
12 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਹੋਵੇਗਾ
ਨਵੀਂ ਦਿੱਲੀ : ਦੇਸ਼ ਦੀ ਮਰਦਮਸ਼ੁਮਾਰੀ ਦੇ 140 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਮੋਬਾਈਲ ਐਪ ਨਾਲ ਅੰਕੜੇ ਇਕੱਤਰ ਕੀਤੇ ਜਾਣਗੇ। ਲਗਭਗ 33 ਲੱਖ ਮੁਲਾਜ਼ਮ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਸੋਮਵਾਰ ਨੂੰ ਮਰਦਮਸ਼ੁਮਾਰੀ ਵਿਭਾਗ ਦੇ ਉਦਘਾਟਨ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ 'ਚ ਪਹਿਲੀ ਵਾਰ 2021 ਦੀ ਮਰਦਮਸ਼ੁਮਾਰੀ ਡਿਜ਼ੀਟਲ ਤਰੀਕੇ ਨਾਲ ਹੋਵੇਗੀ।
Mobile app will be used in Census 2021 : Amit Shah
ਇਸ ਦੇ ਲਈ ਕੇਂਦਰ ਸਰਕਾਰ ਇਕ ਖ਼ਾਸ ਐਂਡ੍ਰਾਈਡ ਮੋਬਾਈਲ ਐਪ ਬਣਾ ਰਹੀ ਹੈ। ਉਨ੍ਹਾਂ ਨੇ ਸਾਰੀ ਜ਼ਰੂਰਰੀ ਨਾਗਰਿਕ ਸਹੂਲਤਾਂ ਲਈ ਇਕ ਯੂਨੀਵਰਸਲ ਕਾਰਡ ਲਿਆਉਣ ਦੇ ਸੰਕੇਤ ਵੀ ਦਿੱਤੇ। ਸ਼ਾਹ ਨੇ ਕਿਹਾ ਕਿ ਆਧਾਰ ਕਾਰਡ, ਪਾਸਪੋਰਟ, ਬੈਂਕ ਖਾਤੇ, ਡਰਾਈਵਿੰਗ ਲਾਈਲੈਂਸ, ਵੋਟਰ ਕਾਰਡ ਆਦਿ ਦੇ ਬਦਲੇ ਸਿਰਫ਼ ਇਕ ਕਾਰਡ ਦੀ ਯੋਜਨਾ ਸੰਭਵ ਹੈ।
Mobile app will be used in Census 2021 : Amit Shah
ਗ੍ਰਹਿ ਮੰਤਰੀ ਨੇ ਕਿਹਾ ਕਿ ਡਿਜ਼ੀਟਲ ਤਰੀਕੇ ਨਾਲ ਮਰਦਮਸ਼ੁਮਾਰੀ ਦੇ ਅੰਕੜੇ ਇਕੱਤਰ ਕਰਨ ਨਾਲ ਕਾਗ਼ਜ਼ੀ ਮਰਦਮਸ਼ੁਮਾਰੀ ਤੋਂ ਘੱਟ ਸਮਾਂ ਲੱਗੇਗਾ। ਮਰਦਮਸ਼ੁਮਾਰੀ ਦੀ ਨਵੀਂ ਤਕਨੀਕ 'ਚ ਅਜਿਹੇ ਵੀ ਇੰਤਜਾਮ ਹੋਣਗੇ ਕਿ ਜੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਆਪਣੇ ਆਪ ਹੀ ਇਹ ਜਾਣਕਾਰੀ ਮਰਦਮਸ਼ੁਮਾਰੀ ਦੇ ਅੰਕੜੇ 'ਚ ਅਪਡੇਟ ਹੋ ਜਾਵੇਗੀ। ਆਬਾਦੀ ਦੇ ਅੰਕੜੇ ਇਕੱਤਰ ਕਰ ਕੇ ਸਰਕਾਰੀ ਸਹੂਲਤਾਂ ਨੂੰ ਉਨ੍ਹਾਂ ਤਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।
Mobile app will be used in Census 2021 : Amit Shah
ਅਮਿਤ ਸ਼ਾਹ ਮੁਤਾਬਕ 2021 ਦੀ ਮਰਦਮਸ਼ੁਮਾਰੀ 'ਚ ਪਹਿਲੀ ਵਾਰ ਨੈਸ਼ਨਲ ਪਾਪੁਲੇਸ਼ਨ ਰਜਿਸਟਰ (ਐਨਪੀਆਰ) ਤਿਆਰ ਕੀਤਾ ਜਾ ਰਿਹਾ ਹੈ। ਐਨਪੀਆਰ ਦੇਸ਼ 'ਚ ਵੱਖ-ਵੱਖ ਸਰਕਾਰੀ ਸਮੱਸਿਆਵਾਂ ਨੂੰ ਸੁਲਝਾਉਣ 'ਚ ਮਦਦ ਕਰੇਗਾ। ਡਿਜ਼ੀਟਲ ਮਰਦਮਸ਼ੁਮਾਰੀ 'ਚ 12 ਹਜ਼ਾਰ ਕਰੋੜ ਦਾ ਖ਼ਰਚਾ ਆਵੇਗਾ।
Mobile app will be used in Census 2021 : Amit Shah
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਮਾਰਚ ਮਹੀਨੇ 'ਚ ਦੱਸਿਆ ਸੀ ਕਿ ਮਰਦਮਸ਼ੁਮਾਰੀ ਦੋ ਗੇੜ 'ਚ ਪੂਰੀ ਕਰਵਾਈ ਜਾਵੇਗੀ ਅਤੇ ਇਸ ਦਾ ਕੰਮ 1 ਮਾਰਚ 2021 ਤੋਂ ਸ਼ੁਰੂ ਹੋਵੇਗਾ। ਜਦਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਜਿਹੇ ਸੂਬੇ ਜਿੱਥੇ ਬਰਫ਼ਬਾਰੀ ਹੁੰਦੀ ਹੈ, ਉਥੇ ਇਹ ਅਕਤੂਬਰ 2020 ਤੋਂ ਸ਼ੁਰੂ ਹੋ ਜਾਵੇਗੀ। ਮਰਦਮਸ਼ੁਮਾਰੀ ਲਈ 12 ਅਗਸਤ ਨੂੰ ਪ੍ਰੀ-ਟੈਸਟ ਸ਼ੁਰੂ ਹੋਇਆ ਸੀ, ਜੋ ਇਸ ਮਹੀਨੇ ਪੂਰਾ ਹੋ ਸਕਦਾ ਹੈ।