PM ਮੋਦੀ ਦੇ 58 ਵਿਦੇਸ਼ੀ ਦੌਰਿਆਂ 'ਤੇ ਖ਼ਰਚ ਹੋਏ 517.82 ਕਰੋੜ
Published : Sep 23, 2020, 12:17 pm IST
Updated : Sep 23, 2020, 12:17 pm IST
SHARE ARTICLE
Narendra Modi
Narendra Modi

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦਿਤੀ ਜਾਣਕਾਰੀ

ਨਵੀਂ ਦਿੱਲੀ :ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ  ਬਣਨ ਦੇ ਬਾਅਦ ਤੋਂ ਹੀ ਅਪਣੀਆਂ ਵਿਦੇਸ਼ ਯਾਤਰਾਵਾਂ ਕਰਕੇ ਹਮੇਸ਼ਾਂ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਰਹੇ ਹਨ। ਸੰਸਦ ਦੀ ਕਾਰਵਾਈ 'ਚ ਵੀ ਇਸਦਾ ਜ਼ਿਕਰ ਹੋਇਆ ਸੀ ਕਿ ਮੋਦੀ ਨੇ ਮਾਰਚ 2015 ਤੋਂ ਨਵੰਬਰ 2019 ਦਰਮਿਆਨ ਕੁੱਲ 58 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਜਿਨ੍ਹਾਂ 'ਤੇ ਕੁੱਲ 517.82 ਕਰੋੜ ਰੁਪਏ ਖਰਚ ਹੋਏ।

Narendra ModiNarendra Modi

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਫ਼ੌਜੀਆ ਖਾਨ ਨੇ ਸਰਕਾਰ ਤੋਂ ਜਾਣਨਾ ਚਾਹਿਆ ਸੀ ਕਿ ਸਾਲ 2015 ਤੋਂ ਅੱਜ ਦੀ ਤਾਰੀਖ਼ ਤਕ ਪ੍ਰਧਾਨ ਮੰਤਰੀ ਨੇ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਅਤੇ ਇਨ੍ਹਾਂ ਦੌਰਿਆਂ 'ਤੇ ਕੁੱਲ ਕਿੰਨਾ ਖ਼ਰਚਾ ਹੋਇਆ ਜਿਸ ਦੇ ਜਵਾਬ 'ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਹ ਜਾਣਕਾਰੀ ਦਿਤੀ।

MoneyMoney

ਵਿਦੇਸ਼ ਰਾਜ ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਵਿਚਾਰ-ਚਰਚਾ ਨਾਲ ਦੋ-ਪੱਖੀ, ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਹੋਰ ਦੇਸ਼ਾਂ ਦੀ ਸਮਝ ਵਧੀ ਅਤੇ ਇਨ੍ਹਾਂ ਵਾਰਤਾਵਾਂ ਨਾਲ ਵਪਾਰ ਅਤੇ ਨਿਵੇਸ਼, ਤਕਨਾਲੋਜੀ, ਅੰਦਰੂਨੀ, ਰਖਿਆ ਸਹਿਯੋਗ ਅਤੇ ਲੋਕਾਂ ਦਰਮਿਆਨ ਸੰਪਰਕਾਂ ਸਮੇਤ ਕਈ ਖੇਤਰਾਂ 'ਚ ਉਨ੍ਹਾਂ ਨਾਲ ਸਬੰਧ ਮਜ਼ਬੂਤ ਹੋਏ ਹਨ।

PM Narindera ModiPM Narindera Modi

ਉਨ੍ਹਾਂ ਕਿਹਾ ਕਿ ਸਬੰਧਾਂ 'ਚ ਆਈ ਇਸ ਮਜ਼ਬੂਤੀ ਨੇ ਸਾਡੇ ਆਰਥਕ ਵਿਕਾਸ ਨੂੰ ਉਤਸ਼ਾਹ ਦੇਣ ਅਤੇ ਸਾਡੇ ਨਾਗਰਿਕਾਂ ਦੀ ਭਲਾਈ ਲਈ ਭਾਰਤ ਦੇ ਰਾਸ਼ਟਰੀ ਵਿਕਾਸ ਏਜੰਡੇ 'ਚ ਯੋਗਦਾਨ ਦਿਤਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement