ਸੇਵਾ ਨੂੰ ਸ਼ੁਰੂ ਹੋਣ ਵਿਚ ਇਕ ਹਫ਼ਤੇ ਦਾ ਸਮਾਂ ਲੱਗੇਗਾ।
Manali Heavy Snowfall
ਇਸ ਵਿਚ ਇੱਥੋਂ 52 ਕਿਲੋਮੀਟਰ ਦੂਰ ਸੈਲਾਨੀਆਂ ਦਾ ਮੁੱਖ ਆਕਰਸ਼ਣ 13,050 ਫੁੱਟ ਦੀ ਉਚਾਈ 'ਤੇ ਸਥਿਤ ਰੋਹਤਾਂਗ ਪਾਸ ਬੰਦ ਰਿਹਾ।ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਬਰਫ਼ਬਾਰੀ ਅਤੇ ਬਾਰਸ਼ ਦੀ ਸੰਭਾਵਨਾ ਦੇ ਚਲਦੇ ਸਥਾਨਕ ਲੋਕਾਂ ਨੂੰ ਉੱਚੇ ਪਹਾੜੀ ਇਲਾਕਿਆਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
Manali Heavy Snowfall
ਉਨ੍ਹਾਂ ਕਿਹਾ ਕਿ ਰੋਹਤਾਂਗ ਪਾਸ ਦੇ ਆਸ-ਪਾਸ ਮੌਜੂਦ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਲਗਾਤਾਰ ਹੋ ਰਹੀ ਬਰਫ਼ਬਾਰੀ ਦੇ ਚਲਦੇ ਕਾਰਨ ਅੱਗੇ ਜਾਣ ਦੀ ਆਗਿਆ ਨਹੀਂ ਦਿਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਮਨਾਲੀ ਅਤੇ ਕਾਜਾ ਦੇ ਵਿਚ ਰਾਜ ਟਰਾਂਸਪੋਰਟ ਦੀਆਂ ਬੱਸ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਹਨ।